ਸਾਂਝੇ ਉਪਰਾਲੇ ਨਾਲ "ਵਰਲਡ ਟੂਰਿਜ਼ਮ ਡੇ" ਦੇ ਮੌਕੇ ਤੇ ਨਾਈਟ ਕੈਂਪਿੰਗ ਦਾ ਆਯੋਜਨ
ਹੁਸ਼ਿਆਰਪੁਰ - ਜਿਲਾ ਪ੍ਰਸ਼ਾਸਨ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਹੁਸ਼ਿਆਰਪੁਰ ਅਤੇ ਪੰਜਾਬ ਟੂਰਿਜ਼ਮ ਵਿਭਾਗ ਦੇ ਸਾਂਝੇ ਉਪਰਾਲੇ ਨਾਲ਼ ਨਾਰਾ ਫਾਰੈਸਟ ਰੈਸਟ ਹਾਊਸ ਵਿਖੇ "ਵਰਲਡ ਟੂਰਿਜ਼ਮ ਡੇ" ਮਨਾਇਆ ਗਿਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ,ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੰਗਲਾਤ ਵਿਭਾਗ ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀ. ਸੀਐੱਫ ਡਾ. ਸੰਜੀਵ ਤਿਵਾੜੀ ਅਤੇ ਨਲਿਨ ਯਾਦਵ ਮੁੱਖ ਮਹਿਮਾਨ ਵਜੋਂ ਹਾਜਰ ਹੋਏ।

ਇਸ ਮੌਕੇ ਮਿਸ਼ਨ ਦੇ ਸੰਸਥਾਪਕ ਡਾ. ਅਮਨਦੀਪ ਸਿੰਘ ਵਲੋਂ ਕੁਦਰਤ ਪ੍ਰੇਮੀ ਇਨਸਾਨਾਂ ਲਈ ਨਾਰਾ ਜੰਗਲ ਵਿੱਚ ਨਾਈਟ ਕੈਂਪਿੰਗ ਦਾ ਆਯੋਜਨ ਕਰਕੇ ਪੰਜਾਬ ਟੂਰਿਜ਼ਮ ਦੇ ਵਿਲੱਖਣ ਪੱਖ ਨੂੰ ਪੇਸ਼ ਕੀਤਾ ਗਿਆ। ਜਿਸ ਵਿੱਚ 42 ਕੁਦਰਤ ਪ੍ਰੇਮੀ ਸਾਥੀਆਂ ਨੇ ਹਿੱਸਾ ਲਿਆ। ਨਾਇਟ ਕੈਂਪਿੰਗ, ਕੈਂਪ ਫਾਇਰ ਦੁਆਲ਼ੇ ਬੈਠ ਕੇ ਕੁਦਰਤੀ ਕਵਿਤਾਵਾਂ ਰਾਹੀਂ ਜੰਗਲਾਂ ਤੇ ਜੰਗਲੀ ਜੀਵਾਂ ਨਾਲ਼ ਟੁੱਟਿਆ ਰਿਸ਼ਤਾ ਗੰਢਣ ਦੀ ਕੋਸ਼ਿਸ਼, ਕੁਦਰਤ ਦੀ ਗੋਦ ਵਿੱਚ ਬੈਠ ਕੇ ਖਾਣਾ, ਸਵੇਰ ਦੀ ਧਿਆਨਸਤ ਸੈਰ, ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਅਵਾਜ਼ਾਂ ਨੂੰ ਸੁਨਣਾਂ ਤੇ ਕੁਦਰਤੀ ਧਿਆਨ ਸਭ ਲਈ ਬਹੁਤ ਹੀ ਯਾਦਗਾਰੀ ਪਲ ਬਤੀਤ ਹੋਏ।
ਇਸ ਮੌਕੇ ਆਰ. ਓ. ਜਤਿੰਦਰ ਰਾਣਾ, ਆਯੂਸ਼, ਬੀਓ ਜਸਵੀਰ ਸਿੰਘ, ਗੁਰਮੀਤ ਸਿੰਘ ਤੇ ਤਰਸੇਮ ਸਿੰਘ ਮੰਡਿਆਲ਼ਾ ਦੁਆਰਾ ਸਾਰੇ ਪ੍ਰਬੰਧ ਤੇ ਜੰਗਲ ਵਿੱਚ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਮਨ ਗੋਗੀਆ, ਪ੍ਰਿਥਵੀ ਵੈੱਲਫੇਅਰ ਤੋਂ ਹਰਿੰਦਰ ਸਿੰਘ, ਪ੍ਰੋਫੈਸਰ ਡਾ. ਮੀਨਾਕਸ਼ੀ ਮੈਨਨ, ਨਾਇਬ ਤਹਿਸੀਲਦਾਰ ਜਸਵੀਰ ਸਿੰਘ, ਸੁਖਵਿੰਦਰ ਸਿੰਘ ਤੇ ਅਪਸਟੇਟ ਦੇ ਮਾਲਕ ਵਰਿੰਦਰ ਸਿੰਘ ਹੁਰਾਂ ਆਦਿ ਮੌਜੂਦ ਰਹੇ।