ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੰਸਤਕ ‘‘ਸਾਹਿਤ ਦੇ ਸਿਤਾਰੇ’’ ਦਾ ਲਾਂਚ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵੱਲੋਂ ਸੈਣੀ ਭਵਨ, ਸੈਕਟਰ-24, ਚੰਡੀਗੜ੍ਹ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੰਸਤਕ ‘‘ਸਾਹਿਤ ਦੇ ਸਿਤਾਰੇ’’ ਦਾ ਲਾਂਚ ਅਰਪਨ, ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ, ਡਾ. ਬਲਬੀਰ ਸਿੰਘ ਢੱਲ, ਪੀ.ਸੀ.ਐਸ. ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਸਮੇਤ ਕਈ ਪ੍ਰਸਿੱਧ ਸ਼ਖਸੀਆਂ ਨੇ ਆਪਣੀ ਵਿਸ਼ੇਸ਼ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਪ੍ਰਮੁੱਖ ਕਰਨਲ ਜਗਤਾਰ ਸਿੰਘ ਮਲਤਾਨੀ, ਗਰਮੀਤ ਸਿੰਘ ਜੜਾ, ਪ੍ਰਸਿੱਧ ਸਾਹਿਤਕਾਰ ਸ੍ਰੀ ਪ੍ਰੇਮ ਵਿਜ, ਬਲਕਾਰ ਸਿੰਘ ਸਿੱਧੂ, ਡਾ. ਅਵਤਾਰ ਸਿੰਘ ਪਤੰਗ, ਮੈਡਮ ਹਰਦੀਪ ਕੌਰ, ਪ੍ਰਧਾਨ ਦਿਸ਼ਾ ਸੰਸਥਾ ਪੰਜਾਬ ਅਤੇ ਹੋਰ ਸ਼ਮਲ ਸਨ।

ਸਮਾਗਮ ਦਾ ਅਰੰਭ
ਸਮਾਗਮ ਦਾ ਅਰੰਭ ਕਰਨਲ ਜਗਤਾਰ ਸਿੰਘ ਜੱਗ ਨੇ ਪ੍ਰਿੰ. ਗੋਸਲ ਰਚਿਤ ਗੀਤ ‘‘ਦਿੱਲੀ ਨਾ ਕਦੇ ਦਰਦ ਜਾਣਿਆ, ਪੰਜਾਬੀ ਸਿੰਘਾਂ ਸਰਦਾਰਾਂ ਦਾ, ਫ਼ਰਲ ਕੇ ਭਾਵੇਂ ਇਤਿਹਾਸ ਦੇਖ ਲਓ, ਸਾਲਾਂ ਕਈ ਹਜ਼ਾਰਾਂ ਦਾ’’ ਗਾ ਕੇ ਕੀਤਾ। ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੀ ਪੰਸਤਕ ‘‘ਸਾਹਿਤ ਦੇ ਸਿਤਾਰੇ’’ ਵਿੱਚ ਲਿਖੇ ਮੁੱਖ ਸਾਹਿਤਕ ਸਿਤਾਰਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਾਜ਼ਰ ਸਾਹਿਤਕ ਸਿਤਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੀ ਸਾਹਿਤਕ ਮਿਲਣੀ ਇੱਕ ਵਿਲੱਖਣ ਮੌਕਾ ਹੈ ਜਿਸ ਵਿੱਚ ਟ੍ਰਾਈਸਿਟੀ ਦੇ ਅਖੇਲੇ ਬਧੀਜੀਵੀ, ਪ੍ਰਸਿੱਧ ਸਾਹਿਤਕਾਰ ਅਤੇ ਕਵੀ ਹਾਜ਼ਰ ਹਨ।
ਪੰਸਤਕ ਦਾ ਲਾਂਚ ਅਤੇ ਵਿਚਾਰ-ਚਰਚਾ
ਸਮਾਗਮ ਦੇ ਪਹਿਲੇ ਪੜਾਅ ਵਿੱਚ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰਾਂ ਨੇ ਪ੍ਰਿੰ. ਗੋਸਲ ਦੀ ਪੰਸਤਕ ‘‘ਸਾਹਿਤ ਦੇ ਸਿਤਾਰੇ’’ ਦਾ ਲਾਂਚ ਅਰਪਨ ਕੀਤਾ। ਇਸ ਪੰਸਤਕ ਤੇ ਵਿਚਾਰ-ਚਰਚਾ ਕਰਦੇ ਹੋਏ, ਕਰਨਲ ਜਗਤਾਰ ਸਿੰਘ ਮਲਤਾਨੀ, ਪਰਮਜੀਤ ਕੌਰ ਪਰਮ, ਗਰਮੀਤ ਸਿੰਘ ਜੜਾ, ਮੈਡਮ ਹਰਦੀਪ ਵਿਰਕ ਅਤੇ ਜਗਤਾਰ ਸਿੰਘ ਜੱਗ ਨੇ ਪੰਸਤਕ ਵਿੱਚਲੇ ਸਾਹਿਤਕ ਸਿਤਾਰਿਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਪ੍ਰਿੰ. ਗੋਸਲ ਨੂੰ ਇਸ ਕਾਰਜ ਲਈ ਵਧਾਈ ਦਿੱਤੀ।
ਸ਼ਾਨਦਾਰ ਕਵੀ ਦਰਬਾਰ
ਸਮਾਗਮ ਦੇ ਦੂਜੇ ਪੜਾਅ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਵੀਆਂ ਅਤੇ ਗੀਤਕਾਰਾਂ ਨੇ ਆਪਣੀਆਂ ਕਵਿਤਾਵਾਂ ਅਤੇ ਰਚਨਾਵਾਂ ਨਾਲ ਸਰਤੀਆਂ ਨੂੰ ਮੰਤਰ-ਮਗਧ ਕੀਤਾ। ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀਆਂ ਵਿੱਚ ਮਲਕੀਤ ਔਜਲਾ, ਬਲਜਿੰਦਰ ਸ਼ੇਰਗਿਲ, ਹਰਦੀਪ ਵਿਰਕ, ਜਸਵਿੰਦਰ ਕਾਈਨੌਰ, ਪਿਆਰਾ ਸਿੰਘ ਰਾਹੀਂ, ਮੈਡਮ ਸੰਗੀਤਾ ਸ਼ਰਮਾ, ਸ੍ਰੀ ਪ੍ਰੇਮ ਵਿਜ, ਜਸਪਾਲ ਸਿੰਘ ਕੰਵਲ, ਰਾਜ ਕਮਾਰ ਸਾਹਵਾਲੀਆ, ਬਾਬੂ ਰਾਮ ਦੀਵਾਨਾ, ਮਨਜੀਤ ਕੌਰ ਮੀਤ, ਭਪਿੰਦਰ ਭਾਗਮਾਜਰੀਆ, ਡਾ. ਪੰਨਾ ਲਾਲ ਮਸਤਫਾਬਾਦੀ, ਪਾਲ ਅਜਨਵੀ, ਦਲਬੀਰ ਸਰਿਆ, ਅਮਰਜੀਤ ਬਠਲਾਣਾ, ਰਾਜਵਿੰਦਰ ਗਡੂ, ਜਗਤਾਰ ਸਿੰਘ ਜੱਗ, ਬਲਕਾਰ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਸਿੱਧੂ ਸ਼ਾਮਲ ਸਨ।
ਸਾਹਿਤਕ ਸਿਤਾਰਿਆਂ ਦਾ ਸਨਮਾਨ
ਸਮਾਗਮ ਦੇ ਤੀਜੇ ਪੜਾਅ ਵਿੱਚ, ਪੰਸਤਕ ਵਿੱਚ ਲਿਖੀਆਂ ਜੀਵਨੀਆਂ ਵਾਲੇ ਸਾਹਿਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਬਾਬੂ ਰਾਮ ਦੀਵਾਨਾ, ਪਰਮਜੀਤ ਕੌਰ ਪਰਮ, ਕਮਲਜੀਤ ਬਨਵੈਤ, ਸਭਾਸ਼ ਭਾਸਕਰ, ਗਰਚਰਨ ਬੁਧਨ, ਦਲਬੀਰ ਸਿੰਘ ਸਰਿਆ, ਮਨਜੀਤ ਕੌਰ ਮੀਤ ਦਾ ਨਾਮ ਸ਼ਾਮਲ ਸੀ। ਉਨ੍ਹਾਂ ਨੂੰ ਇਕ ਸ਼ਾਲ, ਪੰਸਤਕ, ਗੋਲਡ ਮੈਡਲ ਅਤੇ ਫੁੱਲਾਂ ਦੇ ਗਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ, ਕਮਲਜੀਤ ਸਿੰਘ ਬਨਵੈਤ ਨੂੰ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ, ਜਿਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਸਨਮਾਨਿਤ ਕੀਤੇ ਗਏ ਹੋਰ ਮਹਿਮਾਨ
ਸਮਾਗਮ ਦੇ ਮੂਖ ਮਹਿਮਾਨ ਡਾ. ਬਲਬੀਰ ਸਿੰਘ ਢੱਲ ਦਾ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵਲੋਂ ਸਨਮਾਨ ਕੀਤਾ ਗਿਆ। ਇਹ ਸਨਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਦੂਜੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ।
ਸਮਾਗਮ ਦਾ ਅੰਤ
ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਭਪਿੰਦਰ ਭਾਗਮਾਜਰੀਆ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੀ ਸਟੇਜ ਸਕਤਰ ਦੀ ਸੇਵਾ ਪ੍ਰਧਾਨ ਦਰਸ਼ਨ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ।
ਇਹ ਸਮਾਗਮ ਨਵੀਆਂ ਪੈੜਾਂ ਪਾਉਂਦਾ ਹੋਇਆ ਸਾਹਿਤਕ ਮਿਲਣੀ ਦੀਆਂ ਨਵੀਆਂ ਯਾਦਾਂ ਨਾਲ ਸਮਾਪਤ ਹੋਇਆ।