ਅੱਡਾ ਬਾਹੋਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੰਡੇ- ਮਿੱਠੇ ਜਲ ਦੀ ਛਬੀਲ ਲਗਾਈ

ਮਾਹਿਲਪੁਰ, 4 ਜੂਨ - ਧੰਨ- ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, 108 ਸੰਤ ਨਰਾਇਣ ਦਾਸ ਜੀ, 108 ਸੰਤ ਅਮਰਦਾਸ ਮਹਾਰਾਜ ਜੀ ਅਤੇ 108 ਸੰਤ ਰਾਮ ਕਿਸ਼ਨ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ 108 ਸੰਤ ਰਮੇਸ਼ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਐਨ.ਆਰ.ਆਈ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਡਾ ਬਾਹੋਵਾਲ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਇਸ ਮੌਕੇ ਸੇਵਾਦਾਰ ਸੋਹਣ ਸਿੰਘ, ਅਮਰਜੀਤ ਭਿੰਦਾ, ਸੋਮਨਾਥ ਬਾਬਾ ਜੀ, ਨਿਰੰਜਨ ਦਾਸ ਬਾਬਾ ਜੀ, ਕਿਸ਼ਨ ਚੰਦ, ਡਾਕਟਰ ਪ੍ਰਭ ਹੀਰ, ਨਿਰਮਲ, ਕਮਲਜੀਤ, ਟੋਨੀ, ਜਸਵੀਰ ਸਿੰਘ ਸ਼ੌਂਕੀ, ਹਰਮੇਸ਼ ਲਾਲ ਆਦਿ ਹਾਜਰ ਸਨ। ਇਸ ਮੌਕੇ ਸੰਤ ਬਾਬਾ ਰਮੇਸ਼ ਦਾਸ ਮੁਖ ਸੇਵਾਦਾਰ ਡੇਰਾ ਕੱਲਰਾਂ  ਸ਼ੇਰਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ। ਇਸ ਮੌਕੇ ਠੰਡੇ- ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਹੀ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਲਗਾਈ ਗਈ ਇਸ ਠੰਡੇ ਮਿੱਠੇ ਜਲ ਦੀ ਛਬੀਲ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।