ਰਿਧਿ ਨੇ ਸਕੂਲ ਗੇਮਸ ਕਰਾਟੇ ਵਿੱਚ ਜਿੱਤਿਆ ਮੈਡਲ
ਹੁਸ਼ਿਆਰਪੁਰ - ਸਕੂਲ ਸਿੱਖਿਆ ਵਿਭਾਗ,ਪੰਜਾਬ ਦੁਆਰਾ ਕਰਵਾਈਆਂ ਗਈਆਂ 68ਵੀਆਂ ਪੰਜਾਬ ਸਟੇਟ ਸਕੂਲ ਖੇਡਾਂ 2024-25 ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਰਾਟੇ ਟੀਮ ਹੁਸ਼ਿਆਰਪੁਰ ਨੇ ਟੀਮ ਇੰਚਾਰਜ ਅਜੈ ਕੁਮਾਰ ਅਤੇ ਕੋਚ ਅਭਿਸ਼ੇਕ ਠਾਕੁਰ ਦੀ ਅਗਵਾਈ ਹੇਠ ਜਲੰਧਰ ਵਿਖੇ ਭਾਗ ਲਿਆ।

ਜਿਸ ਵਿੱਚ ਅੰਡਰ-14 ਕੁੜੀਆ ਦੇ ਉਮਰ ਵਰਗ ਵਿੱਚ ਜਮਾਤ 7ਵੀ ਦੀ ਵਿਦਿਆਰਥਣ ਰਿਧਿ ਸਹਿਗਲ ਨੇ -50kg ਵੇਟ ਕੈਟਾਗਰੀ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ। ਖਿਡਾਰੀ ਨੂੰ ਜ਼ਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਵੱਲੋਂ ਸਨਮਾਨਿਤ ਕੀਤਾ ਗਿਆ।