ਚੱਬੇਵਾਲ ਦੀ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ - ਰਾਣਾ ਗੁਰਜੀਤ ਸਿੰਘ
ਮਾਹਿਲਪੁਰ - ਚੱਬੇਵਾਲ ਵਿਧਾਨ ਸਭਾ ਦੇ ਇੰਚਾਰਜ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਚੱਬੇਵਾਲ ਉੱਪ ਚੋਣ ਤੇ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਠੋਕਦੇ ਹੋਏ, ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੁੰਦੇ ਹੋਏ ਵੀ ਇੱਥੇ ਕੋਈ ਵੀ ਐਗਰੋ ਇੰਡਸਟਰੀਜ਼ ਨਾ ਹੋਣਾ ਦੁਖਦਾਇਕ ਹੈ। ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਦੀ ਨਕਾਰਾ ਕਰੁਜਗਾਰੀ ਦਾ ਆਲਮ ਇਹ ਹੈ, ਕਿ ਨਾ ਢੰਗ ਦੀਆਂ ਸੜਕਾਂ ਹਨ ਨਾ ਕੋਈ ਸਹੀ ਢੰਗ ਦੀਆਂ ਸਿਹਤ ਸੁਵਿਧਾਵਾਂ ਹਨ।

ਇਸ ਗੱਲ ਦਾ ਖੁਲਾਸਾ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਡਾਕਟਰ ਰਾਜ ਕਾਂਗਰਸ ਤੋਂ ਦੋ ਵਾਰ ਵਿਧਾਇਕ ਬਣੇ ਪਰ ਨਾ ਉਹ ਕਾਂਗਰਸ ਸਰਕਾਰ ਵੇਲੇ ਚੱਬੇਵਾਲ ਦਾ ਵਿਕਾਸ ਕਰਵਾ ਸਕੇ ਤਾਂ ਨਾ ਭਗਵੰਤ ਮਾਨ ਸਰਕਾਰ ਤੋਂ ਰਾਣਾ ਗੁਰਜੀਤ ਨੇ ਕਿਹਾ ਕਿ ਨਹੀਂ ਤਾਂ ਜਿਸ ਹਲਕੇ ਵਿੱਚ ਬਾਈ ਇਲੈਕਸ਼ਨ ਹੋਣੇ ਹੁੰਦੇ ਉੱਥੇ ਤਾਂ ਮੌਜੂਦਾ ਸਰਕਾਰ ਅਤੇ ਹਲਕਾ ਇੰਚਾਰਜ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਹਲਕੇ ਦੀ ਨੁਹਾਰ ਬਦਲ ਦਿੰਦਾ ਹੈ। ਪਰ ਅਫ਼ਸੋਸ ਡਾਕਟਰ ਰਾਜ ਕੁਮਾਰ ਹਰ ਮੋਰਚੇ ਤੇ ਫੇਲ ਸਾਬਤ ਹੋਇਆ।
ਰਾਣਾ ਗੁਰਜੀਤ ਨੇ ਕਿਹਾ ਕਿ ਚੱਬੇਵਾਲ ਦੇ ਵੋਟਰ ਆਮ ਆਦਮੀ ਪਾਰਟੀ ਤੋਂ ਬੇਹੱਦ ਦੁੱਖੀ ਹਨ ਅਤੇ ਚੱਬੇਵਾਲ ਉੱਪ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਭਾਰੀ ਉੱਲਟ ਫ਼ੇਰ ਕਰਨ ਦੇ ਮੂਡ ਵਿੱਚ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਭਗਵੰਤ ਮਾਨ ਸਿਰੇ ਦਾ ਝੂਠਾ ਅਤੇ ਕਠਪੁਤਲੀ ਮੁੱਖ ਮੰਤਰੀ ਸਿੱਧ ਹੋਇਆ। ਦਿੱਲੀ ਤੋਂ ਰਿਮੋਟ ਨਾਲ ਚੱਲ ਰਹੇ ਮੁੱਖ ਮੰਤਰੀ ਨੇ ਅਰਬਾਂ ਰੁਪਏ ਦਾ ਪੰਜਾਬ ਤੇ ਕਰਜ਼ ਚਾੜ੍ਹ ਦਿੱਤਾ ਅਤੇ ਵਰਲਡ ਬੈਂਕ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਤਾਂ ਸਰਕਾਰੀ ਜਮੀਨਾਂ ਵੇਚ ਕੇ ਸਰਕਾਰ ਚਲਾਉਣ ਦੀਆਂ ਸਕੀਮਾਂ ਨੇ ਪੰਜਾਬ ਵਾਸੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਪਛਤਾਅ ਰਹੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਕਿਟੀ, ਸਾਬਕਾ ਸਰਪੰਚ ਸੋਢੀ ਬਡਿਆਲ,ਪੱਪੂ ਅਜੜਾਮ, ਬਲਦੇਵ ਸਿੰਘ ਫੁਗਲਾਨਾ ਆਦਿ ਤੋਂ ਇਲਾਵਾ ਕਾਂਗਰਸ ਦੇ ਕਈ ਉੱਘੇ ਨੇਤਾ ਮੌਜੂਦ ਸਨ।