ਲਾਇਨਜ਼ ਕਲੱਬ ਮੋਹਾਲੀ ਵੱਲੋਂ ਸੰਤ ਇਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੋਹਾਲੀ ਵਿੱਖੇ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ ਮੋਹਾਲੀ- ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ.ਨਗਰ (ਰਜਿ.) ਵੱਲੋਂ ਸੰਤ ਇਸ਼ਰ ਸਿੰਘ ਪਬਲਿਕ ਸਕੂਲ, ਫੇਜ਼-7, ਮੋਹਾਲੀ ਵਿੱਖੇ ਮਿਤੀ 26-12-2024 ਅਤੇ 27-12- 2024 ਨੂੰ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦਘਾਟਨ ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ (ਰੀਜਨ ਚੇਅਰਪਰਸਨ), ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ (ਜੋਨ ਚੇਅਰਪਰਸਨ) ਅਤੇ ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਡਿਸਟ੍ਰਿਕ ਕੋ ਚੇਅਰਮੈਨ ਲਾਇਨ ਕੂਐਸਟ) ਵੱਲੋਂ ਜਯੋਤੀ ਜਗਾ ਕੇ ਕੀਤਾ।

ਕਲੱਬ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਜੀ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ 21 ਅਧਿਆਪਕਾਂ ਨੂੰ ਮੁੰਬਈ ਤੋਂ ਆਏ  ਸ਼੍ਰੀਮਤੀ ਨਿਧੀ ਨਾਗਰਥ (ਇੰਟਰਨੈਸ਼ਨਲ ਟ੍ਰੇਨਰ ਲਾਇਨਜ਼ ਕੁਐਸਟ) ਦੁਆਰਾ ਸਿਖਲਾਈ ਦਿੱਤੀ ਗਈ।  ਇਸ ਸਿਖਲਾਈ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਬਣਾਉਣ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਕਰਨਾ ਅਤੇ ਚੰਗੇ ਇਨਸਾਨ ਵੱਜੋਂ ਸਮਾਜ ਦੀ ਸੇਵਾ ਕਰਨ ਦਾ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ। 
ਇਸ ਮੌਕੇ ਲਾਇਨ ਹਰਪ੍ਰੀਤ ਸਿੰਘ ਅਟਵਾਲ, ਪ੍ਰਧਾਨ ਲਾਇਨ ਅਮਿਤ ਨਰੂਲਾ, ਲਾਇਨ ਰਜਿੰਦਰ ਚੌਹਾਨ ਸੈਕਟਰੀ, ਲਾਇਨ ਕੇ.ਕੇ. ਅਗਰਵਾਲ, ਲਾਇਨ ਜਸਵਿੰਦਰ ਸਿੰਘ, ਲਾਇਨ ਜੇ.ਪੀ. ਸਿੰਘ, ਲਾਇਨ ਸਨੱਤ ਭਾਰਦਵਾਜ (ਰੀਜ਼ਨ ਸੈਕਟਰੀ) ਅਤੇ ਲਾਇਨ ਜਤਿੰਦਰ ਪਾਲ ਸਿੰਘ (ਪੀ.ਆਰ.ੳ.) ਸ਼ਾਮਿਲ ਹੋਏ।
  ਅਧਿਆਪਕ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸਾਡੇ ਡਾਇਨਾਮਿਕ ਵਾਇਸ ਡਿਸਟ੍ਰਿਕਟ ਗਵਰਨਰ ਐਮ ਜੇ ਐਫ  ਲਾਇਨ ਅਜੈ ਕੁਮਾਰ ਗੋਇਲ ਜੀ, ਐਮ ਜੇ ਐਫ ਲਾਇਨ ਮੁਕੇਸ਼ ਮਦਾਨ (ਡਿਸਟ੍ਰਿਕ ਚੇਅਰਪਰਸਨ ਟੀਚਰ ਟ੍ਰੇਨਿੰਗ ਅਤੇ ਲਾਇਨ ਕੁਐਸਟ) ਅਤੇ ਲਾਇਨ ਨਰੇਸ਼ ਗੋਇਲ (D.C.S. Protocol) ਦੀ ਮੌਜੂਦਗੀ ਵਿੱਚ ਹੋਈ। ਯੋਗ ਗਵਰਨਰ ਦੀ ਮੌਜੂਦਗੀ ਅਤੇ ਹੌਸਲਾ ਅਫਜਾਈ ਨੇ ਅਧਿਆਪਕਾਂ ਨੂੰ ਬਹੁਤ ਪ੍ਰੇਰਿਤ ਕੀਤਾ ਇਸ ਉਪਰੰਤ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਕਲੱਬ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਚੇਅਰਮੈਨ ਪਵਨਦੀਪ ਕੌਰ ਗਿੱਲ, ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਅਤੇ ਸਟਾਫ ਨੇ ਸਾਡੇ ਡਾਇਨਾਮਿਕ ਗਵਰਨਰ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਦੇ ਧੰਨਵਾਦ ਮਤੇ ਤੋਂ ਬਾਅਦ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ।
 ਇਸ ਉਪਰੰਤ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਲਈ ਵਿਸ਼ੇਸ਼ ਤੌਰ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਭ ਨੇ ਭਰਭੂਰ ਅਨੰਦ ਮਾਣਿਆ।