
ਪ੍ਰਵਾਸ ਦੇ ਮਾਹੌਲ ਨੇ ਰਾਜ ਅੰਦਰ ਉਪਲੱਬਧ ਰੋਜ਼ਗਾਰ ਮੌਕਿਆਂ ਪ੍ਰਤੀ ਬਣਾਈ ਉਦਾਸੀਨਤਾ-ਉਪਕਾਰ ਯੁਵਾ ਕਲੱਬ ਨੇ ਪ੍ਰਗਟਾਈ ਚਿੰਤਾ
ਨਵਾਂਸ਼ਹਿਰ - “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਦੀ ਯੁਵਾ ਸ਼ਾਖਾ “ਉਪਕਾਰ ਯੁਵਾ ਕਲੱਬ” ਵਲੋਂ ਅੱਜ ਸਥਾਨਕ “ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਸਲੋਹ ਰੋਡ ਵਿਖੇ “ਨਸ਼ਿਆਂ ਦੀ ਬੁਰਾਈ” ਅਤੇ “ਕੰਨਿਆਂ ਭਰੂਣ ਹੱਤਿਆ” ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਜੇ ਐਸ ਗਿੱਦਾ,ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਸਿਮਰਨਜੀਤ ਕੌਰ ਤੱਖੀ ਤੇ ਅਕਰਸ਼ ਬਾਲੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਨਵਾਂਸ਼ਹਿਰ - “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਦੀ ਯੁਵਾ ਸ਼ਾਖਾ “ਉਪਕਾਰ ਯੁਵਾ ਕਲੱਬ” ਵਲੋਂ ਅੱਜ ਸਥਾਨਕ “ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਸਲੋਹ ਰੋਡ ਵਿਖੇ “ਨਸ਼ਿਆਂ ਦੀ ਬੁਰਾਈ” ਅਤੇ “ਕੰਨਿਆਂ ਭਰੂਣ ਹੱਤਿਆ” ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਜੇ ਐਸ ਗਿੱਦਾ,ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਸਿਮਰਨਜੀਤ ਕੌਰ ਤੱਖੀ ਤੇ ਅਕਰਸ਼ ਬਾਲੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਵਾਲ੍ਹੇ ਬੁਲਾਰਿਆਂ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਜੇ.ਐਸ. ਗਿੱਦਾ, ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ ਤੇ ਮਹਿੰਦਰਪਾਲ ਸਿੰਘ ਸ਼ਾਮਲ ਸਨ। ਬੁਲਾਰਿਆਂ ਨੇ ਦੋ ਸਮਾਜਿਕ ਬੁਰਾਈਆਂ ਦੇ ਖਤਰਨਾਕ ਨਤੀਜਿਆਂ ਤੇ ਵਿਚਾਰ ਰੱਖੇ ਤੇ ਰੋਕਥਾਮ ਸੁਝਾਅ ਪੇਸ਼ ਕੀਤੇ ਤੇ ਆਖਿਆ ਕਿ ਸਮਾਜਿਕ ਬੁਰਾਈਆਂ ਦੀ ਰੋਕਥਾਮ ਦੋ ਤਰਫਾ ਯਤਨਾਂ ਰਾਹੀਂ ਹੀ ਸੰਭਵ ਹੈ ਇੱਕ ਹੈ ਆਮ ਪਬਲਿਕ ਲਈ ਜਾਗਰੂਕਤਾ ਦੂਜਾ ਹੈ ਅਪਰਾਧ ਫੈਲਾਉਣ ਵਾਲ੍ਹਿਆਂ ਲਈ ਨਿਰਪੱਖ ਕਾਨੂੰਨੀ ਸਖ਼ਤੀ। ਸੈਮੀਨਾਰ ਵਿੱਚ ਬੁਲਾਰਿਆਂ ਨੇ ਇਸ ਗੱਲ ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਪ੍ਰਵਾਸ ਦੀ ਪ੍ਰਵਿਰਤੀ ਨਾਲ੍ਹ ਪੰਜਾਬ ਵਿੱਚ ਰੁਜ਼ਗਾਰ ਲਈ ਉਪਲੱਬਧ ਮੌਕਿਆਂ ਪ੍ਰਤੀ ਉਦਾਸੀਨਤਾ ਦੀ ਸਥਿਤੀ ਬਣੀ ਹੋਈ ਹੈ। ਸਰਕਾਰੀ ,ਅਰਧ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਉਪਲੱਬਧ ਅਸਾਮੀਆਂ ਲਈ ਦਰਖਾਸਤਾਂ ਦੇਣੀਆਂ ਚਾਹੀਦੀਆਂ ਹਨ ਜਦਕਿ ਪੰਜਾਬੀ ਖਾਸ ਕਰਕੇ ਦੁਆਬਾ ਏਰੀਆ ਰੋਜ਼ਗਾਰ ਮੌਕਿਆਂ ਪ੍ਰਤੀ ਦਿਲਚਸਪੀ ਤੋਂ ਵਾਂਝਾ ਵਿਖਾਈ ਦੇ ਰਿਹਾ ਹੈ। ਬੁਲਾਰਿਆਂ ਨੇ ਨਸ਼ਿਆਂ ਦੀ ਬੁਰਾਈ ਦੇ ਪਸਾਰ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਨੇ ਸਮੂਹ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਚੌਕੰਨੇ ਰਹਿਣ ਦੀ ਅਪੀਲ ਕੀਤੀ ਤੇ ਆਖਿਆ ਕਿ ਭਟਕ ਚੁੱਕੇ ਬੱਚਿਆਂ ਤੇ ਸਖਤੀ ਦੀ ਵਿਜਾਏ ਉਹਨਾਂ ਨਾਲ੍ਹ jiਪਿਆਰ ਪ੍ਰਗਟਾਵਾ ਕਰਦਿਆਂ ਇਲਾਜ ਲਈ ਸਮਾਜ ਸੇਵੀ ਸਹਿਯੋਗ ਲੈਣ ਦੀ ਬੇਨਤੀ ਕੀਤੀ। ਇਸ ਮੌਕੇ ਗੁਰਸਿਮਰਨ, ਆਰੀਅਨ ਤੇ ਕਰਨਪ੍ਰੀਤ ਵਿਦਿਆਰਥਣਾਂ ਨੇ ਭਰੂਣ ਹੱਤਿਆ ਤੇ ਨਸ਼ਿਆਂ ਦੀ ਬੁਰਾਈ ਤੋਂ ਰੋਕਥਾਮ ਪ੍ਰਗਟਾਵਾ ਕਰਦੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਵਿੱਚ 12 ਮੈਂਬਰੀ “ਉਪਕਾਰ ਯੁਵਾ ਕਲੱਬ” ਇਕਾਈ ਵੀ ਸਥਾਪਨਾ ਕੀਤੀ ਗਈ। ਉਪਕਾਰ ਵਲੋਂ ਬੀਰਬਲ ਤੱਖੀ , ਮੈਡਮ ਹਰਬੰਸ ਕੌਰ, ਸੁਰਜੀਤ ਕੌਰ ਡੂਲਕੂ, ਬਲਵਿੰਦਰ ਕੌਰ ਬਾਲੀ, ਸ਼ਮਾ ਮਲਹੱਨ, ਸਾਬਕਾ ਪ੍ਰਿੰਸੀਪਲ ਹਰਵਿੰਦਰ ਸਿੰਘ, ਸਟਾਫ ਮੈਂਬਰ ਜਸਕਰਨ ਸਿੰਘ, ਸੁਰਜੀਤ ਸਿੰਘ ਮੋਨਾ, ਕਮਲਜੀਤ ਕੌਰ, ਸਤਿੰਦਰ ਕੌਰ,ਪੂਜਾ, ਮਨਜੀਤ ਕੌਰ, ਭੂਮੀਕਾ ਨੇ ਕਲੱਬ ਦੀ ਤਰਫੋਂ ਵਿਦਿਆਰਥੀਆਂ ਨੂੰ 15 ਵਿਸ਼ੇਸ਼ ਟਰੈਕ ਸੂਟ ਤਕਸੀਮ ਕੀਤੇ ਗਏ ਅਤੇ ਰਚਨਾਵਾਂ ਪੇਸ਼ ਕਰਨ ਵਾਲ੍ਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
