
ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਨੇ ਸੰਸਥਾਨ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਸੱਜਨਾਨੰਦ ਜੀ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋਡੀ ਨਾਲ ਮੁਲਾਕਾਤ ਕੀਤੀ।
ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਸੱਜਨਾਨੰਦ ਜੀ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋਡੀ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਉਨ੍ਹਾਂ ਨੇ ਸੰਸਥਾਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿੱਖਿਅਕ ਗਤੀਵਿਧੀਆਂ ਬਾਰੇ ਦੱਸਿਆ। ਇਹ ਜਾਣ ਕੇ ਡਿਪਟੀ ਸਪੀਕਰ ਨੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸੁਆਮੀ ਜੀ ਨੇ ਦੱਸਿਆ ਕਿ ਕਿਵੇਂ ਸੰਸਥਾਨ ਦੀ ਕਾਮਧੇਨੂ ਗਊਸ਼ਾਲਾ ਭਾਰਤੀ ਸੰਸਕ੍ਰਿਤੀ ਦੀ ਦੇਸੀ ਨਸਲ ਦਾ ਸੰਵਰਧਨ ਅਤੇ ਸੰਭਾਲ ਕਰ ਰਹੀ ਹੈ।
ਸਾਰੀਆਂ ਗਾਵਾਂ ਦਾ ਚਾਰਾ ਜੈਵਿਕ ਹੁੰਦਾ ਹੈ। ਨੂਰਮਹਿਲ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਆਯੁਰਵੈਦਿਕ ਫਾਰਮੇਸੀ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਭਾਰਤੀ ਆਯੁਰਵੇਦ ਗ੍ਰੰਥਾਂ ਅਨੁਸਾਰ ਹੀ ਦਵਾਈਆਂ ਬਣਾਈਆਂ ਜਾਂਦੀਆਂ ਹਨ। ਜੈਵਿਕ ਫਲਾਂ ਦਾ ਬਾਗ ਵੀ ਲਗਾਇਆ ਗਿਆ ਹੈ। ਜਿਸ ਵਿੱਚ ਕਈ ਪ੍ਰਕਾਰ ਦੇ ਫਲ ਜੈਵਿਕ ਤਰੀਕੇ ਨਾਲ ਉਗਾਏ ਜਾਂਦੇ ਹਨ।
ਡਿਪਟੀ ਸਪੀਕਰ ਨੇ ਕਿਹਾ ਕਿ ਇਸ ਸਮੇਂ ਸਾਨੂੰ ਆਰਗੈਨਿਕ ਵੱਲ ਵਧਣਾ ਚਾਹੀਦਾ ਹੈ, ਜੋ ਸਾਡੀ ਸਿਹਤ ਦੀ ਮੰਗ ਹੈ। ਸੰਸਥਾਨ ਇਸ ਮੰਗ ਨੂੰ ਚੰਗੀ ਤਰ੍ਹਾਂ ਪੂਰਾ ਕਰ ਰਿਹਾ ਹੈ। ਇਸ ਦੌਰਾਨ ਨੂਰਮਹਿਲ ਵਿੱਚ 10 ਜੁਲਾਈ ਨੂੰ ਵਿਸ਼ਾਲ ਪੱਧਰ 'ਤੇ ਹੋਣ ਵਾਲੇ ਕਾਰਜਕ੍ਰਮ ਦਾ ਸੱਦਾ ਵੀ ਡਿਪਟੀ ਸਪੀਕਰ ਨੂੰ ਦਿੱਤਾ ਗਿਆ। ਇਸ ਮੌਕੇ ਸੁਖਦੇਵ ਸਿੰਘ, ਮਨਮੋਹਨ, ਪਵਨ ਮੌਜੂਦ ਸਨ
