
ਸ ਹਰਦੇਵ ਸਿੰਘ ਕਾਹਮਾ ਜੀ ਵਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਦੇ ਬੋਰਡ ਕਲਾਸਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਗੜ੍ਹਸ਼ੰਕਰ, 9 ਜੁਲਾਈ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸ ਹਰਦੇਵ ਸਿੰਘ ਕਾਹਮਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਟੀਸਟਾ ਐਗਰੋ ਇੰਡਸਟਰੀਜ਼ ਲਿਮਿਟਡ ਕਲਕੱਤਾ ਜੀ ਨੇ ਅੱਜ ਸਕੂਲ ਵਿਜ਼ਿਟ ਕੀਤਾ। ਉਹਨਾਂ ਨੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਾਲਾਨਾ ਨਤੀਜੇ ਵਧੀਆ ਆਉਣ ਤੇ ਮੁਬਾਰਕਾਂ ਦਿੱਤੀਆਂ।
ਗੜ੍ਹਸ਼ੰਕਰ, 9 ਜੁਲਾਈ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਬਾਰੇ ਗੱਲਬਾਤ ਕਰਦੇ ਹੋਏ ਹੈਡਮਾਸਟਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸ ਹਰਦੇਵ ਸਿੰਘ ਕਾਹਮਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਟੀਸਟਾ ਐਗਰੋ ਇੰਡਸਟਰੀਜ਼ ਲਿਮਿਟਡ ਕਲਕੱਤਾ ਜੀ ਨੇ ਅੱਜ ਸਕੂਲ ਵਿਜ਼ਿਟ ਕੀਤਾ। ਉਹਨਾਂ ਨੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਾਲਾਨਾ ਨਤੀਜੇ ਵਧੀਆ ਆਉਣ ਤੇ ਮੁਬਾਰਕਾਂ ਦਿੱਤੀਆਂ।
ਸਕੂਲ ਦੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਿਹਨਾਂ ਨੇ 90% ਤੋਂ ਵਧ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚ ਸਪਨਾ,ਨਵਜੋਤ ਕੌਰ,ਪੂਨਮ,ਮਨਪ੍ਰੀਤ ਕੌਰ ਅਤੇ ਇਸਦੇ ਨਾਲ ਹੀ ਦਸਵੀਂ ਜਮਾਤ ਵਿੱਚੋਂ 90% ਤੋਂ ਵਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਨਵੀ,ਅਰਸ਼ਦੀਪ ਜਨਾਗਲ, ਲਵਲੀਨ,ਗਗਨਦੀਪ ਸਿੱਧੂ ਨੂੰ ਸ ਹਰਦੇਵ ਸਿੰਘ ਕਾਹਮਾ ਜੀ ਨੇ ਵਧਾਈ ਦੇਂਦੇ ਹੋਏ,ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਗੁਪਤ ਰਾਸ਼ੀ ਅਗਲੇਰੀ ਪੜਾਈ ਵਜੋਂ ਦਾਨ ਦਿੱਤੀ। ਸਕੂਲ ਦੇ ਵਿਦਿਆਰਥੀਆਂ ਵਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਮਿਲੇ ਦਾਖਲੇ ਲਈ ਓਹਨਾ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ।
ਸਕੂਲ ਮੁਖੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਸ ਹਰਦੇਵ ਸਿੰਘ ਕਾਹਮਾ ਜੀ ਨੇ ਵਿਦਿਆਰਥੀਆਂ ਨਾਲ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ ਵਿਦਿਆਰਥੀਆਂ ਨੂੰ ਤਰੱਕੀ ਕਰਨ ਲਈ ਪ੍ਰੇਰਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਗੋਲ ਤੋਂ ਜਾਣੂ ਕਰਵਾਇਆ। ਉਹਨਾਂ ਨੇ ਸਕੂਲ ਅਧਿਆਪਕਾਂ ਨੂੰ ਵੀ 90% ਤੋਂ ਵੱਧ ਅੰਕ ਵਾਲੇ ਵਿਦਿਆਰਥੀਆਂ ਦਾ ਟਾਰਗੇਟ ਸੈਸ਼ਨ 2025-26 ਲਈ ਦਿੱਤਾ। ਜਿਸ ਸੰਬੰਧੀ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਅਗਲੇ ਸੈਸ਼ਨ ਦੇ ਨਤੀਜੇ ਹੋਰ ਵੀ ਵਧੀਆ ਆਉਣਗੇ।
ਇਸ ਮੌਕੇ ਤੇ ਪਿੰਡ ਦੇ ਸਰਪੰਚ ਸ਼੍ਰੀ ਸੁਰਿੰਦਰ ਦੁੱਗਲ ਜੀ ਅਤੇ ਸਮੂਹ ਪੰਚਾਇਤ ਦੇ ਮੈਂਬਰ ਸਾਹਿਬਾਨ ਚਰਨਜੀਤ ਸਿੰਘ,ਅਮਰੀਕ ਸਿੰਘ,ਰਾਜ ਰਾਣੀ, ਊਸ਼ਾ ਰਾਣੀ,ਮਨਜੀਤ ਲਾਲ,ਰਾਜ ਕੁਮਾਰ,ਰਾਹੁਲ ਕੁਮਾਰ ਜੀ ਨੇ ਸ.ਹਰਦੇਵ ਸਿੰਘ ਕਾਹਮਾ ਜੀ ਦੇ ਪਿੰਡ ਦੇ ਵਿਕਾਸ ਲਈ ਕੀਤੇ ਗਏ ਸ਼ਲਾਘਾਯੋਗ ਕੰਮਾਂ ਲਈ ਧੰਨਵਾਦ ਕੀਤਾ ਗਿਆ। ਸਕੂਲ ਵਿੱਚ ਹੋ ਰਹੇ ਵਿਕਾਸ ਵਿਚ ਯੋਗਦਾਨ ਦਾ ਭਰੋਸਾ ਦਵਾਇਆ,ਓਥੇ ਹੀ ਸ਼ਿਵਾਲਿਕ ਸੋਸ਼ਲ ਸੋਸਾਇਟੀ ਵਲੋਂ ਸਕੂਲ ਵਿੱਚ ਬੂਟੇ ਲਗਵਾਏ ਗਏ, ਓਹਨਾ ਵਲੋਂ ਵਿਦਿਆਰਥੀਆਂ ਨੂੰ ਬੂਟਿਆਂ ਦੀ ਜਿੰਮੇਵਾਰੀ ਸੌਂਪੀ ਗਈ।
ਸਮਾਜ ਸੇਵੀ ਡਾਕਟਰ ਲਖਵਿੰਦਰ,ਸੁਰਿੰਦਰ ਛਿੰਦਾ,ਫੂਲਾਰਾਮ,ਸੈਂਡੀ ਭੱਜਲੀਆ,ਪ੍ਰੀਤ,ਧਰਮਜੀਤ ਸਿੰਘ ਅਤੇ ਰਾਜਨ ਜੀ ਨੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਦਾ ਭਰੋਸਾ ਦਵਾਇਆ, ਇਹਨਾਂ ਸਮਾਜ ਸੇਵਕਾਂ ਵਲੋਂ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾਉਣਾ,ਲੋੜਵੰਦਾਂ ਨੂੰ ਵ੍ਹੀਲਚੇਅਰ ਮੁਹਈਆ ਕਰਵਾਉਣਾ ਆਦਿ ਅਨੇਕਾਂ ਹੀ ਭਲਾਈ ਦੇ ਕੰਮ ਕੀਤੇ ਜਾਂਦੇ ਹਨ।ਸਟੇਜ ਦੇ ਸੰਚਾਲਨ ਦੀ ਭੂਮਿਕਾ ਸ ਜਸਪਾਲ ਸਿੰਘ ਸ਼ੌਂਕੀ ਨੇ ਨਿਭਾਈ। ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
