ਬਸੰਤ ਰਿਤੂ ਕਲੱਬ ਨੇ ਲਗਾਏ ਯੂਥ ਹੋਸਟਲ ਵਿਖੇ ਫੱਲਦਾਰ ਬੂਟੇ

ਯੂਥ ਹੋਸਟਲ ਪਟਿਆਲਾ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਵਣ ਮਹਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਯੂਥ ਹੋਸਟਲ ਦੇ ਮੈਨੇਜਰ ਰਾਜੇਸ਼ ਸ਼ਰਮਾ ਨੇ ਕੀਤੀ। ਪ੍ਰੋ੍ਰਗਰਾਮ ਦੀ ਸ਼ੁਰੂਆਤ ਵਿੱਚ ਅੰਬ ਦਾ ਪੌਦਾ ਲਗਾ ਕੇ ਵਣ ਮਹਾ ਉਸਤਵ ਦਾ ਉਦਘਾਟਨ ਕੀਤਾ ਗਿਆ।

ਯੂਥ ਹੋਸਟਲ ਦੇ ਮੈਨੇਜਰ ਰਾਜੇਸ਼ ਸ਼ਰਮਾ ਨੇ ਆਖਿਆ ਕਿ ਅੱਜ ਬਸੰਤ ਰਿਤੂ ਯੂਥ ਕਲੱਬ ਤ੍ਰਿ਼ਪੜੀ ਪਟਿਆਲਾ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਦੀ ਟੀਮ ਵਲੋਂ ਯੂਥ ਹੋਸਟਲ ਵਿਖੇ ਵਣ ਮਹਾ ਉਸਤਵ ਵਿੱਚ ਅੰਬਾਂ ਦੇ ਪੌਦੇ ਲਗਾਏ ਗਏ ਅਤੇ ਉਹਨਾਂ ਦੱਸਿਆ ਕਿ ਯੂਥ ਹੋਸਟਲ ਪਟਿਆਲਾ ਵਿਖੇ ਪੂਰੇ ਭਾਰਤ ਤੋਂ ਖਿਡਾਰੀ, ਐਨ.ਆਈ.ਐਸ. ਵਿਖੇ ਇੱਕ ਸਾਲ ਦਾ ਡਿਪਲੋਮਾ, ਛੇ ਹਫਤੇ ਦਾ ਡਿਪਲੋਮਾ ਕਰਨ ਆਉਂਦੇ ਰਹਿੰਦੇ ਹਨ ਅਤੇ ਯੂਥ ਹੋਸਟਲ ਵਿਖੇ ਠਹਿਰ ਕੇ ਉਹ ਆਪਣੀ ਪੜਾਈ ਕਰਦੇ ਹਨ ਅਤੇ ਪੂਰੇ ਭਾਰਤ ਵਿਖੇ ਲਗਭਗ 84 ਯੂਥ ਹੋਸਟਲ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਹਨ।
 ਬਸੰਤ ਰਿਤੂ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਯੂਥ ਹੋਸਟਲ ਵਿਖੇ ਕਲੱਬ ਵੱਲੋਂ ਇੱਕ ਅਮਰੂੂਦਾਂ ਦਾ ਬਾਗ ਲਗਾਇਆ ਗਿਆ ਹੈ ਅਤੇ ਉਹਨਾਂ ਦਾ ਕਲੱਬ ਹਮੇਸ਼ਾ ਹੀ ਕਾਲਜਾਂ, ਸਕੂਲਾਂ, ਧਾਰਮਿਕ ਸਥਾਨਾਂ, ਸ਼ਮਸ਼ਾਨਘਾਟਾਂ  ਅਤੇ ਕਿਸਾਨਾਂ ਦੀਆਂ ਮੋਟਰਾਂ ਤੇ ਛਾਂਦਾਰ ਅਤੇ ਫੱਲਦਾਰ ਪੌਦੇ ਲਗਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਦਵਿੰਦਰ ਕੁਮਾਰ, ਮਨਿਸਟਰੀ ਆਫ ਡਿਫੈਂਸ, ਮੁਨੀਸ਼ ਕੁਮਾਰ, ਸੁਦਰਸ਼ਨ ਕੁਮਾਰ, ਰਾਜੇਸ਼ ਕੁਮਾਰ, ਸੁਮਨ, ਕਾਜਲ, ਖੁਸ਼ਬੂ, ਪ੍ਰੀਤੀ ਅਤੇ ਸਾਇਨਾਂ ਹਾਜਰ ਸਨ।