30 ਦਸੰਬਰ ਦੇ ਬੰਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਲੱਖੋਵਾਲ ਦੀ ਸਾਂਝੀ ਮੀਟਿੰਗ ਆਯੋਜਿਤ
ਖਰੜ, 28 ਦਸੰਬਰ-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਲੱਖੋਵਾਲ ਵੱਲੋਂ ਖਰੜ ਅਨਾਜ ਮੰਡੀ ਵਿੱਚ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਿੱਧੂਪੁਰ ਦੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਲੱਖੋਵਾਲ ਦੇ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਐਮ ਐਸ ਪੀ ਕਾਨੂੰਨੀ ਗਰੰਟੀ ਤੇ ਹੋਰ 12 ਮੰਗਾਂ ਨੂੰ ਲੈ ਕੇ ਪਿਛਲੇ 13 ਫਰਵਰੀ 2024 ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਮੋਰਚਾ ਲਾਇਆ ਹੋਇਆ ਹੈ ਅਤੇ ਸz. ਜਗਜੀਤ ਸਿੰਘ ਡੱਲੇਵਾਲ ਬੀਤੀ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਸਨੂੰ ਅੱਜ 32 ਦਿਨ ਹੋ ਗਏ ਹਨ।

ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਕਿਸਾਨ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 30 ਦਸੰਬਰ ਨੂੰ ਰੋਸ ਵਜੋਂ ਪੰਜਾਬ ਬੰਦ ਰੱਖਿਆ ਜਾਵੇਗਾ।
ਇਸ ਮੌਕੇ ਵਪਾਰੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਆੜਤੀ ਭਾਈਚਾਰੇ ਤੋਂ ਖਰੜ ਸ਼ਹਿਰ ਤੇ ਜ਼ਿਲਾ ਮੁਹਾਲੀ ਬਲਾਕ ਮਾਜਰੀ ਬਨੂੜ, ਮੁਹਾਲੀ, ਘੰੜੂਆਂ ਪੂਰਨ ਤੌਰ ਤੇ ਬੰਦ ਰੱਖਣ ਲਈ ਸਹਿਯੋਗ ਮੰਗਿਆ ਗਿਆ।
ਜਸਪਾਲ ਸਿੰਘ ਨੇ ਨਿਆਮੀਆਂ ਨੇ ਕਿਹਾ ਕਿ ਡੇਰਾਬਸੀ ਬਲਾਕ ਵਿੱਚ ਸਰਸੀਣੀ ਹਾਈਵੇਅ ਵਿਖੇ ਇਕੱਠ ਕਰਕੇ ਬੰਦ ਰੱਖਿਆ ਜਾਵੇਗਾ ਅਤੇ ਖਰੜ ਬੱਸ ਸਟੈਂਡ ਸਵੇਰੇ 7 ਤੋਂ 4 ਵਜੇ ਸ਼ਾਮ ਤੱਕ ਬੰਦ ਰੱਖਿਆ ਜਾਵੇਗਾ। ਮੀਟਿੰਗ ਵਿੱਚ ਬਹਾਦਰ ਸਿੰਘ ਨਿਆਮੀਆ, ਮਨਪ੍ਰੀਤ ਸਿੰਘ ਖੇੜੀ, ਹਕੀਕਤ ਸਿੰਘ ਘੰੜੂਆ, ਰਣਜੀਤ ਸਿੰਘ ਬਾਸੀਆਂ ਬਲਾਕ ਪ੍ਰਧਾਨ ਖਰੜ, ਜਾਗਰ ਸਿੰਘ ਧੜਾਕ, ਜਸਵੀਰ ਸਿੰਘ ਸੰਤੇਮਾਜਰਾ, ਗੁਰਮੀਤ ਸਿੰਘ ਖੂਨੀ ਮਾਜਰਾ, ਜਸਪਾਲ ਸਿੰਘ ਲਾਂਡਰਾਂ, ਗੁਰਮੁਖ ਸਿੰਘ ਝੱਜੂ ਮਾਜਰਾ, ਰਣਜੀਤ ਸਿੰਘ ਬਜਹੇੜੀ ਹਾਜਰ ਸਨ।