ਨੌਜਵਾਨ ਬੇਲੋੜੇ ਖਰਚਿਆਂ ਤੋਂ ਬਚਣ, ਆਮਦਨ ਸ਼ੁਰੂ ਹੁੰਦਿਆ ਹੀ ਦੇਣ ਨਿਵੇਸ਼ ’ਤੇ ਧਿਆਨ - ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ- ਨੌਜਵਾਨ ਪੀੜ੍ਹੀ ਨੂੰ ਨੌਕਰੀ ਮਿਲਦੇ ਹੀ ਬੱਚਤ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਮੌਜੂਦਾ ਸਮੇਂ ਵਿੱਚ ਮਿਊਚੁਅਲ ਫੰਡਾਂ ਨਾਲ ਨਿਵੇਸ਼ਕਾਂ ਦਾ ਭਵਿੱਖ ਸੁਰੱਖਿਅਤ ਹੈ। ਇਹ ਗੱਲ ਸੱਚਦੇਵਾ ਸਟਾਕਸ ਦੇ ਐਮਡੀ ਪਰਮਜੀਤ ਸਿੰਘ ਸੱਚਦੇਵਾ ਨੇ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਨੌਕਰੀ ਪ੍ਰਾਪਤ ਕਰਦੇ ਹਨ, ਤਾਂ ਸ਼ੁਰੂ ਵਿੱਚ ਉਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਤ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਆਪਣੇ ਖਰਚੇ ਵਧਾ ਲਏ ਜਾਂਦੇ ਹਨ।

ਪਰ ਕੁਝ ਸਾਲਾਂ ਬਾਅਦ ਜਦੋਂ ਉਹ ਬੱਚਤ ਵੱਲ ਧਿਆਨ ਦੇਣਾ ਸ਼ੁਰੂ ਕਰਦੇ ਹਨ, ਉਦੋਂ ਤੱਕ ਵਿਆਹ ਅਤੇ ਬੱਚਿਆਂ ਕਾਰਨ ਜ਼ਿੰਦਗੀ ਬਦਲ ਚੁੱਕੀ ਹੁੰਦੀ ਹੈ ਅਤੇ ਇਸ ਸਮੇਂ ਜ਼ਿਆਦਾ ਬੱਚਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਖਰਚੇ ਵਧਣ ਤੋਂ ਪਹਿਲਾਂ, ਉਨ੍ਹਾਂ ਨੂੰ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਕੇ ਜਿੰਨੀ ਹੋ ਸਕੇ ਬੱਚਤ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਤੁਹਾਡੇ ਖਰਚੇ ਵਧਦੇ ਹਨ, ਤਾਂ ਇਸ ਫੰਡ ਤੋਂ ਹੋਣ ਵਾਲੀ ਆਮਦਨ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੀ ਰਹੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੁਹਾਡੀ ਆਮਦਨ ਸ਼ੁਰੂ ਹੁੰਦੀ ਹੈ, ਤਾਂ ਜ਼ਿਆਦਾਤਰ ਨੌਜਵਾਨ ਆਪਣਾ ਪੈਸਾ ਮੋਟਰਸਾਈਕਲ, ਨਵੀਆਂ ਕਾਰਾਂ, ਮਹਿੰਗੇ ਫੋਨ ਖਰੀਦਣ ’ਤੇ ਖਰਚ ਕਰਦੇ ਹਨ ਜਦੋਂ ਕਿ ਆਮਦਨ ਸ਼ੁਰੂ ਹੋਣ ਉਪਰੰਤ ਉਸਦਾ ਕੁਝ ਹਿੱਸਾ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਫਿਰ ਕੁਝ ਸਾਲਾਂ ਤੋਂ ਬਾਅਦ ਜਦੋਂ ਤੁਹਾਡੇ ਮਿਊਚੁਅਲ ਫੰਡ ਤੁਹਾਡੇ ਲਈ ਆਮਦਨ ਪੈਦਾ ਕਰਨਾ ਸ਼ੁਰੂ ਕਰ ਦੇਣ, ਤਾਂ ਤੁਹਾਨੂੰ ਖਰਚ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਹਰ ਨੌਜਵਾਨ ਆਪਣੇ ਸ਼ੌਕ ਪੂਰੇ ਕਰਨਾ ਚਾਹੁੰਦਾ ਹੈ ਅਤੇ ਉਸਨੂੰ ਅਜਿਹਾ ਕਰਨਾ ਚਾਹੀਦਾ ਹੈ ਪਰ ਇਸ ਲਈ ਸਭ ਤੋਂ ਪਹਿਲਾਂ ਬਾਜ਼ਾਰ ਤੋਂ ਆਮਦਨ ਪੈਦਾ ਕਰਨੀ ਚਾਹੀਦੀ ਹੈ ਜੋ ਮਿਊਚੁਅਲ ਫੰਡਾਂ ਰਾਹੀਂ ਸੰਭਵ ਹੈ। ਇਸ ਮੌਕੇ ਸੁਖਬੀਰ ਸਿੰਘ ਚੱਠਾ ਡਾਇਰੈਕਟਰ ਅਕਾਦਮਿਕ ਮਾਮਲੇ ਕੇਸੀਐਲ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਡਾ. ਆਰ.ਐਸ. ਦਿਓਲ ਡਾਇਰੈਕਟਰ, ਡਾ. ਇੰਦਰਪਾਲ ਸਿੰਘ ਡੀਨ ਰਿਸਰਚ, ਕੁਨਾਲ ਵਰਮਾ ਸਹਾਇਕ ਡਾਇਰੈਕਟਰ, ਡਾ. ਤਰੁਣਜੀਤ ਸਿੰਘ, ਰਿਲੇਸ਼ਨ ਮੈਨੇਜਰ ਅਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।