ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਦੇ ਮਰੀਜਾਂ ਅਤੇ ਵਾਰਸਾਂ ਨੂੰ ਰੋਜਾਨਾ ਲੰਗਰ ਵਰਤਾਉਣ ਵਾਲੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਪਟਿਆਲਾ- ਸ਼ੇਰਾਂਵਾਲਾ ਗੇਟ ਸਥਿਤ ਗੁਰਦੁਆਰਾ ਟਿਕਾਣਾ ਭਾਈ ਰਾਮ ਕਿਸ਼ਨ ਦੇ ਮਹੰਤ ਸੁੰਦਰ ਸਿੰਘ ਦੀ ਅਗਵਾਈ ਵਿੱਚ ਮਾਤਾ ਕੁਸ਼ਲਿਆ ਹਸਪਤਾਲ ਦੇ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਰੋਜਾਨਾ ਲੰਗਰ ਵਰਤਾਉਣ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀ ਅਗਵਾਈ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਰਾਜੂ, ਅਵਤਾਰ ਸਿੰਘ, ਸੰਯੁਕਤ ਸਕੱਤਰ ਅਸ਼ੋਕ ਲੋਹਾਨ, ਅਤੇ ਸਰਵਜੀਤ ਚੋਪੜਾ ਵਲੋਂ ਗੁਰੂਦੁਆਰਾ ਸਾਹਿਬ ਦੇ ਸੇਵਾਦਾਰਾਂ ਸੰਦੀਪ ਸਿੰਘ, ਰਵਿੰਦਰ ਸਿੰਘ ਬੇਦੀ, ਜਸਪਾਲ ਸਿੰਘ, ਕਾਲਾ ਸਿੰਘ, ਜੈ ਸਿੰਘ ਅਤੇ ਜਤਿੰਦਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਨੇ ਕਿਹਾ ਕਿ ਲੰਗਰ ਤਿਆਰ ਕਰਨਾ ਅਤੇ ਵੰਡਣਾ ਪੂਰੀ ਤਰ੍ਹਾਂ ਸਵੈ-ਇੱਛਤ ਅਤੇ ਨਿਰਸਵਾਰਥ ਕਾਰਜ ਹੈ, ਜਿਸ ਨੂੰ ਸੇਵਾ ਕਿਹਾ ਜਾਂਦਾ ਹੈ। ਲੰਗਰ ਵਿੱਚ ਸੇਵਾ ਕਰਨ ਨਾਲ ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਪ੍ਰਥਾ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਵਿੱਚ ਵਾਧਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸਮਾਜ ਹਿੱਤ ਸੇਵਾ ਕਾਰਜਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਿੱਖ ਭਾਈਚਾਰਾ ਦੇਸ਼ ਅਤੇ ਸਮਾਜ ਭਲਾਈ ਕਾਰਜਾਂ ਅਤੇ ਲੋੜਵੰਦਾਂ ਦੀ ਮਦਦ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਅਦਾ ਕਰਦਾ ਆ ਰਿਹਾ ਹੈ। ਇੱਥੋਂ ਤੱਕ ਕਿ ਕੁਦਰਤੀ ਆਫ਼ਤਾਂ ਦੌਰਾਨ ਵੀ ਰਾਹਤ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਿੱਚ ਵੀ ਸਿੱਖ ਭਾਈਚਾਰਾ ਕਦੇ ਪਿੱਛੇ ਨਹੀਂ ਰਿਹਾ।
ਗੁਰਦੁਆਰਾ ਟਿਕਾਣਾ ਭਾਈ ਰਾਮ ਕਿਸ਼ਨ ਦੇ ਸੇਵਾਦਾਰਾਂ ਵੱਲੋਂ ਮਰੀਜਾਂ ਅਤੇ ਉਨ੍ਹਾਂ ਵਾਰਸਾਂ ਨੂੰ ਰੋਜਾਨਾ ਲੰਗਰ ਵਰਤਾਉਣਾ ਇੱਕ ਉੱਤਮ ਸ਼ਲਾਘਾਯੋਗ ਅਤੇ ਸਨਮਾਨਯੋਗ ਕਾਰਜ ਹੈ। ਇਸ ਮੌਕੇ ਸੇਵਾਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਲੋੜਵੰਦ ਮਰੀਜਾਂ ਅਤੇ ਇਨ੍ਹਾਂ ਦੀ ਸੇਵਾ ਸੰਭਾਲ ਕਰਨ ਵਾਲੇ ਵਾਰਸਾਂ ਨੂੰ ਰੋਜਾਨਾ ਲੰਗਰ ਵਰਤਾਉਣ ਦੀ ਸੇਵਾ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ।