
ਨਵੇਂ ਅਪਰਾਧਿਕ ਕਾਨੂੰਨਾਂ ਦੇ ਆਧਾਰ 'ਤੇ ਹੁਣ ਜੋ ਐਫਆਈਆਰ ਦਰਜ ਹੋਵੇਗੀ ਉਸ ਦਾ ਨਿਪਟਾਨ ਕਰ ਮਿਲੇਗਾ 3 ਸਾਲ ਵਿੱਚ ਨਿਆਂ - ਅਮਿਤ ਸ਼ਾਹ
ਚੰਡੀਗੜ੍ਹ, 3 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿੱਚ ਇੱਕ ਧਾਰਣਾ ਬਣੀ ਸੀ ਕਿ ਕਈ ਸਾਲਾਂ ਤੱਕ ਨਿਆਂ ਨਹੀਂ ਮਿਲਣ ਵਾਲਾ ਹੈ। ਇੰਨ੍ਹਾਂ ਨਵੇਂ ਅਪਰਾਧਿਕ ਕਾਨੂੰਨਾਂ ਦੇ ਆਧਾਰ 'ਤੇ ਜੋ ਵੀ ਐਫਆਈਆਰ ਸਾਲ 2026 ਵਿੱਚ ਦਰਜ ਹੋਵੇਗੀ, ਉਸ ਦਾ ਪੂਰਾ ਨਿਪਟਾਨ 3 ਸਾਲ ਦੇ ਅੰਦਰ ਕਰ ਦਿੱਤਾ ਜਾਵੇਗਾ ਅਤੇ ਨਿਆਂ ਯਕੀਨੀ ਹੋਵੇਗਾ। ਪਹਿਲਾਂ ਜੋ ਕਾਨੂੰਨ ਸਨ ਉਨ੍ਹਾਂ ਨੂੰ ਅੰਗੇ੍ਰਜਾਂ ਨੇ ਬਣਾਇਆ ਸੀ। ਉਨ੍ਹਾਂ ਦਾ ਉਦੇਸ਼ ਆਪਣੇ ਸ਼ਾਸਨ ਨੂੱ ਬਰਕਰਾਰ ਰੱਖਣਾ ਸੀ।
ਚੰਡੀਗੜ੍ਹ, 3 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਵਿੱਚ ਇੱਕ ਧਾਰਣਾ ਬਣੀ ਸੀ ਕਿ ਕਈ ਸਾਲਾਂ ਤੱਕ ਨਿਆਂ ਨਹੀਂ ਮਿਲਣ ਵਾਲਾ ਹੈ। ਇੰਨ੍ਹਾਂ ਨਵੇਂ ਅਪਰਾਧਿਕ ਕਾਨੂੰਨਾਂ ਦੇ ਆਧਾਰ 'ਤੇ ਜੋ ਵੀ ਐਫਆਈਆਰ ਸਾਲ 2026 ਵਿੱਚ ਦਰਜ ਹੋਵੇਗੀ, ਉਸ ਦਾ ਪੂਰਾ ਨਿਪਟਾਨ 3 ਸਾਲ ਦੇ ਅੰਦਰ ਕਰ ਦਿੱਤਾ ਜਾਵੇਗਾ ਅਤੇ ਨਿਆਂ ਯਕੀਨੀ ਹੋਵੇਗਾ। ਪਹਿਲਾਂ ਜੋ ਕਾਨੂੰਨ ਸਨ ਉਨ੍ਹਾਂ ਨੂੰ ਅੰਗੇ੍ਰਜਾਂ ਨੇ ਬਣਾਇਆ ਸੀ। ਉਨ੍ਹਾਂ ਦਾ ਉਦੇਸ਼ ਆਪਣੇ ਸ਼ਾਸਨ ਨੂੱ ਬਰਕਰਾਰ ਰੱਖਣਾ ਸੀ।
ਕਾਨੂੰਨ ਬਨਾਉਣ ਦਾ ਉਦੇਸ਼ ਭਾਰਤ ਦੀ ਜਨਤਾ ਦੀ ਭਲਾਈ ਕਰਨਾ ਨਹੀਂ ਸੀ। 1947 ਵਿੱਚ ਅਗੇ੍ਰਜਾਂ ਤੋਂ ਆਜਾਦੀ ਤਾਂ ਮਿਲੀ, ਪਰ ਦੇਸ਼ ਦੇ ਲੋਕਾਂ ਨੂੰ ਅੰਗੇ੍ਰਜੀ ਕਾਨੂੰਨਾਂ ਤੋਂ ਮੁਕਤੀ ਨਹੀਂ ਮਿਲੀ। ਹੁਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਵਾਈ ਹੇਠ 1 ਜੁਲਾਈ, 2024 ਤੋਂ ਭਾਰਤੀ ਨਿਆ ਸੰਹਿਤਾ ਨੂੰ ਲਾਗੂ ਕਰ ਕੇ ਨਵੇਂ ਯੁੱਗ ਦਾ ਉਦੈ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕੁਰੁਕਸ਼ੇਤਰ ਦੇ ਕੇਡੀਬੀ ਮੇਲਾ ਗਰਾਉਂਡ ਵਿੱਚ ਤਿੰਨ ਨਵੇਂ ਕਾਨੂੰਨਾਂ 'ਤੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਮਹਿਮਾਨਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਨਵੇਂ ਕਾਨੂੰਨਾਂ ਤੋਂ ਆਏ ਸਾਕਾਰਾਤਮਕ ਨਤੀਜਿਆਂ ਨੂੰ ਜਾਣਿਆ। ਇਸ ਮੌਕੇ 'ਤੇ ਕੇਂਦਰੀ ਗ੍ਰਹਿ ਮੰਤਰੀ ਨੇ 825 ਕਰੋੜ ਰੁਪਏ ਦੀ ਪਰਿਯੋਜਨਾਵਾ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਇਲਾਵਾ, ਉਨ੍ਹਾ ਨੇ ਗ੍ਰਹਿ ਵਿਭਾਗ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਤਿਆਰ ਪੁਸਤਕਾ ਦੀ ਘੁੰਡ ਚੁਕਾਈ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਇੰਨ੍ਹਾਂ ਕਾਨੂੰਨਾਂ ਵਿੱਚ ਸਜਾ ਦੀ ਥਾਂ ਨਿਆਂ, ਗਰੀਬ ਤੋਂ ਗਰੀਬ ਨਾਗਰਿਕ ਨੂੰ ਸਨਮਾਨ, ਸਪੰਤੀ ਅਤੇ ਸ਼ਰੀਰ ਦੀ ਸੁਰੱਖਿਆ ਮਿੇਲਗੀ। ਉਨ੍ਹਾਂ ਨੇ ਕਿਹਾ ਕਿ ਕਈ ਲੋਕਾਂ ਦੇ ਮਨ ਵਿੱਚ ਸੁਆਲ ਸੀ ਕਿ ਨਤੀਜੇ ਕੀ ਆਉਣਗੇ। ਪ੍ਰਦਰਸ਼ਨੀ ਦੇਖੋਗੇ ਤਾਂ ਪਤਾ ਚੱਲੇਗਾ ਕਿ 112 ਦਿਨ ਵਿੱਚ ਹਤਿਆ ਦੇ ਅਪਰਾਧੀ ਨੂੰ ਸਜਾ ਸੁਣਾ ਕੇ ਜੇਲ੍ਹ ਵਿੱਚ ਭੇਜਿਆ ਗਿਆ ਹੈ। ਜੋ ਅਪਰਾਧੀ ਬਾਡ ਨਹੀਂ ਭਰ ਸਕਦੇ ਸਨ, ਸਾਲਾਂ ਜੇਲ੍ਹ ਵਿੱਚ ਰਹਿੰਦੇ ਸਨ। ਹੁਣ ਨਵੇਂ ਕਾਨੂੰਨ ਵਿੱਚ ਇੱਕ ਤਿਹਾਈ ਸਜਾ ਹੋਣ 'ਤੇ ਜੇਲ੍ਹ ਖੁਦ ਉਨ੍ਹਾਂ ਦੀ ਸਜਾ ਮਾਫ ਕਰਵਾਉਣ ਦੀ ਅਰਜ਼ੀ ਲਗਾਏਗੀ।
ਉਨ੍ਹਾਂ ਨੇ ਕਿਹਾ ਕਿ ਪੁਰਾਣੇ ਕਾਨੂੰਨਾਂ ਵਿੱਚ ਸਿਰਫ 40 ਫੀਸਦੀ ਨੂੰ ਹੀ ਨਿਆਂ ਮਿਲ ਪਾਉਂਦਾ ਸੀ। ਨਵੇਂ ਕਾਨੂੰਨਾਂ ਦੇ ਲਾਗੂ ਹੋਣ ਦੇ ਬਾਅਦ 80 ਫੀਸਦੀ ਮਾਮਲੇ ਨਿਆਂ ਤੱਕ ਪਹੁੰਚ ਰਹੇ ਹਨ। ਹੁਣ ਪੁਲਿਸ ਤੱਥ ਜੁਟਾਉਣ 'ਤੇ ਕੰਮ ਕਰ ਰਹੀ ਹੈ, ਜਿਸ ਕਾਰਨ ਨਾਲ ਨਿਆਂ ਦੀ ਦਰ ਪਹਿਲਾਂ ਤੋਂ ਦੁਗਣੀ ਹੋਈ ਹੈ। ਸਰਕਾਰ ਇਸ ਵਿੱਚ ਕਈ ਪ੍ਰਾਵਧਾਨ ਲੈ ਕੇ ਆਈ ਹੈ, ਇੰਨ੍ਹਾ ਵਿੱਚ ਸਿਟੀਜਨ, ਡਿਗਨਿਟੀ ਤੇ ਕਾਨੂੰਨ ਨੂੰ ਸ਼ਾਮਿਲ ਕੀਤਾ ਹੈ।
ਹੁਣ ਪੁਲਿਸ ਡੰਡੇ ਦੀ ਥਾਂ ਡਾਟਾ ਜੁਟਾਉਣ 'ਤੇ ਕੰਮ ਕਰ ਰਹੀ ਹੈ, ਥਰਡ ਡਿਗਰੀ ਦੀ ਥਾਂ ਸਾਇੰਟਿਸਅ ਤੱਥਾਂ ਨੂੰ ਇਕੱਠਾ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨਾਂ ਰਾਹੀਂ ਪੁਲਿਸ, ਜੇਲ੍ਹ, ਨਿਆਂਪਾਲਿਕਾ, ਅਭਿਯੋਜਨ ਅਤੇ ਫੋਰੇਂਸਿਕ ਸਾਰਿਆਂ ਨੂੰ ਆਨਲਾਹਿਨ ਜੋੜ ਦਿੱਤਾ ਗਿਆ ਹੈ।
ਮਹਿਲਾਵਾਂ ਅਤੇ ਬੱਚਿਆਂ ਲਈ ਵੱਖ ਤੋਂ ਕਾਨੂੰਨ ਬਣਾਇਆ ਗਿਆ ਹੈ। ਸਾਰੇ ਬਿੰਦੂਆਂ ਦੀ ਵੀਡੀਓਗ੍ਰਾਫੀ ਯਕੀਨੀ ਕਰ ਦਿੱਤੀ ਗਈ ਹੈ। ਸੱਤ ਸਾਲ ਤੋਂ ਵੱਧ ਦੇ ਅਪਰਾਧਾਂ ਵਿੱਚ ਫੋਰੇਂਸਿਕ ਜਾਂਚ ਨੂੰ ਯਕੀਲੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ, ਮਾਬਲਿਚਿੰਗ, ਡਿਜੀਟਲ ਅਪਰਾਧ ਅਤੇ ਸਮੇਂ ਸੀਮਾ ਦਾ ਨਿਰਧਾਰਣ ਵੀ ਜੋੜਿਆ ਗਿਆ ਹੈ। ਹੁਣ ਇੱਕ ਥਾਂ 'ਤੇ ਪੁਲਿਸ, ਨਿਆਂ ਅਤੇ ਪ੍ਰੋਸ਼ਿਕਿਯੂਸ਼ਨ ਨੂੰ ਇੱਕਠਾ ਕੀਤਾ ਗਿਆ ਹੈ।
ਥੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਟ੍ਰਾਇਲ ਇਨ ਏਬਸੇਂਸਿਆ ਦਾ ਪ੍ਰਾਵਧਾਨ ਕੀਤਾ ਹੈ। ਜੋ ਅਪਰਾਧੀ ਅਪਰਾਧ ਦੇ ਬਾਅਦ ਦੇਸ਼ ਛੱਡ ਕੇ ਭੱਜ ਜਾਂਦੇ ਹਨ, ਹੁਣ ਨਵੇਂ ਕਾਨੂੰਨ ਵਿੱਚ ਇੰਨ੍ਹਾਂ ਦੇ ਖਿਲਾਫ ਗੈਰ-ਮੌਜੂਦਗੀ ਵਿੱਚ ਵੀ ਟ੍ਰਾਹਿਲ ਚੱਲੇਗਾ ਅਤੇ ਉਸ ਨੂੰ ਸਜਾ ਤੱਕ ਲੈ ਕੇ ਜਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਹੁਣ ਤਾਰੀਖ ਪਰ ਤਾਰੀਖ ਦੇ ਜੁਮਲੇ ਖਤਮ ਹੋਣਗੇ ਅਤੇ ਤਿੰਨ ਸਾਲ ਵਿੱਚ ਨਿਆਂ ਮਿਲਣਾ ਤੈਅ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 71 ਫੀਸਦੀ ਚਾਰਜਸ਼ੀਟ ਦਾ ਚਾਲਾਨ 60 ਦਿਨਾਂ ਹੋਣ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਦੇ ਲਈ 90 ਦਿਨ ਦਾ ਸਮੇਂ ਨਿਰਧਾਰਿਤ ਸੀ। ਇਸ ਦੇ ਲਈ ਪੁਲਿਸ, ਕੋਰਟ ਨਾਲ ਜੁੜੇ ਅਧਿਕਾਰੀਆਂ, ਕਰਮਚਾਰੀਆਂ, ਏਡਵੋਕੇਟਸ, ਲੋਕ ਅਭਿਯੋਜਨਾਵਾਂ ਦੇ ਲੋਕਾਂ ਨੁੰ ਟ੍ਰੇਨਿੰਗ ਦਿੱਤੀ ਗਈ।ੋ
365 ਸਾਮਾਨਾਂ 'ਤੇ ਘਟਾਈ ਜੀਐਸਟੀ ਦੀ ਦਰਾਂ, ਨਾਗਰਿਕ ਕਰਨ ਸਵਦੇਸ਼ ਦੀ ਖਰੀਦ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ 365 ਸਮਾਨਾਂ ਵਿੱਚ ਜੀਐਸਟੀ ਦੀ ਦਰਾਂ ਨੂੰ ਘੱਟ ਕੀਤਾ ਹੈ, ਜੋ ਦੇਸ਼ਵਾਸੀਆਂ ਲਈ ਬਹੁਤ ਵੱਡਾ ਤੋਹਫਾ ਹੈ। ਦੇਸ਼ ਦੇ ਹਰ ਘਰ, ਹਰ ਖਪਤਕਾਰ ਨੇ ਇਹ ਤੈਅ ਕਰਨਾ ਹੈ ਕਿ ਰੋਜ਼ਾਨਾ ਵਰਤੋ ਦੀ ਚੀਜਾਂ ਲਹੀ ਸਵਦੇਸ਼ੀ ਉਤਪਾਦਾਂ ਨੂੰ ਹੀ ਖਰੀਦਣ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਦਾ ਮੰਤਰ ਮਹਾਤਮਾ ਗਾਂਧੀ ਨੇ ਆਜਾਦੀ ਦੇ ਅੰਦੋਲਨ ਵਿੱਚ ਦਿੱਤਾ ਸੀ, ਉਦੋਂ ਅੰਗੇ੍ਰਜਾਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਸੀ।
ਦੇਸ਼ ਦੇ ਲੋਕਾਂ ਨੇ ਇਸ ਨੂੰ ਅਪਣਾਇਆ ਅਤੇ ਸਾਨੂੰ ਆਜਾਦੀ ਮਿਲੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪ੍ਰਯੋਗਾਂ ਨਾਲ ਸਾਡੇ ਦੇਸ਼ ਦੀ ਅਰਥਵਿਵਸਥਾ ਵਧੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਪਹੁੰਚਾਉਣ ਦਾ ਕੰਮ ਕੀਤਾ ਹੈ ਅਤੇ ਸਾਲ 2047 ਤੱਕ ਭਾਰਤ ਦੀ ਅਰਥਵਿਵਸਥਾ ਨੂੰ ਵਿਸ਼ਵ ਵਿੱਚ ਪਹਿਲੇ ਨੰਬਰ ਦੀ ਅਰਥਵਿਵਸਥਾ ਬਨਾਉਣ ਦਾ ਟੀਚਾ ਰੱਖਿਆ ਹੈ।
ਕੁਰੂਕਸ਼ੇਤਰ ਦੀ ਭੁਮੀ ਤੋਂ ਧਰਮ ਅਤੇ ਸਚਾਈ ਦੀ ਜਿੱਤ ਦਾ ਮਿਲਿਆ ਸੰਦੇਸ਼
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਇਸ ਭੁਮੀ ਨੇ ਸਾਬਤ ਕੀਤਾ ਕਿ ਜਿੱਤ ਹਮੇਸ਼ਾ ਧਰਮ ਦੀ ਹੁੰਦੀ ਹੈ, ਸੱਚ ਦੀ ਹੁੰਦੀ ਹੈ, ਅਧਰਮ ਅਤੇ ਝੂਠ ਦੀ ਨਹੀਂ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਮਾਤਰਸ਼ਕਤੀ ਦੇਸ਼ ਦੀ ਸੁਰੱਖਿਆ ਲਈ ਸੇਨਾ ਅਤੇ ਸੀਏਪੀਐਫ ਵਿੱਚ ਵਿੱਚ ਸੱਭ ਤੋਂ ਵੱਧ ਆਪਣੇ ਲਾਲ ਭੇਜ ਰਿਹਾ ਹੈ। ਇੱਥੇ ਸਰਸਵਤੀ ਦੇ ਕਿਨਾਰੇ 'ਤੇ ਵੇਦ ਉਪਨਿਸ਼ੇਦਾਂ ਦੀ ਰਚਨਾ ਹੋਈ। ਇਹ ਉਹੀ ਹਰਿਆਣਾ ਦੀ ਧਰਤੀ ਹੈ। ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ।
ਇਸ ਮੌਕੇ 'ਤੇ ਊਰਜਾ ਮੰਤਰੀ ਅਨਿਲ ਵਿਜ, ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਮਹੀਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸੇਵਾ ਮੰਤਰੀ ਕ੍ਰਿਸ਼ਣ ਬੇਦੀ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਖੇਡ ਰਾਜ ਮੰਤਰੀ ਗੌਰਵ ਗੌਤਮ, ਸਾਂਸਦ ਨਵੀਨ ਜਿੰਦਲ ਅਤੇ ਕਾਰਤੀਕੇਯ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।
