ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਹੋਈ ਮੀਟਿੰਗ*
ਗੜ੍ਹਸ਼ੰਕਰ- ਅੱਜ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਿਕ ਇਕੱਤਰਤਾ ਸ਼੍ਰੀ ਸਰੂਪ ਚੰਦ ਜ਼ੋਨਲ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ।ਅੱਜ ਦੀ ਇਹ ਮੀਟਿੰਗ ਦਿਸੰਬਰ , 2024 ਵਿੱਚ ਹੋਈਆਂ ਜਥੇਬੰਦਕ ਚੋਣਾਂ ਉਪਰੰਤ ਨਵੇਂ ਸੈਸ਼ਨ 2025--26 ਦੀ ਪਲੋਠੀ ਮੀਟਿੰਗ ਹੈ ।ਮੀਟਿੰਗ ਵਿੱਚ ਜਿਲਾ ਬਾਡੀ ਵਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਗਈ । ਇਸਤੋਂ ਇਲਾਵਾ ਜੋਨ ਗੜ੍ਹਸ਼ੰਕਰ ਦੀ ਕਾਰਜਕਾਰੀ ਕਮੇਟੀ ਦਾ ਵਿਸਤਾਰ ਕਰਕੇ 21ਮੈਂਬਰੀ ਜਥੇਬੰਦਕ ਕਮੇਟੀ ਬਣਾਈ ਗਈ ਜਿਸ ਨੂੰ ਸਾਰੀਆਂ ਨੇ ਪਰਵਾਨ ਕਰਕੇ ਆਪਣੀ ਸਹਿਮਤੀ ਪ੍ਰਗਟ ਕੀਤੀ ।

ਪਿਛਲੇ ਕੀਤੇ ਸੰਘਰਸ਼ਾਂ ਦਾ ਵੀ ਵੱਖ ਵੱਖ ਬੁਲਾਰਿਆਂ ਨੇ ਮੁਲਾਂਕਣ ਕੀਤਾ। ਇਸ ਵਿੱਚ ਪੈਨਸ਼ਨਰ ਅਤੇ ਮੁਲਾਜ਼ਮਾਂ ਨੇ ਪੂਰੀ ਸ਼ਿੱਦਤ ਨਾਲ ਹਿੱਸਾ ਪਾਇਆ। ਭਾਵੇਂ ਪ੍ਰਾਪਤੀਆਂ ਨਿਗੂਣੀਆਂ ਰਹਿਆ ਪਰ ਹੌਂਸਲੇ ਬੁਲੰਦ ਰਹੇ। ਪੰਜਾਬ ਸਰਕਾਰ ਉਤੇ ਪੂਰਾ ਪ੍ਰੇਸ਼ਰ ਬਣਾਈ ਰੱਖਿਆ। ਭਾਵੇਂ ਸਰਕਾਰ ਦੀ ਸੋਚ ਮੁਲਾਜ਼ਮਾਂ ਅਤੇ ਪੈਨਸ਼ਨਰ ਪ੍ਰਤੀ ਹਮਦਰਦੀ ਵਾਲੀ ਨਹੀਂ ਰਹੀ ਪਰ ਦੇਰ ਸਵੇਰ ਸਰਕਾਰ ਨੂੰ ਮੰਗਾਂ ਮੰਨੀਆਂ ਹੀ ਪੈਣਗੀਆਂ। ਕੇਂਦਰੀ ਸਰਕਾਰ ਵਲੋ 2026 ਲਈ ਅੱਠਵਾਂ ਪੇ ਕਮਿਸ਼ਨ ਬਿਠਾਣ ਦਾ ਫੈਸਲਾ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਦੇ ਪ੍ਰੇਸ਼ਰ ਦਾ ਹੀ ਸਿੱਟਾ ਹੈ।
ਪੰਜਾਬ ਸਰਕਾਰ ਨੂੰ ਅਤੇ ਪ੍ਰਾਂਤਾ ਦੀਆਂ ਸਰਕਾਰਾਂ ਅਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਵੀ ਸਤਵਾਂ ਪੇ ਕਮਿਸ਼ਨ ਬਿਠਾਣ ਦੀ ਪਹਿਲ ਕਦਮੀ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਹਾਈ ਕਮਾਂਡ ਵਲੋ ਮੁਲਾਜ਼ਮ ਅਤੇ ਪੈਨਸ਼ਨਰ ਦੇ ਅਗਲੇ ਸੰਘਰਸ਼ਾਂ ਦੀ ਵੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਜਿਸ ਵਿਚ 7 ਫਰਵਰੀ ਨੂੰ ਜਿਲਾ ਪੱਧਰ ਤੇ ਮਿੰਨੀ ਸਕੱਤਰ ਵਿਖੇ 11-11 ਪੈਨਸ਼ਨਰ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠਣਗੇ ਅਤੇ ਬਾਕੀ ਸਾਥੀ 3 ਵਜੇ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਡੀ. ਸੀ. ਹੋਸ਼ਿਆਰਪੁਰ ਰਾਹੀਂ ਮੰਗ ਪੱਤਰ ਦਿੱਤੇ ਜਾਣਗੇ। 8 ਫਰਵਰੀ ਤੋਂ 20 ਫਰਵਰੀ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਹਿਸੀਲ ਪੱਧਰ ਤੇ ਰੈਲੀਆਂ ਕਰਨ ਉਪਰੰਤ ਉਨ੍ਹਾਂ ਦੇ ਰਿਹਾਇਸ਼ ਤੇ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋ ਸਾਂਝੇ ਮੰਗ ਪੱਤਰ ਦਿੱਤੇ ਜਾਣਗੇ।
ਫਰਵਰੀ ਦੇ ਅੰਤ ਤੱਕ ਵਿਧਾਨ ਸਬਾ ਦਾ ਇਜ਼ਲਾਸ ਸ਼ੁਰੂ ਹੋਣ ਤੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋ 4 ਦਿਨ ਮਹਾ ਰੈਲੀਆਂ ਕਰਨ ਉਪਰੰਤ ਵਿਧਾਨ ਸੱਭ ਵੱਲ ਮਾਰਚ ਕੀਤੇ ਜਾਣਗੇ। ਪਹਿਲੇ ਦਿਨ ਪੰਜਾਬ ਦੇ ਸਮੁੱਚੇ ਪੈਨਸ਼ਨਰ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਕੂਚ ਕਰਨਗੇ। ਉਪਰਕਤ ਪ੍ਰੋਗਰਾਮ ਲਈ ਮੁਲਾਜ਼ਮਾਂ ਤੇ ਪੈਨਸ਼ਨਰ ਨੇ ਆਪਣੀ ਤਿਆਰੀ ਸ਼ੁਰੂ ਕੀਤੀ ਹੋਈ ਹੈ। ਅੱਜ ਦੀ ਮੀਟਿੰਗ ਨੂੰ ਸਾਥੀ ਸ਼੍ਰੀ ਸਰੂਪ ਚੰਦ ਪ੍ਰਧਾਨ, ਬਲਵੰਤ ਰਾਮ, ਪਰਮਾਨੰਦ , ਸ਼ਾਮ ਸੁੰਦਰ ਕਪੂਰ ਅਤੇ ਜਗਦੀਸ਼ ਰਾਏ ਨੇ ਸੰਬੋਧਨ ਕੀਤਾ । ਅੱਜ ਦੀ ਮੀਟਿੰਗ ਵਿੱਚ ਸ਼੍ਰੀ ਸਰੂਪ ਚੰਦ, ਬਲਵੰਤ ਰਾਮ, ਪਰਮਾਨੰਦ , ਸ਼ਾਮ ਸੁੰਦਰ ਕਪੂਰ , ਰੂਪ ਲਾਲ, ਜਗਦੀਸ਼ ਰਾਏ, ਰਤਨ ਸਿੰਘ, ਮਲਕੀਤ ਸਿੰਘ, ਗੁਰਮੀਤ ਰਾਮ, ਜੋਗਾ ਰਾਮ ,ਜੀਤ ਸਿੰਘ, ਲੈਂਭਰ ਸਿੰਘ ਅਤੇ ਗੁਰਮੀਤ ਰਾਮ ਪਟਵਾਰੀ ਆਦਿ ਸ਼ਾਮਿਲ ਹੋਏ।