ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਸੀਟੂ ਦੀ ਮੀਟਿਗ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਹੋਈ

ਗੜ੍ਹਸ਼ੰਕਰ: ਅੱਜ ਮਿਤੀ 26/11/24/ਨੂੰ ਆਸਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਸੀਟੂ ਦੀ ਮੀਟਿੰਗ ਡਿਪਟੀ ਕਮਿਸਨਰ ਮੈਡਮ ਕੋਮਲ ਮਿੱਤਲ ਨਾਲ ਪ੍ਰਧਾਨ ਜੋਗਿੰਦਰ ਕੌਰ, ਸੈਕਟਰੀ ਬਿੰਦਰਪਾਲ ਕੌਰ, ਉਪ ਪ੍ਰਧਾਨ ਬਲਵਿੰਦਰ ਕੌਰ, ਜਥੇਬੰਦੀ ਆਗੂ ਪ੍ਰਧਾਨ ਮਹਿੰਦਰ ਕੁਮਾਰ ਬੱਢੋਆਣ, ਮੋਨਿਕਾ ਰਾਣੀ ਤੇ ਭੈਣ ਗੁਰਬਖਸ਼ ਕੌਰ ਫੈਸਿਲੀਟੇਟਰ ਆਦਿ ਹਾਜਰ ਹੋਏ|

ਮੁੱਖ ਤੇ ਅਹਿਮ ਮੰਗਾ ਕੰਮ ਤੋ ਕੱਢੀਆ 58 ਸਾਲ ਦੀਆ ਆਸਾ ਤੇ ਫੈਸਿਲੀਟੇਟਰ ਭੈਣਾ ਨੂੰ ਬਹਾਲ, ਯਕੀਨੀ 2500 ਕਰਾਉਣਾ, ਇੰਨਸੈਟਿਵ ਦੁਗਣੇ ਕਰਨ, ਗ੍ਰੈਚੂਟੀ 5 ਲੱਖ ਸੇਵਾ ਮੁਕਤੀ ਤੇ, ਪੈਨਸਨ ਜਾ ਬੀਮਾ ਆਦਿ ਦੇਣ ਸੰਬੰਧੀ  ਤੇ ਸਥਾਨਕ ਮੁਸਿਕਲਾ ਸੰਬੰਧੀ ਜਿਵੇ ਸਮੇ ਸਿਰ ਇੰਨਸੈਟਿਵ ਦੇਣਾ ਟੀਬੀ ਇੰਨਸੈਟਿਵ ਦੇਣ ਲਈ ਮੁਸ਼ਕਲਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਸਮਾ ਸੀਟੂ ਜਥੇਬੰਦੀ ਤੇ ਆਸ਼ਾ ਵਰਕਰਾਂ ਨੂੰ ਦਵਾਇਆ ਜਾਵੇ। 
ਡਿਪਟੀ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਮੈਂਬਰਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ। ਤੇ ਡੱਟ ਕੇ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।