ਸ਼ਾਹੀ ਸ਼ਹਿਰ ਦੀਆਂ ਸੜਕਾਂ *ਚ ਪਏ ਖੱਡੇ ਟੋਏ ਅਤੇ ਫੈਲੀ ਗੰਦਗੀ ਦੇ ਢੇਰਾਂ ਨੂੰ ਲੈ ਕੇ ਪ੍ਰਗਟਾਇਆ ਭਾਰੀ ਰੋਸ

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ਤੇ ਪਏ ਛੋਟੇ ਵੱਡੇ ਖੱਡੇ ਟੋਏ ਅਤੇ ਫੈਲੀ ਕੂੜਾ ਕਰਕਟ ਦੀ ਗੰਦਗੀ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਨੇ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੇ ਫੈਲੀ ਗੰਦਗੀ ਦੀ ਮੂੰਹ ਬੋਲਦੀ ਤਸਵੀਰ ਦੱਸ ਰਹੀ ਹੈ ਹੁਣ ਇਹ ਸ਼ਹਿਰ ਵਿਕਾਸ ਕਾਰਜਾਂ ਦੇ ਮਾਮਲੇ ਵਿੱਚ ਪੱਛੜ ਚੁੱਕਾ ਹੈ ਤੇ ਟੁੱਟੀਆਂ ਸੜਕਾਂ ਤੇ ਫੈਲੀ ਗੰਦਗੀ ਦੇ ਮਾਮਲੇ ਵਿੱਚ ਨੰਬਰ ਇੱਕ ਤੇ ਆ ਗਿਆ ਹੈ।

ਸੜਕਾਂ ਦੀ ਖਸਤਾ ਹਾਲਤ ਤੇ ਰਿਹਾਇਸ਼ੀ ਇਨਾਕਿਆਂ ਬਜਾਰਾਂ ਵਿੱਚ ਹਸਪਤਾਲਾਂ ਅਤੇ ਸਕੂਲਾਂ ਕਾਲਜਾਂ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਨਗਰ ਨਿਗਮ ਪ੍ਰਸ਼ਾਸ਼ਨ ਵੀ ਸ਼ਹਿਰ ਨੂੰ ਗੰਦਗੀ ਮੁਕਤ ਬਣਾਉਣ ਲਈ ਸੁਸਤ ਹੀ ਵਿਖਾਈ ਦਿੰਦਾ ਰਿਹਾ ਹੈ। ਇਨ੍ਹਾਂ ਦੀ ਸੁਸਤੀ ਕਾਰਨ ਸੜਕੀ ਖੱਡੇ ਕਈ ਵਾਰ ਹਾਦਸਿਆਂ ਦੇ ਕਾਰਨ ਬਣਦੇ ਹਨ ਜੇਕਰ ਬਾਹਰੋ ਕੋਈ ਵਿਅਕਤੀ ਸ਼ਹਿਰ ਵਿੱਚ ਆਉਂਦਾ ਹੈ ਗੰਦਗੀ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਉਹ ਸੋਚ ਲਈ ਮਜਰੂਰ ਹੋ ਜਾਂਦਾ ਹੈ ਸ਼ਹਿਰ ਦੇ ਲੋਕ ਕਿਵੇਂ ਨਰਕ ਭਰੀ ਜਿੰਦਗੀ ਬਤਤੀ ਕਰ ਰਹੇ ਹਨ। 
ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਮੇਂ—ਸਮੇਂ ਦੀਆਂ ਸਰਕਾਰਾਂ ਦੀਆਂ ਕਾਰਗੁਜਾਰੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸੀ ਸਰਕਾਰ ਨੇ ਸ਼ਾਹੀ ਸ਼ਹਿਰ ਨੂੰ ਕੈਲੋਫੋਰਨੀਆ ਬਣਾਉਣ ਦੇ ਸੁਪਨੇ ਵਿਖਾਵੇ ਤੇ ਕਿਸੀ ਨੇ ਪੈਰਿਸ ਤੇ ਕਿਸੀ ਨੇ ਸਮਾਰਟ ਸਿਟੀ ਵਗੈਰਾ ਪਰ ਇਨ੍ਹਾਂ  ਸਰਕਾਰਾਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਅੱਜ ਤੱਕ ਗੰਦਗੀ ਅਤੇ ਖੱਡੇ ਟੋਇਆਂ ਤੋਂ ਮੁਕਤ ਨਹੀਂ ਕਰ ਸਕਿਆ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਦੀ ਜਿੰਮੇਵਾਰੀ ਬਣੀ ਸੀ ਕਿ ਉਹ ਇਸ ਵੱਲੋਂ ਧਿਆਨ ਦਿੰਦੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਂਦੇ ਹੁਣ ਸ਼ਾਹੀ ਸ਼ਹਿਰ ਪਟਿਆਲਾ ਨਹੀਂ ਰਹੀਆਂ। 
ਇਹ ਗੰਦਗੀ ਖੱਡੇ ਟੋਇਆਂ ਵਾਲਾ ਸ਼ਹਿਰ ਬਣ ਕੇ ਰਹਿ ਗਿਆ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੰਗ ਕੀਤੀ ਕਿ ਸ਼ਾਹੀ ਸ਼ਹਿਰ ਦੀਆਂ ਸੜਕਾਂ ਨੂੰ ਪੱਕੀਆਂ ਤੇ ਮਜਬੂਤ ਬਣਾਕੇ ਇਨ੍ਹਾਂ ਵਿੱਚ ਪਏ ਜਾਨਲੇਵਾ ਖੱਡਿਆਂ ਟੋਇਆਂ ਤੋਂ ਅਤੇ ਸਿਹਤ ਦੀ ਦੁਸ਼ਮਣ ਤੇ ਸੁੰਦਰਤਾ ਨੂੰ ਖੋਰਾ ਲਾਉਣ ਵਾਲੀ ਗੰਦਗੀ ਦੇ ਢੇਰਾਂ ਨੂੰ ਚੁੱਕ ਕੇ ਪਟਿਆਲਾ ਸ਼ਹਿਰੀਆਂ ਨੂੰ ਮੁਕਤੀ ਦਿਵਾਈ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਦਰਬਾਰਾ ਸਿੰਘ, ਮਿੱਠੂ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ ਖੁਹਟੀ ਆਦਿ ਹਾਜਰ ਸਨ।