ਜੰਗਾਂ, ਆਪਦਾਵਾਂ, ਇੰਡਸਟਰੀਜ਼ ਹਾਦਸਿਆਂ ਸਮੇਂ ਸੇਫਟੀ ਵਰਤਾਓ ਅਤੇ ਫਸਟ ਏਡ ਹੀ ਜਾਨਾਂ ਬਚਾ ਸਕਦੇ- ਦਵਾਰਕਾ ਦਾਸ

ਪਟਿਆਲਾ- ਸ਼੍ਰੀ ਦਵਾਰਕਾ ਦਾਸ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼,‌ ਰੋਪਰ, ਸ਼੍ਰੀ ਸੰਦੀਪ ਸਿੰਘ, ਸੀਨੀਅਰ ਅਫ਼ਸਰ, ਪੰਜਾਬ ਸਟੇਟ ਲੇਬਰ ਵਿਭਾਗ ਚੰਡੀਗੜ੍ਹ ਅਤੇ ਸੋਰਭ ਕਾਲੀਆਂ ਚੀਫ ਸੇਫਟੀ ਅਫਸਰ ਮੋਹਾਲੀ ਨੇ, ਨਵਾਂ ਨੰਗਲ ਦੀ ਪ੍ਰਾਇਮੋ ਕੈਮੀਕਲ ਫੈਕਟਰੀ ਵਿਖੇ ਚਲ ਰਹੇ ਦੋ ਰੋਜ਼ ਸੇਫਟੀ ਬਚਾਉ ਅਤੇ ਫਸਟ ਏਡ ਟ੍ਰੇਨਿੰਗ ਪ੍ਰੋਗਰਾਮ ਵਿਖੇ ਕਿਹਾ ਕਿ ਜੰਗਾਂ, ਆਪਦਾਵਾਂ ਅਤੇ ਇੰਡਸਟਰੀਜ਼ ਘਟਨਾਵਾਂ ਕਾਰਨ, ਮਾਨਵਤਾ ਦੇ ਸੱਭ ਤੋਂ ਵੱਧ ਨੁਕਸਾਨ ਹੁੰਦੇ ਹਨ ਇਸ ਲਈ ਜ਼ਰੂਰੀ ਹੈ ਕਿ ਹਰੇਕ ਨਾਗਰਿਕ, ਪੁਲਿਸ ਫੈਕਟਰੀ ਕਰਮਚਾਰੀ ਅਤੇ ਨੋਜਵਾਨਾਂ ਨੂੰ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ, ਅਭਿਆਸ ਹੋਣ।

ਇਸ ਮੌਕੇ ਵਿਸ਼ੇਸ਼ ਤੌਰ ਤੇ, ਪਟਿਆਲਾ ਤੋਂ ਪਹੁੰਚੇ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪੰਜਾਬ ਸਰਕਾਰ ਅਤੇ ਫੈਕਟਰੀਆਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਲਈ ਨਿਰੰਤਰ ਟ੍ਰੇਨਿੰਗਾਂ ਅਤੇ  ਅਭਿਆਸ ਰਾਹੀਂ, ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਭਵਿੱਖ ਵਿੱਚ ਅਚਾਨਕ ਆਉਣ ਵਾਲੀਆਂ ਜੰਗਾਂ, ਆਪਦਾਵਾਂ, ਇੰਡਸਟਰੀਜ਼ ਆਵਾਜਾਈ ਜਾ ਘਰੈਲੂ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਭਿਆਸ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ 80% ਤੋਂ ਵੱਧ ਪੀੜਤਾਂ ਦੀਆਂ ਮੌਤਾਂ ਨੂੰ ਘਟਾਉਣ ਲਈ,‌ ਹਰ ਖੇਤਰ, ਅਦਾਰਿਆਂ ਅਤੇ ਫੈਕਟਰੀਆਂ ਵਿਖੇ, 8 ਪ੍ਰਕਾਰ ਦੀਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟੀਮਾਂ ਤਿਆਰ ਕੀਤੀਆਂ ਜਾਣ।
 ਉਨ੍ਹਾਂ ਨੂੰ ਸਾਲ ਵਿੱਚ ਦੋ ਵਾਰ ਵਿਸ਼ਾ ਮਾਹਿਰਾਂ ਰਾਹੀਂ ਪ੍ਰੈਕਟਿਕਲ ਟ੍ਰੇਨਿੰਗਾਂ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ ਤਾਂ ਜ਼ੋ ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਹੌਸਲੇ ਬੁਲੰਦ ਹੋਣ। ਉਨ੍ਹਾਂ ਵਲੋਂ ਜੰਗਾਂ, ਭੁਚਾਲ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਇਮਾਰਤਾਂ ਦੇ ਡਿੱਗਣ ਸਮੇਂ ਕੀਮਤੀ ਜਾਨਾਂ ਬਚਾਉਣ, ਫਸਟ ਏਡ ਦੀ, ਏ ਬੀ ਸੀ ਡੀ, ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ,‌ ਬਣਾਉਟੀ ਸਾਹ ਕਿਰਿਆ,‌ ਬੰਬਾਂ ਮਿਜ਼ਾਇਲਾਂ ਦੇ ਡਿੱਗਣ ਸਮੇਂ ਪੇਟ ਭਾਰ ਜ਼ਮੀਨ ਜਾਂ ਖਾਈਆਂ, ਬੰਕਰਾਂ ਵਿੱਚ ਲੇਟਣ ਦੀ ਜਾਣਕਾਰੀ ਦਿੱਤੀ। 
ਉਨ੍ਹਾਂ ਨੇ ਐਮਰਜੈਂਸੀ ਦੌਰਾਨ ਚਾਦਰਾਂ, ਪਗੜੀਆਂ, ਸੋਟੀਆਂ, ਰਸੀਆਂ ਚੂਨੀਆਂ, ਟਾਹਣੀਆਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨ ਲਈ ਹੈਲਮਟ ਸੀਟ ਬੈਲਟ, ਪਿਛੇ ਦੇਖਣ ਲਈ ਸ਼ੀਸ਼ੇ, ਅਤੇ ਸਾਇਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਸੇਫਟੀ ਅਫਸਰ ਕੇ ਸੀ ਚੁੱਗ, ਨੇ ਕਲੋਰੀਨ ਅਤੇ ਦੂਸਰੀ ਗੈਸਾਂ ਦੀ ਸੰਭਾਲ ਬਾਰੇ, ਗੁਰਪ੍ਰੀਤ ਸਿੰਘ ਅਤੇ ਸੋਰਭ ਕਾਲੀਆਂ ਨੇ ਫੈਕਟਰੀਆਂ, ਘਰਾਂ, ਸੜਕਾਂ ਤੇ  ਹਾਦਸੇ ਘਟਾਉਣ ਦੀ ਜਾਣਕਾਰੀ ਦਿੱਤੀ। 
ਕਾਕਾ ਰਾਮ ਵਰਮਾ ਨੇ ਸਾਇਬਰ ਸੁਰੱਖਿਆ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿਉਂਕਿ ਸਾਇਬਰ ਕ੍ਰਾਈਮ ਕਰਕੇ ਭਾਰੀ ਗਿਣਤੀ ਵਿੱਚ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਹੇ ਹਨ। ਸਮਾਗਮ ਦੇ ਅੰਤ ਵਿਚ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਫੈਕਟਰੀ ਦੇ ਡੀ ਜੀ ਐਮ,  ਚੀਫ਼ ਮੇਨੈਜਰ ਅਤੇ ਪੰਜਾਬ ਲੇਬਰ ਵਿਭਾਗ ਵਲੋਂ ਕਾਕਾ ਰਾਮ ਵਰਮਾ ਨੂੰ, ਪਿਛਲੇ 45 ਸਾਲਾਂ ਤੋਂ ਫੈਕਟਰੀਆਂ ਵਿਖੇ ਟ੍ਰੇਨਿੰਗ ਦੇਣ ਹਿੱਤ ਸਨਮਾਨਿਤ ਕੀਤਾ ਗਿਆ।