ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਨਵਾਂਸ਼ਹਿਰ ਵਿਚ 10 ਅਗਸਤ ਨੂੰ ਹੋਵੇਗਾ ਸੈਮੀਨਾਰ
ਨਵਾਂਸ਼ਹਿਰ, 6 ਅਗਸਤ- ਸਾਹਿਤ ਸਿਰਜਣਾ ਅਤੇ ਚਿੰਤਨ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਪ੍ਰਗਤੀਸ਼ੀਲ ਲੇਖਕ ਸੰਘ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਅਤੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ ਮਿਤੀ 10 ਅਗਸਤ 2025 ਨੂੰ ਸਵੇਰੇ 10.00 ਵਜੇ 'ਪੰਜਾਬੀ ਕਹਾਣੀਧਾਰਾ' ਵਿਸ਼ੇ ਉਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਡਾਕਟਰ ਸਰਬਜੀਤ ਸਿੰਘ, ਪ੍ਰਧਾਨ ਅਕਾਡਮੀ ਅਤੇ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਜ਼ਿਲ੍ਹਾ ਇਕਾਈ ਸੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਮੀਨਾਰ ਇਸ ਖਿੱਤੇ ਵਿੱਚ ਪੰਜਾਬੀ ਕਹਾਣੀ ਦੇ ਸਿਰਜਨਾਤਮਕ ਅਤੇ ਅਲੋਚਨਾਤਮਕ ਪ੍ਰਕਿਰਿਆ ਉਤੇ ਵਿਚਾਰ ਵਿਮਰਸ਼ ਕਰਨ ਵਾਲਾ ਨਿਵੇਕਲਾ ਉੱਦਮ ਹੋਵੇਗਾ ਜਿਸ ਦੀ ਪ੍ਰਧਾਨਗੀ ਪ੍ਰਬੁੱਧ ਸਾਹਿਤ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ, ਪ੍ਰਗਤੀਸ਼ੀਲ ਲੇਖਕ ਸੰਘ (ਭਾਰਤ) ਕਰਨਗੇ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਸ੍ਰੀ ਵਿਨੋਦ ਭਾਰਦਵਾਜ, ਪ੍ਰਧਾਨ ,ਸਥਾਨਕ ਕਾਲਜ ਅਤੇ ਪ੍ਰਿੰਸੀਪਲ ਪੁਨੀਤ ਅਨੇਜਾ, ਵਿਸ਼ੇਸ਼ ਮਹਿਮਾਨ ਹੋਣਗੇ। ਸਮੁੱਚੀ ਪੰਜਾਬੀ ਕਹਾਣੀ ਉਤੇ ਡਾਕਟਰ ਗੁਰਮੀਤ ਸਿੰਘ ਕੱਲਰਮਾਜਰੀ ਮੁੱਖ ਭਾਸ਼ਨ ਦੇਣਗੇ। ਇਸ ਸੈਮੀਨਾਰ ਦੀ ਵਿਸ਼ੇਸ਼ ਪ੍ਰਾਪਤੀ ਇਹ ਹੋਵੇਗੀ ਕਿ ਇੱਕੋ ਮੰਚ ਉੱਤੇ ਪੰਜਾਬੀ ਦੇ ਨਾਮਵਰ ਸੱਤ ਕਹਾਣੀਕਾਰ ਆਪਣੇ ਸਿਰਜਨਾਤਮਕ ਅਨੁਭਵ ਸਾਂਝੇ ਕਰਨਗੇ।
ਇਨ੍ਹਾਂ ਕਹਾਣੀਕਾਰਾਂ ਵਿਚ ਸਰਵਸ੍ਰੀ ਬਲਬੀਰ ਪਰਵਾਨਾ, ਜਤਿੰਦਰ ਹਾਂਸ, ਬਲਵਿੰਦਰ ਗਰੇਵਾਲ, ਜਸਵੀਰ ਸਿੰਘ ਰਾਣਾ, ਭਗਵੰਤ ਰਸੂਲਪੁਰੀ, ਤ੍ਰਿਪਤਾ ਕੇ ਸਿੰਘ ਅਤੇ ਸਰਘੀ ਤਸ਼ਰੀਫ਼ ਫਰਮ੍ਹਾ ਹੋਣਗੇ। ਇਸ ਤੋਂ ਇਲਾਵਾ ਪ੍ਰੋਫੈਸਰ ਸੁਰਜੀਤ ਸਿੰਘ ਜੱਜ, ਪ੍ਰਧਾਨ ਪੰਜਾਬ ਸੰਘ, ਸ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ, ਅਕਾਡਮੀ, ਡਾਕਟਰ ਪਾਲ ਕੌਰ, ਸੀਨੀਅਰ ਮੀਤ ਪ੍ਰਧਾਨ ਅਕਾਦਮੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਉਨ੍ਹਾਂ ਨੇ ਇਲਾਕੇ ਦੇ ਅਧਿਆਪਕਾਂ, ਸਾਹਿਤਕਾਰਾਂ, ਸਹਿਤ ਰਸੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੈਮੀਨਾਰ ਵਿਚ ਸ਼ਾਮਿਲ ਹੋ ਕੇ ਸਾਡਾ ਮਾਣ ਵਧਾਉਂਦੇ ਹੋਏ ਇਸ ਦਾ ਲਾਭ ਲੈਣ।