
ਬਾਲ ਪਾਠਕਾਂ ਲਈ ਪ੍ਰੇਰਨਾ ਸਰੋਤ ਨੇ ਨਿੱਕੀਆਂ ਕਰੂੰਬਲਾਂ - ਐਸ ਅਸ਼ੋਕ ਭੌਰਾ
ਮਾਹਿਲਪੁਰ : ਬੱਚਿਆਂ ਲਈ ਪ੍ਰੇਰਨਾ ਸਰੋਤ ਨੇ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ l ਇਹ ਵਿਚਾਰ ਕੌਮਾਂਤਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰ ਕੋਈ ਬਿਜਨਸ ਦਾ ਕਾਰਜ ਕਰ ਰਿਹਾ ਹੈ ਪਰ ਬਾਲ ਸਾਹਿਤ ਦਾ ਪ੍ਰਕਾਸ਼ਨ ਨੰਗੇ ਧੜ ਜੰਗ ਲੜਨ ਵਾਲੀ ਗੱਲ ਹੈ।
ਮਾਹਿਲਪੁਰ : ਬੱਚਿਆਂ ਲਈ ਪ੍ਰੇਰਨਾ ਸਰੋਤ ਨੇ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ l ਇਹ ਵਿਚਾਰ ਕੌਮਾਂਤਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਜਾਰੀ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰ ਕੋਈ ਬਿਜਨਸ ਦਾ ਕਾਰਜ ਕਰ ਰਿਹਾ ਹੈ ਪਰ ਬਾਲ ਸਾਹਿਤ ਦਾ ਪ੍ਰਕਾਸ਼ਨ ਨੰਗੇ ਧੜ ਜੰਗ ਲੜਨ ਵਾਲੀ ਗੱਲ ਹੈ। ਅੱਜ ਪੂਰੇ ਪੰਜਾਬ ਵਿੱਚੋਂ ਪਿਛਲੇ 28 ਸਾਲ ਤੋਂ ਨਿਰੰਤਰ ਛਪਣ ਵਾਲਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੈ ਜੋ ਆਪਣੀ ਅਹਿਮੀਅਤ ਕਰਕੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਿਲ ਹੋ ਚੁੱਕਾ ਹੈ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੀ ਇਹ ਅਹਿਮ ਪ੍ਰਾਪਤੀ ਹੈ l ਇਸ ਰਸਾਲੇ ਨੇ ਜਿਥੇ ਨਵੇਂ ਲੇਖਕਾਂ ਦੀ ਇੱਕ ਪਨੀਰੀ ਤਿਆਰ ਕੀਤੀ ਹੈ ਉਥੇ ਵੱਡੇ ਲੇਖਕਾਂ ਨੂੰ ਵੀ ਇੱਕ ਮੰਚ ਪ੍ਰਦਾਨ ਕੀਤਾ ਹੈ। ਬਾਲ ਸਾਹਿਤ ਦੇ ਖੋਜੀਆਂ ਲਈ ਇਹ ਬਾਲ ਰਸਾਲਾ ਇੱਕ ਰੈਫਰੈਂਸ ਬੁੱਕ ਦਾ ਦਰਜਾ ਹਾਸਲ ਕਰ ਚੁੱਕਾ ਹੈ। ਇਸ ਮੌਕੇ ਬੁੱਧੀਜੀਵੀ ਵਿੰਗ ਦੇ ਜ਼ਿਲ੍ਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਬਾਲ ਸਾਹਿਤ ਦੀ ਬਹੁਤ ਮਹਾਨਤਾ ਹੈ ਬਚਪਨ ਵਿੱਚ ਬੜੀਆਂ ਕਵਿਤਾਵਾਂ ਕਹਾਣੀਆਂ ਸਾਨੂੰ ਨਰੋਈਆਂ ਦਿਸ਼ਾਵਾਂ ਵੱਲ ਤੋਰਦੀਆਂ ਹਨ ਇਸ ਲਈ ਹਰ ਅਧਿਆਪਕ ਅਤੇ ਮਾਪੇ ਨੂੰ ਆਪਣੇ ਬੱਚਿਆਂ ਹੱਥ ਨਰੋਆ ਅਤੇ ਰੋਚਕ ਸਾਹਿਤ ਜਰੂਰ ਦੇਣਾ ਚਾਹੀਦਾ ਹੈ ਜਾਹਿਰ ਸਾਲੇ ਹਰ ਸਕੂਲ ਅਤੇ ਹਰ ਲਾਇਬਰੇਰੀ ਦਾ ਸ਼ਿੰਗਾਰ ਬਣਨੇ ਚਾਹੀਦੇ ਹਨ
ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸੁਰ ਸੰਗਮ ਵਿਦਿਅਕ ਟਰਸਟ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਨਿੱਕੀਆਂ ਕਰੂੰਬਲਾਂ ਪੂਰੇ ਵਿਸ਼ਵ ਵਿੱਚ ਸਤਿਕਾਰਿਆ ਜਾ ਰਿਹਾ ਹੈ। ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਵੱਲੋਂ ਵਿਦਿਆਰਥੀਆਂ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਬੜੇ ਨਰੋਏ ਯਤਨ ਕੀਤੇ ਜਾ ਰਹੇ ਹਨ। ਉਹਨਾਂ ਸੁਖਮਨ ਸਿੰਘ ਅਤੇ ਕਮਲਜੀਤ ਨੀਲੋਂ ਦੀ ਚਿੱਤਰਕਾਰੀ ਦੀ ਵੀ ਸ਼ਿਲਾਘਾ ਕੀਤੀ l ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਆਯੋਜਿਤ ਇਹ ਸਮਾਰੋਹ ਵਿੱਚ ਸੁਖਮਨ ਸਿੰਘ, ਚੰਚਲ ਸਿੰਘ ਬੈਂਸ, ਨਿਧੀ ਅਮਨ ਸਹੋਤਾ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਪ੍ਰਿੰ. ਮਨਜੀਤ ਕੌਰ, ਪਵਨ ਸਕਰੂਲੀ, ਮਨਜਿੰਦਰ ਸਿੰਘ ਸਮੇਤ ਪਾਠਕ, ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ l ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਡਾ ਸਰਮਾਇਆ ਇਹ ਬੱਚੇ ਹੀ ਹਨ ਜੇਕਰ ਅਸੀਂ ਇਹਨਾਂ ਦੀ ਕਾਂਟ ਛਾਂਟ ਵੱਲ ਸਾਹਿਤਿਕ ਢੰਗ ਨਾਲ ਧਿਆਨ ਦਿੱਤਾ ਤਾਂ ਇਹ ਆਪਣੇ ਬਜ਼ੁਰਗਾਂ ਦਾ ਮਾਣ ਸਤਿਕਾਰ ਕਰਨਗੇ l
