ਹਰਿਆਣਾ ਸਰਕਾਰ ਨੇ ਨੋਟੀਫਾਈ ਕੀਤੇ ਅਨੁਬੰਧਿਤ ਕਰਮਚਾਰੀਆਂ ਦੇ ਨਿਯਮ

ਚੰਡੀਗੜ੍ਹ, 6 ਅਗਸਤ-ਹਰਿਆਣਾ ਸਰਕਾਰ ਨੇ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2025 ਨੋਟੀਫਾਈ ਕਰ ਦਿੱਤੇ ਹਨ। ਇਹ ਨਿਯਮ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2024( 2024 ਦਾ 17) ਦੀ ਧਾਰਾ 10 ਦੀ ਉਪ- ਧਾਰਾ (1) ਤਹਿਤ ਨੋਟਿਫਾਈ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੂਬੇ ਦੇ ਵੱਖ ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਅਥਾਰਟੀਆਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਦੀ ਸੇਵਾਵਾਂ ਸੁਰੱਖਿਅਤ ਹੋ ਗਈਆਂ ਹਨ।

ਚੰਡੀਗੜ੍ਹ, 6 ਅਗਸਤ-ਹਰਿਆਣਾ ਸਰਕਾਰ ਨੇ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2025 ਨੋਟੀਫਾਈ ਕਰ ਦਿੱਤੇ ਹਨ। ਇਹ ਨਿਯਮ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2024( 2024 ਦਾ 17) ਦੀ ਧਾਰਾ 10 ਦੀ ਉਪ- ਧਾਰਾ (1) ਤਹਿਤ ਨੋਟਿਫਾਈ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੂਬੇ ਦੇ ਵੱਖ ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਅਥਾਰਟੀਆਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਕਰਮਚਾਰੀਆਂ ਦੀ ਸੇਵਾਵਾਂ ਸੁਰੱਖਿਅਤ ਹੋ ਗਈਆਂ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਸੂਚਨਾ ਅਨੁਸਾਰ ਕਿਸੇ ਵੀ ਅਨੁਬੰਧਿਤ ਕਰਮਚਾਰੀ ਨੂੰ ਸੁਰੱਖਿਅਤ ਕਰਮਚਾਰੀ ਦਾ ਦਰਜਾ ਪ੍ਰਾਪਤ ਕਰਨ ਲਈ 15 ਅਗਸਤ, 2024 ਤੱਕ ਘੱਟ ਤੋਂ ਘੱਟ 5 ਸਾਲ ਦੀ ਸੇਵਾ ਪੂਰੀ ਕਰਨੀ ਪਵੇਗੀ ਜਿਸ ਵਿੱਚ ਹਰੇਕ ਸਾਲ ਵਿੱਚ ਉਸ ਨੇ ਘੱਟੋ ਘੱਟ 240 ਦਿਨਾਂ ਦੇ ਕੰਮ ਦਾ ਤਨਖ਼ਾਹ ਪ੍ਰਾਪਤ ਕੀਤਾ ਹੋਵੇ। ਜੇਕਰ ਕੋਈ ਕਰਮਚਾਰੀ ਇੱਕ ਹੀ ਸਾਲ ਵਿੱਚ ਉੱਚ ਅਤੇ ਹੇਠਲੇ , ਦੋਹਾਂ ਅਹੁਦਿਆਂ 'ਤੇ ਨਿਯੁਕਤ ਕੀਤਾ ਹੋਵੇ, ਤਾਂ ਵੀ ਸੇਵਾ ਦੀ ਗਿਣਤੀ ਕੀਤੀ ਜਾਵੇਗੀ, ਬੇਸ਼ਰਤੇ ਕਿ ਉਸ ਨੇ 240 ਦਿਨ ਦੀ ਤਨਖ਼ਾਹ ਪ੍ਰਾਪਤ ਕੀਤਾ ਹੋਵੇ।
ਵਿਸ਼ੇਸ਼ ਤੌਰ ਤੇ ਜੋ ਕਰਮਚਾਰੀ ਪਹਿਲਾਂ ਨਿਮਤ ਅਹੁਦਿਆਂ 'ਤੇ ਨਿਯੁਕਤ ਹੋਏ ਸਨ ਪਰ ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਵੱਲੋਂ ਮੈਰਿਟ ਲਿਸਟ ਰੱਦ ਕਰਨ ਜਾਂ ਸੋਧ ਕਰਨ ਦੇ ਕਾਰਨ ਉਨ੍ਹਾਂ ਦੀ ਸੇਵਾਵਾਂ ਸਮਾਪਤ ਕਰ ਦਿੱਤੀ ਗਈ ਸੀ, ਨਿਮਤ ਅਤੇ ਅਨੁਬੰਧਿਤ ਸੇਵਾ ਵਿੱਚਕਾਰ ਬੇ੍ਰਕ ਸਮੇ ਨੂੰ ਛੱਡ ਕੇ ਉਨ੍ਹਾਂ ਦੀ ਨਿਮਤ ਅਧਾਰ 'ਤੇ ਪਹਿਲਾਂ ਸੇਵਾ ਨੂੰ ਵੀ 5 ਸਾਲ ਦੀ ਯੋਗਤਾ ਵਿੱਚ ਸ਼ਾਮਲ ਕੀਤਾ ਜਾਵੇਗਾ। ਨਾਲ ਹੀ ਵੱਖ ਵੱਖ ਵਿਭਾਗਾਂ ਜਾਂ ਰਾਜ ਸਰਕਾਰ ਦੇ ਨਿਯੰਤਰਣ ਵਾਲੇ ਸੰਸਥਾਵਾਂ ਵਿੱਚ ਕੀਤੀ ਗਈ ਸੇਵਾ ਨੂੰ ਸਹਿਜੇ ਹੀ ਜੋੜਿਆ ਜਾਵੇਗਾ।
ਜੇਕਰ ਕਿਸੇ ਵਿਅਕਤੀ ਨੇ ਕਿਸੇ ਅਜਿਹੇ ਵਿਅਕਤੀ ਨਾਲ ਬਿਆਹ ਕੀਤਾ ਹੈ ਜਿਸ ਦਾ ਜੀਵਨਸਾਥੀ ਜਿੰਦਾ ਹੈ ਜਾਂ ਜਿਸ ਨੇ ਜੀਵਿਤ ਜੀਵਨਸਾਥੀ ਦੇ ਹੁੰਦੇ ਹੋਏ ਵੀ ਕਿਸੇ ਵਿਅਕਤੀ ਨਾਲ ਬਿਆਹ ਕੀਤਾ ਹੈ ਤਾਂ ਉਹ ਐਕਟ ਤਹਿਤ ਸੇਵਾ ਸੁਰੱਖਿਆ ਦੇ ਲਾਭ ਲਈ ਯੋਗ ਨਹੀਂ ਹੋਵੇਗਾ। ਹਾਲਾਂਕਿ ਜੇਕਰ ਸਰਕਾਰ ਸੰਤੁਸ਼ਟ ਹੋਵੇ ਕਿ ਅਜਿਹੇ ਵਿਅਕਤੀ ਅਤੇ ਵਿਆਹ ਦੇ ਦੂਜੇ ਪੱਖ 'ਤੇ ਲਾਗੂ ਵਿਅਕਤੀਗਤ ਕਾਨੂੰਨ ਤਹਿਤ ਅਜਿਹੇ ਵਿਆਹ ਦੀ ਅਨੁਮਤਿ ਹੈ ਅਤੇ ਅਜਿਹਾ ਕਰਨ ਦੇ ਹੋਰ ਅਧਾਰ ਵੀ ਹਨ ਤਾਂ ਉਹ ਕੋਈ ਵੀ ਵਿਅਕਤੀ ਨੂੰ ਇਸ ਨਿਯਮ ਦੇ ਪ੍ਰਭਾਵ ਨਾਲ ਛੂਟ ਦੇ ਸਕਦੀ ਹੈ।
ਜੇਕਰ ਸਬੰਧਿਤ ਅਹੁਦੇ ਦੀ ਪਛਾਣ ਅਸਾਨੀ ਨਾਲ ਹੋ ਜਾਂਦੀ ਹੈ ਤਾਂ ਸਰਕਾਰੀ ਸੰਗਠਨ ਵੱਲੋਂ ਸੁਰੱਖਿਅਤ ਕਰਮਚਾਰੀ ਲਈ 16 ਅਗਸਤ 2024 ਨਾਲ ਪ੍ਰਭਾਵੀ ਸੁਪਰਨਯੂਮਰੇਰੀ ਪੋਸਟ ਬਣਾਏਗਾ। ਜੇਕਰ ਸਬੰਧਿਤ ਅਹੁਦੇ ਦੀ ਪਛਾਣ ਨਹੀਂ ਹੋ ਪਾਂਦੀ ਜਾਂ ਯੋਗ ਅਨੁਬੰਧਿਤ ਕਰਮਚਾਰੀ ਦੇ ਅਹੁਦੇ ਦਾ ਨਾਮਕਰਣ ਮੌਜ਼ੂਦਾ ਪ੍ਰਵਾਨਿਤ ਅਹੁਦੇ ਨਾਲ ਵੱਖ ਹੈ ਤਾਂ ਸਬੰਧਿਤ ਸਰਕਾਰੀ ਸੰਗਠਨ ਵੱਲੋਂ ਪ੍ਰਸਤਾਵਿਤ, ਵੇਤਨਮਾਨ, ਜਰੂਰੀ ਵਿਦਿਅਕ ਯੋਗਤਾ ਅਤੇ ਕਾਰਜ ਵੰਡ ਨਾਲ 16 ਅਗਸਤ 2024 ਤੋਂ ਵਧੀਕ ਅਹੁਦੇ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ। ਸਰਕਾਰ ਵੱਲੋਂ ਵਿਤ ਵਿਭਾਗ ਦੇ ਪਰਾਮਰਸ਼ ਨਾਲ ਇਸ ਪ੍ਰਸਤਾਵ ਨੂੰ 90 ਦਿਨਾਂ ਦੇ ਅੰਦਰ ਮੰਨਜ਼ੂਰੀ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸੇਵਾ ਸੁਰੱਖਿਆ ਦਾ ਆਦੇਸ਼ ਜਾਰੀ ਕੀਤਾ ਜਾਵੇਗਾ।
ਕਿਸੇ ਵਿਭਾਗ ਵਿੱਚ ਜੇਕਰ ਸੁਰੱਖਿਅਤ ਕਰਮਚਾਰੀਆਂ ਦੀ ਗਿਣਤੀ ਵੱਧ ਹੈ ਤਾਂ ਉਨ੍ਹਾਂ ਦੀ ਲਿਸਟ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਹੋਰ ਵਿਭਾਗਾਂ ਵਿੱਚ ਅਡਜਸਟ ਕੀਤਾ ਜਾਵੇਗਾ। ਨਿਯੁਕਤੀ ਅਥਾਰਿਟੀ ਨੂੰ ਜਨਹਿਤ ਵਿੱਚ ਕਿਸੇ ਵੀ ਸੁਰੱਖਿਅਤ ਕਰਮਚਾਰੀ ਨੂੰ ਹਰਿਆਣਾ ਦੇ ਅੰਦਰ ਜਾਂ ਬਾਹਰ ਟ੍ਰਾਂਸਫਰ ਕਰਨ ਦਾ ਅਧਿਕਾਰ ਹੋਵੇਗਾ।
ਮਿਹਨਤਾਨੇ ਦੇ ਨਿਰਧਾਰਨ ਲਈ ਵਿਤ ਵਿਭਾਗ ਵੱਲੋਂ ਸੁਪਰਨਿਊਮੇਰੀ ਪੋਸਟ ਦੀ ਮੰਜ਼ੂਰੀ ਦੇ ਸਮੇ ਪ੍ਰਵਾਨਿਤ ਕਾਰਜਸ਼ੀਲ ਤਨਖਾਹ ਪੱਧਰ ਦੇ ਘੱਟੋ ਘੱਟ 5 ਫੀਸਦੀ ਜਾਂ 10 ਫੀਸਦੀ ਜਾਂ 15 ਫੀਸਦੀ ਜਿਹਾ ਵੀ ਮਾਮਲਾ ਹੋਵੇ ਦੀ ਦਰ ਨਾਲ ਵਾਧਾ ਜੋੜਨ ਤੋਂ ਬਾਅਦ ਪ੍ਰਾਪਤ ਆਂਕੜੇ ਨੂੰ ਲਗਭਗ 100 ਤੱਕ ਪੂਰਾ ਕੀਤਾ ਜਾਵੇਗਾ।
ਸੁਰੱਖਿਅਤ ਕਰਮਚਾਰੀਆਂ ਨੂੰ ਕਾਰਜਸ਼ੀਲ ਤਨਖਾਹ ਪੱਧਰ ਵਿੱਚ ਸਾਲ ਵਿੱਚ ਇੱਕ ਵਾਰ ਸਾਲਾਨਾਂ ਤਨਖਾਹ ਵਾਧਾ ਮਿਲੇਗਾ। ਮਿਹਨਤਾਨੇ ਦੇ ਵਾਧੇ ਦੀ ਮਿਤੀ ਹਰ ਸਾਲ ਪਹਿਲੀ ਜਨਵਰੀ ਜਾਂ ਪਹਿਲੀ ਜੁਲਾਈ ਹੋਵੇਗੀ, ਬਸ਼ਰਤੇ ਕਰਮਚਾਰੀ ਨੇ ਉਸ ਮਿਤੀ ਤੋਂ ਪਹਿਲਾਂ ਘੱਟੋ ਘੱਟ 6 ਮਹੀਨੇ ਤੋਂ ਵੱਧ ਦੀ ਯੋਗਤਾ ਸੇਵਾ ਪੂਰੀ ਕਰ ਲਈ ਹੋਵੇ। ਪਹਿਲਾ ਮਿਹਨਤਾਨਾ ਵਾਧਾ ਯੋਗਤਾ ਪੂਰੀ ਕਰਨ 'ਤੇ 1 ਜੁਲਾਈ 2025 ਨੂੰ ਭੁਗਤਾਨਯੋਗ ਹੋਵੇਗਾ। ਇਨ੍ਹਾਂ ਕਰਮਚਾਰੀਆਂ ਨੂੰ 1 ਜਨਵਰੀ 2025 ਤੋਂ ਨਿਮਤ ਕਰਮਚਾਰੀਆਂ ਦੇ ਬਰਾਬਰ ਮਹਿੰਗਾਈ ਭੱਤਾ ਵੀ ਭੁਗਤਾਨਯੋਗ ਹੋਵੇਗਾ।
ਇਨ੍ਹਾਂ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਆਮ ਛੁੱਟੀ ਅਤੇ ਮੈਡੀਕਲ ਛੁੱਟੀ ਮਿਲਦੀ ਰਵੇਗੀ। ਮਹਿਲਾ ਸੁਰੱਖਿਅਤ ਕਰਮਚਾਰੀਆਂ ਨੂੰ ਹਰ ਮਹੀਨੇ ਦੋ ਅਤੇ ਸਾਲ ਵਿੱਚ ਵੱਧ ਤੋਂ ਵੱਧ 22 ਦਿਨਾਂ ਦੀ ਆਮ ਛੁੱਟੀ ਮਿਲਣਗੀਆਂ ਜਦੋਂਕਿ ਪਹਿਲਾਂ ਉਨ੍ਹਾਂ ਨੂੰ ਸਿਰਫ਼ 10 ਆਮ ਛੁੱਟੀ ਮਿਲਦੀਆਂ ਸਨ।
ਇਸ ਦੇ ਇਲਾਵਾ ਸਬੰਧਿਤ ਵਿਭਾਗ ਵੱਲੋਂ ਹਰੇਕ ਸੁਰੱਖਿਅਤ ਕਰਮਚਾਰੀ ਦੀ ਸਰਵਿਸ ਬੁਕ ਵੀ ਤਿਆਰ ਕੀਤੀ ਜਾਵੇਗੀ। ਜਦੋਂ ਤੱਕ ਵੱਖ ਤੋਂ ਨਿਯਮ ਨਹੀਂ ਬਣਾਏ ਜਾਂਦੇ ਉੱਦੋਂ ਤੱਕ ਸੁਰੱਖਿਅਤ ਕਰਮਚਾਰੀ ਹਰਿਆਣਾ ਸਿਵਿਲ ਸੇਵਾ ਨਿਯਮ 2016 ਅਤੇ ਹਰਿਆਣਾ ਸਿਵਿਲ ਸੇਵਾ ( ਸਜਾ ਅਤੇ ਅਪੀਲ) ਨਿਯਮ 2016 ਤਹਿਤ ਨਿਯੰਤਰਿਤ ਹੋਣਗੇ।