
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵਲੋ ਗੜਸ਼ੰਕਰ ਵਿਚ ਸਾਵਣ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ।
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਬਜੀ ਮੰਡੀ ਗੜਸ਼ੰਕਰ ਵਿਚ ਸਾਵਣ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਜਿਸ ਦੌਰਾਨ ਸੁਸਾਇਟੀ ਦੇ ਜਨਰਲ ਸੈਕਟਰੀ ਪੰਜਾਬ ਡਾਕ੍ਟਰ ਹਰਿਕ੍ਰਿਸ਼ਨ ਬੰਗਾ,ਮੁੱਖ ਬੁਲਾਰਾ ਪ੍ਰੋ. ਜਗਦੀਸ਼ ਰਾਏ, ਸੀਨੀਅਰ ਮੀਤ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਕਾਨੂੰਨੀ ਸਲਾਹਕਾਰ ਸੁਰਿੰਦਰ ਬਡਪੱਗਾ, ਬਲਾਕ ਪ੍ਰਧਾਨ ਬੰਗਾ ਨਿਸ਼ਾਨ ਲਾਲ ਲਾਡੀ,ਦਲਵੀਰ ਰਾਜੂ , ਹੈਪੀ ਸਾਧੋਵਾਲੀਆ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਬਜੀ ਮੰਡੀ ਗੜਸ਼ੰਕਰ ਵਿਚ ਸਾਵਣ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਜਿਸ ਦੌਰਾਨ ਸੁਸਾਇਟੀ ਦੇ ਜਨਰਲ ਸੈਕਟਰੀ ਪੰਜਾਬ ਡਾਕ੍ਟਰ ਹਰਿਕ੍ਰਿਸ਼ਨ ਬੰਗਾ,ਮੁੱਖ ਬੁਲਾਰਾ ਪ੍ਰੋ. ਜਗਦੀਸ਼ ਰਾਏ, ਸੀਨੀਅਰ ਮੀਤ ਪ੍ਰਧਾਨ ਡਾ. ਲਖਵਿੰਦਰ ਕੁਮਾਰ, ਕਾਨੂੰਨੀ ਸਲਾਹਕਾਰ ਸੁਰਿੰਦਰ ਬਡਪੱਗਾ, ਬਲਾਕ ਪ੍ਰਧਾਨ ਬੰਗਾ ਨਿਸ਼ਾਨ ਲਾਲ ਲਾਡੀ,ਦਲਵੀਰ ਰਾਜੂ , ਹੈਪੀ ਸਾਧੋਵਾਲੀਆ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਹ ਬੂਟਿਆਂ ਦਾ ਲੰਗਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ। ਇਸ ਮੌਕੇ ਤੇ ਛਾਂਦਾਰ ਅਤੇ ਫਲਾਂ ਦੇ ਬੂਟੇ ਵਾਤਾਵਰਨ ਪ੍ਰੇਮੀਆਂ ਨੂੰ ਵਿਤਰਿਤ ਕੀਤੇ ਗਏ। ਇਸ ਮੌਕੇ ਸਭ ਤੋਂ ਪਹਿਲਾਂ ਮਾਸਟਰ ਧਰਮਪਾਲ ਜੀ ਵਲੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਜਿਸ ਤੋਂ ਬਾਦ ਆਈ ਹੋਈ ਸੰਗਤ ਨੂੰ ਕੜਾਹ ਪਰਸ਼ਾਦ ਵਰਤਾਇਆ ਗਿਆ, ਜਿਸ ਉਪਰੰਤ ਛਾਂਦਾਰ ਅਤੇ ਫਲਾਂ ਵਾਲੇ ਬੂਟੇ ਵੰਡੇ ਗਏ। ਇਸ ਮੌਕੇ ਜਨਰਲ ਸੈਕਟਰੀ ਡਾ. ਹਰਿਕ੍ਰਿਸ਼ਨ ਨੇ ਕਿਹਾ ਸੁਸਾਇਟੀ ਵਲੋ ਪਿਛਲੇ ਸੱਤ ਸਾਲਾਂ ਤੋਂ ਬੇਟੀ ਬਚਾਓ, ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ, ਜਿਸ ਦੌਰਾਨ ਬੇਟੀਆਂ ਦੇ ਬੇਹਤਰੀ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਹਰ ਸਾਲ ਵੱਖ ਵੱਖ ਪਿੰਡਾਂ ਵਿਚ ਜਾ ਕੇ ਧੀਆਂ ਦੀ ਲੋਹੜੀ ਦਾ ਅਯੋਜਨ ਕੀਤਾ ਜਾਂਦਾ ਹੈ ।ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਨੇ ਕਿਹਾ ਕਿ ਪਿਛਲੇ ਸਮਿਆਂ ਕੁਦਰਤੀ ਸੋਮਿਆ ਨਾਲ ਇਨਸਾਨ ਨੇ ਖਿਲਵਾੜ ਕੀਤਾ ਤਾਂ ਸਾਡੇ ਧਰਤੀ ਦਾ ਸੰਤੁਲਨ ਬਿਗੜ ਕੇ ਰਹਿ ਗਿਆ, ਜਿਸ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਸਮਾਜਿਕ ਸੰਸਥਾਵਾਂ ਨੂੰ ਉਪਰਾਲੇ ਕਰਨ ਲਈ ਅੱਗੇ ਆਉਣਾ ਪਿਆ। ਸਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਧਰਮਪਾਲ ਨੇ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਇਹ ਕੀਤਾ ਗਿਆ ਇਕ ਸਲਾਘਾ ਯੋਗ ਉਪਰਾਲਾ ਹੈ, ਜੋ ਕਿ ਸਮੇਂ ਦੀ ਨਿਜਾਕਤ ਨੂੰ ਸਮਝਦੇ ਹੋਏ ਕੀਤਾ ਹੋਇਆ ਕਾਰਜ ਹੈ ,ਸਾਡੀ ਸੁਸਾਇਟੀ ਆਉਣ ਵਾਲੇ ਸਮਿਆਂ ਵਿੱਚ ਵੀ ਅਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨਾਲ ਮਿਲ ਕੇ ਹੋਰ ਵੀ ਸਮਾਜ ਭਲਾਈ ਕੰਮਾਂ ਨੂੰ ਕਰਦੀ ਰਹੇਗੀ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਕਿਸਾਨਾਂ ਵੱਲੋਂ ਬੇਤਹਾਸ਼ਾ ਕਣਕ ਦੀ ਨਾੜ ਅੱਗ ਲਗਾਈ ਗਈ, ਜਿਸ ਨਾਲ ਅਨੇਕਾਂ ਜੀਵ ਜੰਤੂ ਅਗਨੀ ਭੇਂਟ ਹੋ ਗਏ, ਜਿਸ ਨਾਲ ਧਰਤੀ ਵਿਚਲੇ ਪਾਣੀ ਦਾ ਲੈਵਲ ਨੀਚੇ ਚਲ ਗਏ। ਕਈ ਸਥਾਨਾਂ ਤੇ ਤਾਂ ਸੋਕੇ ਵਾਲੇ ਹਾਲਾਤ ਪੈਦਾ ਹੋ ਗਏ ਸਨ। ਜਿੱਥੇ ਕੁੱਝ ਸ਼ਰਾਰਤੀ ਤੱਤ ਸ੍ਰਿਸ਼ਟੀ ਦੇ ਸੰਤੁਲਨ ਨੂੰ ਵਿਗਾੜਨ ਚ ਤੁਲੇ ਹੋਏ ਸਨ ਦੂਜੇ ਪਾਸੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਅਨੇਕਾਂ ਸਮਾਜਿਕ ਸੰਸਥਾਵਾਂ ਵੱਲੋਂ ਅਲੱਗ ਥਾਵਾਂ ਤੇ ਪੌਦੇ ਲਗਾ ਕੇ ਅਤੇ ਪੌਦੇ ਵੰਡ ਕੇ ਜਾਗਰੂਕਤਾ ਅਭਿਆਨ ਚਲਾਉਣਾ ਜਾਰੀ ਰੱਖਿਆ। ਆਦਰਸ਼ ਸੋਸ਼ਲ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਈ ਹੋਈ ਸੰਗਤ ਅਤੇ ਸਹੀਦ ਭਗਤ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਇਸ ਨੇਕ ਕੰਮ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ ਅਤੇ ਇਸ ਪ੍ਰੈਸ ਨੋਟ ਰਹੀ ਸੂਬਾ ਅਤੇ ਕੇਂਦਰ ਸਰਕਾਰਾਂ ਕੋਲੋ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਲਈ ਜਲਦੀ ਤੋ ਜਲਦੀ ਖੇਤੀਬਾੜੀ ਅਤੇ ਹੋਰ ਜਨਤਕ ਥਾਵਾਂ ਤੇ ਅੱਗ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਸਜਾਵਾਂ ਦਾ ਐਲਾਨ ਕੀਤਾ ਜਾਵੇ ਅਤੇ ਸਖ਼ਤੀ ਨਾਲ ਅਮਲ ਵਿੱਚ ਲਿਆਂਦਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸੈਣੀ, ਗੁਰਨਾਮ ਸਿੰਘ, ਸੁਨੀਲ ਕੁਮਾਰ ਬਿੱਟੂ,ਕਰਨੈਲ ਚੰਦ ਫੌਜੀ, ਸੁਰਜੀਤ ਕੁਮਾਰ, ਹੈਪੀ ਡੱਬ, ਅਮਰਜੀਤ ਸਿੰਘ ਮੋਰਂਵਾਲੀ, ਵਿਕਰਾਂਤ ਰਾਏ ਪਦਰਾਣਾ, ਲੰਬਰਦਾਰ ਸ਼ਾਮ ਲਾਲ, ਸੁਰਿੰਦਰ ਸ਼ਿੰਦਾ, ਕੁਲਦੀਪ ਸੋਨੂੰ, ਇੰਦਰਜੀਤ ਡੱਬ, ਮਨੋਹਰ ਲਾਲ ਆੜ੍ਹਤੀ, ਦੀਪਾ ਹਲਵਾਈ, ਬਲਵਿੰਦਰ ਕੁਮਾਰ, ਅਮਰੀਕ ਲਾਲ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।
