ਪ੍ਰੋਪਰਟੀ ਟੈਕਸ ਅਦਾ ਕਰਨ ਵਿੱਚ ਹੁਣ 15 ਅਗਸਤ ਤੱਕ ਵਿਆਜ ਅਤੇ ਜੁਰਮਾਨੇ ਤੋਂ ਮਿਲੇਗੀ ਛੋਟ: ਕਾਰਜ ਸਾਧਕ ਅਫਸਰ ਹਰਜੀਤ ਸਿੰਘ

ਗੜਸ਼ੰਕਰ, 6 ਅਗਸਤ- ਨਗਰ ਕੌਂਸਲ ਗੜਸ਼ੰਕਰ ਤੋਂ ਕਾਰਜ ਸਾਧਕ ਅਫਸਰ ਹਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਜੁਰਮਾਨੇ ਅਤੇ ਵਿਆਜ ਤੋਂ ਬਿਨਾਂ ਹੁਣ 15 ਅਗਸਤ ਤੱਕ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਦੀ ਇੱਕ ਵੱਡੀ ਰਾਹਤ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਪ੍ਰੋਪਰਟੀ ਮਾਲਕ ਸਾਲ 2013 14 ਤੋਂ ਲੈ ਕੇ 31 ਜੁਲਾਈ 2025 ਤੱਕ ਬਿਨਾਂ ਕਿਸੇ ਜੁਰਮਾਨੇ ਤੇ ਵਿਆਜ ਤੋਂ ਆਪਣੇ ਪ੍ਰੋਪਰਟੀਆਂ ਦਾ ਟੈਕਸ ਨਗਰ ਕੌਂਸਲ ਵਿੱਚ ਹੁਣ 15 ਅਗਸਤ ਤੱਕ ਜਮਾਂ ਕਰਵਾ ਸਕਦੇ ਹਨ।
ਉਹਨਾਂ ਗੜਸ਼ੰਕਰ ਦੀ ਹੱਦ ਹਦੂਦ ਅੰਦਰ ਆਉਣ ਦੇ ਸਾਰੇ ਪ੍ਰੋਪਰਟੀ ਮਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਿਰਧਾਰਿਤ ਸਮੇਂ ਵਿੱਚ ਆਪਣੀਆਂ ਪ੍ਰੋਪਰਟੀਆਂ ਦੇ ਟੈਕਸ ਜਮਾਂ ਕਰਵਾ ਕੇ ਜੁਰਮਾਨੇ ਅਤੇ ਵਿਆਜ ਤੋਂ ਰਾਹਤ ਪਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਇਸ ਛੂਟ ਦਾ ਲੋਕਾਂ ਨੂੰ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਹੈ।