ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਨਵਾਂ ਸਾਲ ਮਨਾਇਆ।

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜਤਾ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਨਵਾਂ ਸਾਲ 2025 ਦੇ ਸਬੰਧ ਵਿੱਚ ਸਮਾਗਮ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਨਵੇਂ ਵਰੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਜੀਵਨ ਨੂੰ ਆਸਾਨ ਬਣਾਉਣ ਤੇ ਦੁਨੀਆਂ ਵਿਚ ਸਮਾਨਤਾ ਬਰਕਰਾਰ ਰੱਖਣ ਲਈ ਸਮੇਂ ਦੀ ਵੰਡ ਕੀਤੀ ਗਈ ਹੈ।

ਨਵਾਂ ਸਾਲ ਹਰ ਮਨੁੱਖ ਲਈ ਨਵੀਂ ਸੋਚ ਤੇ  ਨਵੇਂ ਵਿਚਾਰ ਲੈ ਕੇ ਆਉਂਦਾ ਹੈ ਸਾਨੂੰ ਚਾਹੀਦਾ ਹੈ ਕਿ ਇਸ ਸੋਚ ਤੇ ਚਲਦਿਆਂ  ਆਪਣੇ ਜੀਵਨ ਵਿੱਚ ਚੱਜ ਅਚਾਰ ਵਾਲੇ ਗੁਣ ਪੈਦਾ ਕਰੀਏ ਤੇ ਜੀਵਨ ਨੂੰ ਸਹੀ ਢੰਗ ਨਾਲ ਜੀ ਸਕੀਏ। ਉਹਨਾਂ ਨੇ ਕੇਂਦਰ ਵਿਖੇ ਦਾਖਲ ਮਰੀਜਾਂ ਨੂੰ ਆਪਣੇ ਸਮਾਜ ਵਿੱਚ ਚਲ ਰਹੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।  ਜਿਸ ਕਾਰਣ ਸਾਡਾ ਪਰਿਵਾਰ ਤੇ ਸਮਾਜ ਨੂੰ  ਨਵੀਂ ਸੇਧ ਮਿਲੇ।
ਇਸ ਮੌਕੇ ਤੇ ਜਸਵਿੰਦਰ ਕੌਰ ਅਤੇ ਕਮਲਜੀਤ ਕੌਰ ਕਾਊਂਸਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਸਾਰਿਆਂ ਨੂੰ ਨਵੇਂ ਵਰ੍ਹੇਂ ਦੀਆਂ ਵਧਾਈਆਂ ਵੀ ਦਿੱਤੀਆਂ। ਉਹਨਾਂ ਨੇ ਕਿਹਾ ਕਿ ਨਵਾਂ ਸਾਲ ਹਰ ਇੱਕ ਲਈ ਨਵੀਂ ਉੱਨਤੀ ਦੀ ਰਾਹ ਲੈ ਕੇ ਆਵੇ। ਇਸ ਮੌਕੇ ਤੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਪਰਵੀਨ ਕੁਮਾਰੀ, ਪਰਵੇਸ਼ ਕੁਮਾਰ, ਕਮਲਾ ਰਾਣੀ, ਜਸਵਿੰਦਰ ਕੌਰ ਅਤੇ ਮਰੀਜ ਹਾਜਰ ਸਨ।