10 ਟਰੇਡ ਯੂਨੀਅਨਾ ਅਤੇ ਮੁਲਾਜ਼ਮਾ ਦੀਆ ਫੈਡਰੇਸ਼ਨਾ ਦੇ ਸੱਦੇ ਤੇ ਕੇਂਦਰ ਸਰਕਾਰ ਦੀਆ ਨੀਤੀਆ ਵਿਰੁਧ ਦੇਸ਼ ਬੰਦ ਤੇ ਬੱਸ ਅੱਡਾ ਜਾਮ ਕੀਤਾ

ਹੁਸ਼ਿਆਰਪੁਰ/ਗੜ੍ਹਸ਼ੰਕਰ-ਅੱਜ ਇੱਥੇ ਦੇਸ਼ ਦੀਆ ਪਰਮੁਖ 10 ਟਰੇਡ ਯੂਨੀਅਨ ਅਤੇ ਮੁਲਾਜ਼ਮਾ ਦੀਆ ਫੈਡਰੇਸ਼ਨਾ ਦੇ ਸੱਦੇ ਤੇ ਕੇਦਰ ਦੀਆ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਵਿਰੋਧੀ ਨੀਤੀਆ ਵਿਰੁਧ ਦੇਸ਼ ਬੰਦ ਦਾ ਅਤੇ ਚੱਕਾ ਜਾਮ ਦਾ ਸੱਦਾ ਦਿੱਤਾ ਇਸ ਸੱਦੇ ਤੇ ਆਗਣੁਵਾੜੀ ਮਨਰੇਗਾ ਕਨਸਟਰੱਕਸ਼ਨ ਭੱਠਾ ਮਜ਼ਦੂਰਾ ਆਸ਼ਾ ਵਰਕਰਾ ਕਿਸਾਨਾ ਖੇਤ ਮਜ਼ਦੂਰਾ ਨੇ ਗਰੀਨ ਪਾਰਕ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਢੋਲ ਵਜਾ ਕੇ ਮਾਰਚ ਕੀਤਾ ਅਤੇ ਬੱਸ ਅੱਡਾ ਜਾਮ ਕੀਤਾ ਜਿਸ ਵਿੱਚ ਅੋਰਤਾ ਭਾਰੀ ਗਿਣਤੀ ਵਿੱਚ ਸ਼ਾਮਲ ਸਨ।

ਹੁਸ਼ਿਆਰਪੁਰ/ਗੜ੍ਹਸ਼ੰਕਰ-ਅੱਜ ਇੱਥੇ ਦੇਸ਼ ਦੀਆ ਪਰਮੁਖ 10 ਟਰੇਡ ਯੂਨੀਅਨ ਅਤੇ ਮੁਲਾਜ਼ਮਾ ਦੀਆ ਫੈਡਰੇਸ਼ਨਾ ਦੇ ਸੱਦੇ ਤੇ ਕੇਦਰ ਦੀਆ ਮਜ਼ਦੂਰਾ ਮੁਲਾਜ਼ਮਾ ਕਿਸਾਨਾ ਵਿਰੋਧੀ ਨੀਤੀਆ ਵਿਰੁਧ ਦੇਸ਼ ਬੰਦ ਦਾ ਅਤੇ ਚੱਕਾ ਜਾਮ ਦਾ ਸੱਦਾ ਦਿੱਤਾ ਇਸ ਸੱਦੇ ਤੇ ਆਗਣੁਵਾੜੀ ਮਨਰੇਗਾ ਕਨਸਟਰੱਕਸ਼ਨ ਭੱਠਾ ਮਜ਼ਦੂਰਾ ਆਸ਼ਾ ਵਰਕਰਾ ਕਿਸਾਨਾ ਖੇਤ ਮਜ਼ਦੂਰਾ ਨੇ ਗਰੀਨ ਪਾਰਕ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਢੋਲ ਵਜਾ ਕੇ ਮਾਰਚ ਕੀਤਾ ਅਤੇ ਬੱਸ ਅੱਡਾ ਜਾਮ ਕੀਤਾ ਜਿਸ ਵਿੱਚ ਅੋਰਤਾ ਭਾਰੀ ਗਿਣਤੀ ਵਿੱਚ ਸ਼ਾਮਲ ਸਨ।
 ਇਸ ਮੋਕੇ ਸੀਟੂ ਪੰਜਾਬ ਦੇ ਵਾਇਸ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਕਿਸਾਨਾ ਦੇ ਆਗੂ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਖੇਤ ਮਜ਼ਦੂਰਾ ਦੇ ਪੰਜਾਬ ਦੇ ਆਗੂ ਗੁਰਮੇਸ਼ ਸਿੰਘ ਨੇ ਕਿਹਾ ਮੋਦੀ ਸਰਕਾਰ ਨੇ ਮਜ਼ਦੂਰ ਕਾਨੂੰਨਾ ਵਿੱਚ ਸੋਧ ਕਰਕੇ ਟਰੇਡ ਯੂਨੀਅਨਾ ਅਧਿਕਾਰਾ ਤੇ ਹਮਲਾ ਕਰ ਦਿੱਤਾ ਮੋਦੀ ਸਰਕਾਰ ਮਜ਼ਦੂਰਾ ਦੇ ਹੱਕ ਵਿੱਚ ਬਣੇ ਕਾਨੂੰਨਾ ਵਿੱਚੋ 29 ਕਾਨੂੰਨ ਸਮਾਪਤ ਕਰ ਦਿੱਤੇ ਅਤੇ 4ਲੇਬਰ ਕੋਡ ਬਣਾ ਦਿੱਤੇ।
 ਜਿਸ ਨਾਲ ਟਰੇਡ ਯੂਨੀਅਨ ਬਣਾਉਣ ਦਾ ਅਧਿਕਾਰ ਧਰਨਾ ਰੈਲੀ ਤੇ ਪਬੰਦੀ ਲੱਗ ਜਾਵੇਗੀਆਗੂਆ ਨੇ ਅੱਗੇ ਕਿਹਾ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਕੀਤੀ ਜਾਵੇ 12 ਘੰਟੇ ਵਾਲਾ ਕਾਨੂੰਨ ਵਾਪਿਸ ਲਿਆ ਜਾਵੇ 4 ਲੇਬਰ ਕੋਡ ਰੱਦ ਕੀਤੇ ਜਾਣ ਕਿਸਾਨਾ ਐਮ ਐਸ ਪੀ ਦਾ ਕਾਨੂੰਨ ਬਣਾਇਆ ਜਾਵੇ ਨਵੀ ਖੇਤੀ ਬਾੜੀ ਮਾਰਕੀਟਿੰਗ ਖਰੜਾ ਰੱਦ ਕੀਤਾ ਜਾਵੇ।
 ਇਸ ਮੋਕੇ ਆਗਣਵਾੜੀ ਆਗੂ ਗੁਰਬਖਸ਼ ਕੋਰ ਚੱਕ ਗੁਰੂ ਜੋਗਿੰਦਰ ਕੋਰ ਮੁਕੰਦਪੁਰ ਮਨਜੀਤ ਕੋਰ ਭੱਟੀਆ ਸੰਜੀਵ ਮੇਹਟੀਆਣਾ ਬਲਦੇਵ ਰਾਜ ਨੇ ਕਿਹਾ ਮਨਰੇਗਾ ਦੀ ਦਿਹਾੜੀ 700 ਰੁਪਏ ਕੀਤੀ ਜਾਵੇ 200 ਦਿਨ ਸਾਲ ਵਿੱਚ ਕੰਮ ਦਿੱਤਾ ਜਾਵੇ ਕਨਸਟਰੱਕਸ਼ਨ ਵਰਕਰਾ ਦੀ ਰਜਿਸ਼ਟਰੇਸ਼ਨ ਲਾਭ ਦੇ ਕੇਸ ਆਨ ਲਾਇਨ ਆਫ ਲਾਇਨ ਦੋਹਨੇ ਤਰਾ ਲਏ ਜਾਣ ਸਰਕਾਰ ਨੇ ਜਿਹੜੇ ਲਾਭਾ ਵਿੱਚ ਕੱਟ ਮਾਰਿਆ ਹੈ ਉਸ ਕੱਟ ਨੂੰ ਖਤਮ ਕਰਕੇ ਲਾਭਾ ਵਿੱਚ ਵਾਧਾ ਕੀਤਾ ਜਾਵੇ।
 ਇਸ ਮੋਕੇ ਨੀਲਮ ਬੱਡੋਆਣ ਸੁਰਿੰਦਰ ਚੂੰਬਰ ਪਰੇਮ ਲਤਾ ਪਾਲੋ ਸੁੰਨੀ ਧਨਪਤ ਨੇ ਕਿਹਾ ਗਰੀਬ ਲੋਕਾ ਨੂੰ 10 /10 ਮਰਲੇ ਦੇ ਪਲਾਟ ਅਤੇ ਮਕਾਨ ਉਸਾਰੀ ਲਈ ਲਈ 5 ਲੱਖ ਦੀ ਗਰਾਂਟ ਦਿੱਤੀ ਜਾਵੇ ਸਰਕਾਰੀ ਮਹਿਕਮਿਆ ਅੰਦਰ ਕਰਮਚਾਰੀਆ ਦੀ ਗਿਣਤੀ ਪੂਰੀ ਕੀਤੀ ਜਾਵੇ ਉਪਰੋਕਤ ਸਾਰੇ ਆਗੂਆ ਨੇ ਕਿਹਾ ਠੇਕਾ ਸਿਸਟਮ ਬੰਦ ਕਰਕੇ ਸਾਰੇ ਕਿਰਤੀਆ ਨੂੰ ਪੱਕਾ ਕੀਤਾ ਜਾਵੇ ਆਊਟ ਸੋਰਸਿੰਗ ਰਾਹੀ ਕੰਮ ਲੈਣਾ ਬੰਦ ਕੀਤਾ ਜਾਵੇ।
 ਛੋਟੀ ਇੰਡਸਟਰੀ ਭੱਠਾ ਸਨਅਤ ਨੂੰ ਜੀ ਐਸ ਟੀ ਮਾਇਨਿੰਗ ਵਿੱਚੋ ਬਾਹਰ ਰੱਖਿਆ ਜਾਵੇ ਤਾਂ ਕਿ ਇਹ ਭੱਠਾ ਸਨਅਤ ਉਜਾੜੇ ਤੋ ਬੱਚ ਸਕੇ ਭੱਠਿਆ ਤੇ ਕੰਮ ਕਰਦੇ 3 ਲੱਖ ਕਿਰਤਿਆ ਦਾ ਰੁਜ਼ਗਾਰ ਬਚ ਸਕੇ ਇਸ ਮੋਕੇ ਗੁਰਨਾਮ ਸਿੰਘ ਸਿੰਗੜੀ ਵਾਲ ਹਰਬੰਸ ਸਿੰਘ ਸੰਘਾ ਬਲਦੇਵ ਸਿੰਘ ਆਸ਼ਾ ਨੰਦ ਖੁਸ਼ੀ ਰਾਮ ਅੱਛਰ ਸਿੰਘ ਨੇ ਕਿਹਾ ਅਸੀ ਮਜ਼ਦੂਰਾ ਦੇ ਹਰ ਘੋਲ ਦੀ ਹਮਾਇਤ ਕਰਦੇ ਹਾਂ  ਮਜ਼ਦੂਰਾ ਮੁਲਾਜ਼ਮਾ ਦੀਆ ਮੰਗਾ ਹੱਕੀ ਅਤੇ ਜ਼ਾਇਜ਼ ਹਨ ਸਾਰੇ ਆਗੂਆ ਨੇ ਦੋਹਨਾ ਸਰਕਾਰਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰਾ ਨੇ  ਮਜ਼ਦੂਰ ਜਮਾਤ ਦੇ ਹੱਕਾ ਤੇ ਹਮਲੇ ਬੰਦ ਨਾ ਕੀਤੇ ਆਉਣ ਵਾਲੇ ਸਮੇ ਅੰਦਰ ਸ਼ੰਘਰਸ਼ ਤਿਖੇ ਕੀਤੇ ਜਾਣਗੇ।