ਦਾਨੀ ਸੱਜਣ ਪਿਆਰਾ ਸਿੰਘ ਸ਼ੇਖੂਪੁਰ ਯੂਐਸਏ ਵਾਲਿਆਂ ਵਲੋਂ ਹਸਪਤਾਲ ਨੂੰ ਇਕ ਲੱਖ ਰੁਪਏ ਦਾਨ।
ਨਵਾਂਸ਼ਹਿਰ: ਪਿੰਡ ਮਹਿਤਪੁਰ ਉਲੱਦਣੀ ਸਥਿਤ ਸੰਤ ਉਂਕਾਰ ਸਿੰਘ ਯਾਦਗਾਰੀ ਚੈਰੀਟੇਬਲ ਹਸਪਤਾਲ ਵਿਖੇ ਦਾਨੀ ਸੱਜਣ ਪਿਆਰਾ ਸਿੰਘ ਯੂ ਐਸ ਏ ਵਲੋਂ ਆਪਣੇ ਨੇਕ ਕਮਾਈ ਵਿਚੋਂ ਹਸਪਤਾਲ ਦੀ ਬਿਹਤਰੀ ਲਈ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿਚ ਹਮੇਸ਼ਾ ਦਾਨ ਪੁੰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਮਨ ਨੂੰ ਸੁਕੂਨ ਮਿਲਦਾ ਹੈ।

ਇਸ ਮੌਕੇ ਦਾਨੀ ਸੱਜਣ ਪਿਆਰਾ ਸਿੰਘ ਦੇ ਮਾਤਾ-ਪਿਤਾ ਧਰਮ ਸਿੰਘ ਅਤੇ ਅਮਰ ਕੌਰ ਦੀ ਯਾਦ ਵਿਚ ਉਨ੍ਹਾਂ ਦੀ ਯਾਦਗਾਰੀ ਤਸਵੀਰ ਵੀ ਹਸਪਤਾਲ ਵਿਚ ਲਗਾਈ ਗਈ।ਉਨ੍ਹਾਂ ਕਿਹਾ ਕਿ ਅੱਜ ਆਪਣੇ ਮਾਤਾ-ਪਿਤਾ ਦੀ ਪ੍ਰੇਰਣਾ ਸਦਕਾ ਹੀ ਉਹ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਸਿਰੋਪਾਉ ਦੇ ਕਿ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਬਿਮਲ ਕੌਰ, ਸੰਤ ਅਮਰੀਕ ਸਿੰਘ, ਬਰਜਿੰਦਰ ਸਿੰਘ ਹੁਸੈਨਪੁਰ, ਹਰਦਿਆਲ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ, ਜਥੇ ਤਾਰਾ ਸਿੰਘ ਸ਼ੇਖੂਪੁਰ, ਸੰਤੋਖ ਸਿੰਘ ਸ਼ਿਵਾਲਿਕ ਹੋਟਲ, ਦਲੇਲ ਸਿੰਘ, ਨਿਰਮਲ ਸਿੰਘ ਥਾਂਦੀ, ਮਹਿੰਦਰ ਪਾਲ ਜਲਵਾਹਾ, ਸੁਰਜੀਤ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਅਨੀਸ਼ ਕੁਮਾਰ, ਮਨਜੀਤ ਸਿੰਘ, ਡਾ: ਪਿਊਸ਼ ਚੋਪੜਾ ਐਮ ਡੀ, ਡਾ: ਮਨਦੀਪ ਕੌਰ ਅੱਖਾਂ ਦੇ ਮਾਹਿਰ, ਡਾ: ਮਨਮੀਤ ਸਿੰਘ, ਡਾ: ਰਾਹੁਲ ਸੱਭਰਵਾਲ, ਡਾ: ਮਹਿਮਾ ਸੱਭਰਵਾਲ, ਡਾ: ਅਕਸ਼ਿਤਾ ਚੋਪੜਾ, ਡਾ: ਰੀਤਿਕਾ, ਡਾ: ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਟੈਕਨੀਸ਼ੀਅਨ ਸਮੇਤ ਇਲਾਕੇ ਦੇ ਪਤਵੰਤੇ ਹਾਜਰ ਸਨ