ਮਨੁੱਖਤਾ ਦੀ ਸੇਵਾ ਹੀ ਉੱਤਮ ਕਰਮ, ਜਿਸ ਵਿਚ ਸਿੱਖ ਮੋਹਰੀ : ਯਾਸੀਨ ਮੁਹੰਮਦ

ਕੈਲਗਰੀ (ਕੈਨੇਡਾ), 4 ਜਨਵਰੀ- ਨਾਰਥ ਕੈਲਗਰੀ ਸੀਨੀਅਰਜ਼ ਸੁਸਾਇਟੀ ਦੀ ਮਾਸਿਕ ਮੀਟਿੰਗ ਲਿਵਿੰਗਸਟਨ ਕਮਿਊਨਿਟੀ ਸੈਂਟਰ ਦੇ ਖੁੱਲ੍ਹੇ ਹਾਲ ਵਿਚ ਹੋਈ। ਸੂਬੇ ਦੇ ਇੰਮੀਗ੍ਰੇਸ਼ਨ ਮਿਨਿਸਟਰ ਯਾਸੀਨ ਮੁਹੰਮਦ ਮੁੱਖ ਮਹਿਮਾਨ ਸਨ। ਸ਼ੁਰੂ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਰਪ੍ਰਸਤ ਕੁਲਵੰਤ ਰਾਏ ਸ਼ਰਮਾ ਨੇ ਮੰਤਰੀ ਯਾਸੀਨ ਮੁਹੰਮਦ ਅਤੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਡਾ. ਅਰਜਣ ਘੁੰਮਣ ਨੇ ਦੱਸਿਆ ਕਿ ਕਸਰਤ ਕਈ ਕਿਸਮ ਦੇ ਕੈਂਸਰ ਰੋਕਣ ਵਿਚ ਸਹਾਈ ਹੁੰਦੀ ਹੈ। ਉਨ੍ਹਾਂ ਕਸਰਤ ਕਰਨ ਦੇ ਕਈ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸ਼ਿਵਾਲਿਕ ਟੀ.ਵੀ. ਦੇ ਪਰਮਜੀਤ ਸਿੰਘ ਭੰਗੂ ਨੇ ਜੈਮਲ ਪੱਡਾ ਦੀ ਕਵਿਤਾ ਸੁਣਾ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ "ਹੱਕ ਸੱਚ ਦਿਆ ਰਾਹੀਆ ਤੇਰੀ ਰੀਤ ਨਾ ਭੁਲਾਈ"। ਸੁਖਮੰਦਰ ਗਿੱਲ ਨੇ ਗ਼ਜ਼ਲ "ਤੂ ਜੋ ਨਹੀਂ ਤੋ ਕੁਛ ਭੀ ਨਹੀਂ ਹੈ" ਅਤੇ ਹੀਰ ਦਾ ਕਲਾਮ ਪੇਸ਼ ਕਰਕੇ ਸੰਗੀਤਮਈ ਮਾਹੌਲ ਬਣਾ ਦਿੱਤਾ। ਮੰਤਰੀ ਯਾਸੀਨ ਮੁਹੰਮਦ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਨਸਲਵਾਦ ਦੇ ਖਿਲਾਫ਼ ਕੰਮ ਕਰਨ ਅਤੇ ਅੰਤਰ-ਸਭਿਆਚਾਰਕ ਸਰਗਰਮੀਆਂ ਵਿਚ ਯੋਗਦਾਨ ਪਾਉਣ ਨੂੰ ਉਤਸ਼ਾਹਿਤ ਕਰਨ ਲਈ ਫੰਡ ਮੁਹਈਆ ਕਰਵਾਏ ਜਾਂਦੇ ਹਨ।

ਕੈਲਗਰੀ (ਕੈਨੇਡਾ), 4 ਜਨਵਰੀ- ਨਾਰਥ ਕੈਲਗਰੀ ਸੀਨੀਅਰਜ਼ ਸੁਸਾਇਟੀ ਦੀ ਮਾਸਿਕ ਮੀਟਿੰਗ ਲਿਵਿੰਗਸਟਨ ਕਮਿਊਨਿਟੀ ਸੈਂਟਰ ਦੇ ਖੁੱਲ੍ਹੇ ਹਾਲ ਵਿਚ ਹੋਈ। ਸੂਬੇ ਦੇ ਇੰਮੀਗ੍ਰੇਸ਼ਨ ਮਿਨਿਸਟਰ ਯਾਸੀਨ ਮੁਹੰਮਦ ਮੁੱਖ ਮਹਿਮਾਨ ਸਨ। ਸ਼ੁਰੂ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ  ਸ਼ਰਧਾਂਜਲੀ ਭੇਟ ਕੀਤੀ ਗਈ। ਸਰਪ੍ਰਸਤ ਕੁਲਵੰਤ ਰਾਏ ਸ਼ਰਮਾ ਨੇ ਮੰਤਰੀ ਯਾਸੀਨ ਮੁਹੰਮਦ ਅਤੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਡਾ. ਅਰਜਣ ਘੁੰਮਣ ਨੇ ਦੱਸਿਆ ਕਿ ਕਸਰਤ ਕਈ ਕਿਸਮ ਦੇ ਕੈਂਸਰ ਰੋਕਣ ਵਿਚ ਸਹਾਈ ਹੁੰਦੀ ਹੈ। ਉਨ੍ਹਾਂ ਕਸਰਤ ਕਰਨ ਦੇ ਕਈ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। 
ਸ਼ਿਵਾਲਿਕ ਟੀ.ਵੀ. ਦੇ ਪਰਮਜੀਤ ਸਿੰਘ ਭੰਗੂ ਨੇ ਜੈਮਲ ਪੱਡਾ ਦੀ ਕਵਿਤਾ ਸੁਣਾ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ "ਹੱਕ ਸੱਚ ਦਿਆ ਰਾਹੀਆ ਤੇਰੀ ਰੀਤ ਨਾ ਭੁਲਾਈ"। ਸੁਖਮੰਦਰ ਗਿੱਲ ਨੇ ਗ਼ਜ਼ਲ "ਤੂ ਜੋ ਨਹੀਂ ਤੋ ਕੁਛ ਭੀ ਨਹੀਂ ਹੈ" ਅਤੇ ਹੀਰ ਦਾ ਕਲਾਮ ਪੇਸ਼ ਕਰਕੇ ਸੰਗੀਤਮਈ ਮਾਹੌਲ ਬਣਾ ਦਿੱਤਾ। ਮੰਤਰੀ ਯਾਸੀਨ ਮੁਹੰਮਦ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਨਸਲਵਾਦ ਦੇ ਖਿਲਾਫ਼ ਕੰਮ ਕਰਨ ਅਤੇ ਅੰਤਰ-ਸਭਿਆਚਾਰਕ ਸਰਗਰਮੀਆਂ ਵਿਚ ਯੋਗਦਾਨ ਪਾਉਣ ਨੂੰ  ਉਤਸ਼ਾਹਿਤ ਕਰਨ ਲਈ ਫੰਡ ਮੁਹਈਆ ਕਰਵਾਏ ਜਾਂਦੇ ਹਨ।
 ਇਸ ਤੋਂ ਇਲਾਵਾ ਤਕਨਾਲੋਜੀ, ਸਾਇੰਸ, ਵਪਾਰ ਆਦਿ ਵਿਚ ਜ਼ਿਕਰਯੋਗ ਯੋਗਦਾਨ ਪਾਉਣ ਲਈ "ਇਮੀਗਰੈਂਟ ਇੰਪੈਕਟ ਐਵਾਰਡ" ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਉੱਤਮ ਕਰਮ ਹੈ ਜਿਸ ਵਿਚ ਸਿੱਖ ਮੋਹਰੀ ਹਨ। ਬਿੱਕਰ ਸਿੰਘ ਸੰਧੂ ਨੇ ਫਿਲਮੀ ਗੀਤ ਗਾ ਕੇ ਵੈਰਾਗਮਈ ਮਾਹੌਲ ਸਿਰਜਿਆ, ਬੋਲ ਸਨ "ਜ਼ਿੰਦਗੀ ਦੇਨੇ ਵਾਲੇ ਸੁਨ, ਤੇਰੀ ਦੁਨੀਆਂ ਸੇ ਦਿਲ ਭਰ ਗਯਾ"।  ਤਾਰਿਕ ਮਲਿਕ ਨੇ ਨਵੇਂ ਸਾਲ ਦੀ ਆਮਦ  ਬਾਰੇ ਕਮਾਲ ਦੀ ਕਵਿਤਾ ਪੇਸ਼ ਕੀਤੀ "ਮੇਰੀ ਧਰਤੀ ਸੇ ਸਭ ਕੀ ਧਰਤੀ ਤਕ, ਹੁਸਨ ਹੀ ਹੁਸਨ ਜ਼ਿੰਦਗੀ ਹੋ ਜਾਏ। ਜੋ ਦਿਲੋਂ ਮੇਂ ਮੁਹੱਬਤ ਭਰ ਜਾਏ, ਦਰਦ-ਓ-ਗ਼ਮ ਸੇ ਨਿਜਾਤ ਮਿਲ ਜਾਏ।" ਤਰਲੋਕ ਸਿੰਘ ਚੁੱਘ ਨੇ ਚੁਟਕਲੇ ਸੁਣਾਏ। 
ਸ਼ਿਵ ਕੁਮਾਰ ਸ਼ਰਮਾ  ਨੇ ਕਵਿਤਾ ਸੁਣਾਈ। ਜਗਦੇਵ ਸਿੱਧੂ ਨੇ ਆਪਣੀ "ਦੁਹਾਈ" ਨਾਂ ਦੀ ਕਵਿਤਾ ਪੇਸ਼ ਕਰ ਕੇ ਆਉਂਦੇ ਵਰ੍ਹੇ ਲਈ ਅਮਨ ਦਾ ਸੁਨੇਹਾ ਦਿੱਤਾ "ਬਹੁੜੀ ਦੁਹਾਈ ਵੇ ਕੋਈ ਭਾਈਵਾਲ ਬਣੋ / ਬਾਂਹ ਐਟਮ ਚੁਕਦੀ ਨੂੰ ਤੇ ਬੰਬ ਵਰ੍ਹਾਉਂਦੀ ਨੂੰ, ਹਾੜਾ ਵੇ ਭੰਨ ਦਿਓ, ਅਮਨਾਂ ਦੀ ਢਾਲ ਬਣੋ"। ਬਲਜੀਤ ਸਿੰਘ ਪੰਧੇਰ ਨੇ ਸ਼ਹਾਦਤਾਂ ਦੇ ਸਪਤਾਹ ਵਿਚਲੀਆਂ ਇਤਿਹਾਸਿਕ ਘਟਨਾਵਾਂ ਦਾ ਬਿਓਰਾ ਦਿੱਤਾ। ਡਾ. ਰਮਨ ਗਿੱਲ ਨੇ ਕਿਹਾ ਕਿ ਸ਼ਹਾਦਤਾਂ ਦੇ ਦਿਨ ਸਾਨੂੰ ਬਹਾਦਰੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦੇ ਹਨ। 
ਉਨ੍ਹਾਂ ਨੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂੰ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸੰਤ ਸਿੰਘ ਧਾਲੀਵਾਲ,  ਮੰਜੂ ਅਗਰਵਾਲ, ਇੰਦਰਜੀਤ ਧਾਲੀਵਾਲ, ਗੁਰਮੀਤ ਸਰਪਾਲ, ਜੈਗ ਸਹੋਤਾ ਅਤੇ ਰਾਜੇਸ਼ ਅੰਗਰਾਲ ਨੇ ਕਈ ਵਿਸ਼ਿਆਂ 'ਤੇ ਵਿਚਾਰ ਰੱਖੇ। ਅਖੀਰ ਵਿਚ ਜਸਪ੍ਰੀਯ ਜੌਹਲ ਦੀ ਨਿਰਦੇਸ਼ਨਾ ਹੇਠ ਹਰਗੁਨ ਜੌਹਲ ਨੇ ਗਾਣੇ 'ਤੇ ਨਾਚ ਕਰ ਕੇ ਸਭ ਦਾ ਮਨ ਮੋਹ ਲਿਆ। ਸਕੱਤਰ ਜਸਪਾਲ ਕੰਗ ਨੇ ਵਿਚ-ਵਿਚ ਦੀ ਸ਼ੇਅਰ ਸੁਣਾ ਕੇ ਮੰਚ ਦਾ ਸੰਚਾਲਨ ਕੀਤਾ। ਪ੍ਰਧਾਨ ਸੰਤੋਖ ਸਿੰਘ ਕੰਦੋਲਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀਆਂ ਅਗਾਊਂ ਵਧਾਈਆਂ ਦਿੱਤੀਆਂ।