ਪਿੰਡ ਟੱਬਾ ਵਿਚ ਬ੍ਰਹਮਲੀਨ ਪੰਡਿਤ ਸੱਖੀ ਚੰਦ ਜੀ ਦੀ ਯਾਦ ਚ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ 9 ਜੂਨ ਨੂੰ

ਗੜ੍ਹਸ਼ੰਕਰ, 7 ਜ਼ੂਨ- ਬਾਬਾ ਸ਼ਿਵ ਸ਼ੰਕਰ, ਮੌਜੂਦਾ ਗੱਦੀਨਸ਼ੀਨ, ਧੰਨ ਧੰਨ ਪਰਮ ਪੁਜਨੀਕ ਸ੍ਰੀ ਸ੍ਰੀ ਬਾਬਾ ਰਿੜਕੂ ਜੀ ਮਹਾਰਾਜ ਨੇ ਦੱਸਿਆ ਕਿ ਬ੍ਰਹਮਲੀਨ ਬਾਬਾ ਪੰਡਿਤ ਸੱਖੀ ਚੰਦ ਜੀ ਦੀ ਯਾਦ ਚ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ 9 ਜੂਨ ਦਿਨ ਸੋਮਵਾਰ ਨੂੰ ਪਿੰਡ ਟੱਬਾ ਬੀਤ ਚ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਮੌਜੂਦਾ ਗੱਦੀਨਸ਼ੀਨ ਬਾਬਾ ਸ਼ਿਵ ਸ਼ੰਕਰ ਨੇ ਦੱਸਿਆ ਕਿ ਸਵੇਰੇ 9 ਵਜੇ ਹਵਨ ਯੱਗ ਹੋਵੇਗਾ ਉਪਰੰਤ ਵੱਖ ਵੱਖ ਭਜਨ ਮੰਡਲੀਆਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉਪਰੰਤ ਭੰਡਾਰਾ ਕਰਵਾਇਆ ਜਾਵੇਗਾ।