ਖ਼ਾਲਸਾ ਕਾਲਜ ’ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ
ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਦਿਅਕ ਸੈਸ਼ਨ 2025-26 ਦੇ ਦਾਖ਼ਲੇ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਦੱਸਿਆ ਕਿ ਕਾਲਜ ’ਚ ਦਾਖਲੇ ਲਈ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਅਤੇ ਰੋਪੜ ਜ਼ਿਲ੍ਹੇ ਤੋਂ ਵੀ ਵਿਦਿਆਰਥੀ ਪਹੁੰਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਕਾਲਜ ’ਚ ਬੀ.ਏ. ਅਤੇ ਬੀ.ਐੱਸ.ਸੀ. ਵਿਚ ਦਾਖਲੇ ਲਈ ਵਿਦਿਆਰਥੀ ਲਗਾਤਾਰ ਪਹੁੰਚ ਰਹੇ ਹਨ। ਬੀ.ਕਾਮ. ਦੇ ਇਕ ਯੂਨਿਟ ਦੀਆਂ ਸੀਟਾਂ ਭਰ ਚੁੱਕੀਆਂ ਤੇ ਬੀ.ਕਾਮ. ਦੇ ਦੂਜਾ ਯੂਨਿਟ ਜੋ ਪਹਿਲੀ ਵਾਰ ਸ਼ੁਰੂ ਹੋ ਰਿਹਾ ਉਸਦਾ ਦਾਖਲਾ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੀ.ਸੀ.ਏ. ਦੀਆਂ ਕੁਝ ਹੀ ਸੀਟਾਂ ਖ਼ਾਲੀ ਹਨ।
ਉਨ੍ਹਾਂ ਦੱਸਿਆ ਕਿ ਕਾਲਜ ਵਿਚ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਬੀ.ਏ. ਬੀ.ਐੱਡ. ਕੋਰਸ ਦੀਆਂ ਸਿਰਫ ਕੁਝ ਕੁ ਸੀਟਾਂ ਹੀ ਖ਼ਾਲੀ ਹਨ ਤੇ ਬੀ.ਐੱਸ.ਸੀ. ਬੀ.ਐੱਡ. ਦਾ ਦਾਖਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਚੱਲ ਰਹੇ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਐੱਮ.ਏ. ਹਿਸਟਰੀ, ਐੱਮ.ਕਾਮ., ਐੱਮ.ਐੱਸਸੀ. ਕਸਿਸਟਰੀ ਅਤੇ ਗਣਿਤ, ਪੀ.ਜੀ.ਡੀ.ਸੀ.ਏ. ਦਾ ਦਾਖਲਾ ਵੀ ਸ਼ੁਰੂ ਹੈ।
ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਵੱਖ-ਵੱਖ ਵਜੀਫਾ ਸਕੀਮਾਂ, ਸ਼੍ਰੋਮਣੀ ਕਮੇਟੀ ਵਲੋਂ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵਜੀਫ਼ੇ ਦੀ ਸਹੂਲਤ ਸਮੇਤ ਕਾਲਜ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਵੀ ਫ਼ੀਸ ਵਿਚ ਵਿੱਤੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਇਲਾਕਾ ਵਾਸੀਆਂ ਨੂੰ ਆਪਣੇ ਬੱਚਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਕਾਲਜ ਵਿਚ ਦਾਖ਼ਲ ਕਰਵਾਉਣ ਦਾ ਸੱਦਾ ਦਿੱਤਾ।