ਨੈਸ਼ਨਲ ਮੀਨਜ ਕੰਮ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਮਿਤੀ 2 ਫਰਵਰੀ 2025 ਨੂੰ
ਨਵਾਂਸ਼ਹਿਰ,1 ਫ਼ਰਵਰੀ- ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੈਸ਼ਨ 2024-25 ਲਈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ(NMMS )ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ(PSTSE) ਮਿਤੀ 2 ਫਰਵਰੀ 2025 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਪੰਜਾਬ ਰਾਜ ਵਿੱਚ ਇਹ ਪ੍ਰੀਖਿਆ ਅਮਰਿੰਦਰ ਕੌਰ ਜੀ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੀ ਯੋਗ ਅਗਵਾਈ ਹੇਠ ਸਾਰੇ ਹੀ ਪੰਜਾਬ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਪੂਰੇ ਰਾਜ ਵਿੱਚ ਇਹ ਪ੍ਰੀਖਿਆ ਸਹਾਇਕ ਡਾਇਰੈਕਟਰ ਸੀਮਾ ਖੇੜਾ ਦੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਹੈ। ਇਸ ਮੌਕੇ ਸਟੇਟ ਨੋਡਲ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਇਸ ਪ੍ਰੀਖਿਆ ਲਈ ਪੁੱਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਇਹਨਾਂ ਪ੍ਰੀਖਿਆਵਾਂ ਵਿੱਚ ਰਾਜ ਦੇ ਅੱਠਵੀਂ ਜਮਾਤ ਵਿੱਚ ਪੜ੍ਹਦੇ 47534 ਵਿਦਿਆਰਥੀ ਐਨ ਐਮ ਐਮ ਐਸ ਅਤੇ ਪੀਐਸ ਟੀ ਐਸ ਈ ਦੀ ਸਾਂਝੀ ਪ੍ਰੀਖਿਆ ਵਿੱਚ ਭਾਗ ਲੈ ਰਹੇ ਹਨ।
ਇਸ ਪ੍ਰੀਖਿਆ ਲਈ ਪੂਰੇ ਪੰਜਾਬ ਵਿੱਚ ਕੁੱਲ 155 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸੇ ਤਰ੍ਹਾਂ ਦਸਵੀਂ ਜਮਾਤ ਵਿੱਚ ਪੜ੍ਹਦੇ 41190 ਵਿਦਿਆਰਥੀ ਪੀਐਸਟੀਐਸਈ ਦੀ ਪ੍ਰੀਖਿਆ ਵਿੱਚ ਭਾਗ ਲੈ ਰਹੇ ਹਨ। ਇਸ ਪ੍ਰੀਖਿਆ ਲਈ ਪੂਰੇ ਪੰਜਾਬ ਵਿੱਚ ਕੁੱਲ 146 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨਾਂ ਪ੍ਰੀਖਿਆਵਾਂ ਲਈ ਹਰ ਜਿਲ੍ਹੇ ਵਿੱਚ ਇੱਕ ਸਟਰੌਂਗ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਪ੍ਰਸ਼ਨ-ਪੱਤਰਾਂ ਨੂੰ ਰੱਖਿਆ ਗਿਆ ਹੈ, ਜਿੱਥੇ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਹਨਾਂ ਦੋਨੋਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
ਇਹਨਾਂ ਪ੍ਰੀਖਿਆਵਾਂ ਦੁਆਰਾ ਦੌਰਾਨ ਚੌਕਸੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਫਲਾਇੰਗ ਸਕੁਐੱਡ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ਦੇ ਨਿਰੀਖਣ ਲਈ ਹਰੇਕ ਜਿਲ੍ਹੇ ਵਿੱਚ ਡਾਈਟ ਪ੍ਰਿੰਸੀਪਲਾਂ ਦੀਆਂ ਡਿਊਟੀਆਂ ਵੀ ਲਗਾੲਆਂ ਗਈਆਂ ਹਨ। ਪ੍ਰੀਖਿਆ ਸਮਾਪਤੀ ਉਪਰੰਤ ਉੱਤਰ ਪੱਤਰੀਆਂ ਦੇ ਸੀਲਬੰਦ ਲਿਫਾਫੇ ਦਫਤਰ ਐਸ.ਸੀ.ਈ.ਆਰ.ਟੀ. ਨੂੰ ਉਸੇ ਦਿਨ ਹੀ ਭੇਜ ਦਿੱਤੇ ਜਾਣਗੇ।