ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਵਾ ਪ੍ਰਕਾਸ਼ ਪੁਰਬ 12 ਫਰਵਰੀ ਨੂੰ ਮਨਾਇਆ ਜਾਵੇਗਾ

ਗੜ੍ਹਸ਼ੰਕਰ 23 ਜਨਵਰੀ- ਜਿੱਥੇ ਪੂਰੇ ਸੰਸਾਰ ਭਰ ਅੰਦਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਪੁਰਬ ਨੂੰ ਲੇ ਕੇ ਬਹੁਤ ਹੀ ਉਤਸ਼ਾਹ ਨਾਲ ਤਿਆਰੀਆਂ ਅਤੇ ਪ੍ਰਵਾਤ ਫੇਰੀਆ ਕੱਢਿਆ ਜਾ ਰਹੀਆਂ ਹੈ| ਉਥੇ ਹੀ ਗੜ੍ਹਸ਼ੰਕਰ ਅਧੀਨ ਨਜ਼ਦੀਕ ਪੈਂਦੇ ਪਿੰਡ ਰਾਮਪੁਰ (ਬਿਲੜੋ ) ਵਿਖ਼ੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ 12 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ (ਰਜਿ ), ਨਗਰ ਨਿਵਾਸੀਆਂ ਅਤੇ ਐਨ. ਆਰ.ਆਈ ਵੀਰਾ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ|

 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਕਿਹਾ ਕਿ 9 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵੱਜੇ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ| ਇਹ ਵਿਸ਼ਾਲ ਨਗਰ ਕੀਰਤਨ ਗੁਰੂ ਘਰ ਤੋਂ ਆਰੰਭ ਹੋ ਕੇ ਪਿੰਡ ਬਿਲੜੋ, ਸਲੇਮਪੁਰ, ਸਤਨੋਰ, ਬਡੇਸਰੋਂ, ਗੋਲੀਆਂ, ਭੱਜਲਾਂ,ਪਾਰੋਵਾਲ, ਸਾਧੋਵਾਲ, ਪੁਰਖੋਵਾਲ, ਹਾਜੀਪੁਰ ਤੋਂ ਹੁੰਦਾ ਹੋਇਆ ਮੁੜ ਗੁਰੂ ਘਰ ਰਾਮਪੁਰ ਬਿਲੜੋ ਵਿਖੇ ਸਮਾਪਿਤ ਹੋਵੇਗਾ ਅਤੇ ਇਸ ਨਗਰ ਕੀਰਤਨ ਵਿਚ ਕੀਰਤਨੀ ਜੱਥਾ ਭਾਈ ਕੁਲਵੰਤ ਸਿੰਘ ਲੱਲੀਆਂ ਵਾਲੇ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਜੋੜਨਗੇ| 
ਇਸ ਤਰ੍ਹਾਂ 10 ਫਰਵਰੀ ਦਿਨ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਅਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ਤੇ 12 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ 11 ਵੱਜੇ ਭੋਗ ਪਾਏ ਜਾਣਗੇ ਤੇ ਭਾਈ ਕੁਲਵੰਤ ਸਿੰਘ ਲੱਲੀਆਂ ਵਾਲੇ ਦੁਪਹਿਰ 1 ਵੱਜੇ ਤੱਕ ਆਪਣੇ ਕੀਰਤਨ ਨਾਲ ਨਿਹਾਲ ਕਰਨਗੇ ਕੀਰਤਨ ਤੋਂ ਉਪਰੰਤ ਗੁਰੂ ਕਾ ਲੰਗਰ ਵਾਰਤਾਇਆ ਜਾਵੇਗਾ ਤੇ 14 ਫਰਵਰੀ ਦਿਨ ਸ਼ੁਕਰਵਾਰ ਨੂੰ ਰਾਤ 7 ਵੱਜੇ ਤੋਂ 10 ਵੱਜੇ ਤੱਕ ਕੀਰਤਨੀ ਜੱਥਾ ਬਾਬਾ ਸੁਰਜੀਤ ਸਿੰਘ ਖ਼ਾਲਸਾ (ਹੀਰਾ ਵਾਲੇ ) ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ|
ਅਖੀਰ ਵਿਚ ਗੱਲਬਾਤ ਕਰਦਿਆਂ ਕਿਹਾ ਕੋਈ ਵੀ ਵਿਅਕਤੀ ਨਗਰ ਕੀਰਤਨ ਅਤੇ ਗੁਰੂ ਘਰ ਅੰਦਰ ਕਿਸੇ ਵੀ ਤਰ੍ਹਾਂ ਦੀ ਹੁਲੜ੍ਹਬਾਜ਼ੀ ਕਰਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸੰਗਤ ਸਿਰ ਢੱਕ ਕੇ ਆਉਣ |