ਖੂਨਦਾਨ ਲਹਿਰ ਪ੍ਰਤੀ ਜਾਗਰੂਕਤਾ ਬਣੀ ਸ਼ਰਧਾ
ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਖੇਤਰ “ਖੂਨਦਾਨ” ਪ੍ਰਤੀ ਜਾਗਰੂਕਤਾ ਦਾ ਜਿਲ੍ਹੇ ਵਿੱਚ ਕਰੀਬ 38 ਸਾਲ ਦਾ ਸਫਰ ਹੁਣ ਇਸ ਸੇਵਾ ਪ੍ਰਤੀ ਸ਼ਰਧਾ ਵਿੱਚ ਤਬਦੀਲ ਹੁੰਦਾ ਪ੍ਰਤੀਤ ਹੋ ਰਿਹਾ ਹੈ। ਜਿੱਥੇ ਖੂਨਦਾਨੀ ਫ਼ਰਿਸ਼ਤੇ ਆਪਣੇ ਦਾਨ ਲਈ ਲੋੜੀਂਦੇ ਤਿੰਨ ਮਹੀਨਿਆ ਦੀ ਉਡੀਕ ਵਿੱਚ ਰਹਿੰਦੇ ਹਨ ਉੱਥੇ ਉਹਨਾਂ ਖੂਨਦਾਨੀ ਫ਼ਰਿਸ਼ਤਿਆਂ ਲਈ ਰਿਫਰੈਸ਼ਮੈਂਟ ਦੀ ਮਹੀਨੇ-ਵਾਰ ਸੇਵਾ ਰਾਸ਼ੀ ਦੇਣ ਵਾਲ੍ਹੇ ਵਿਤੀ ਦਾਨੀ ਵੀ ਪਿੱਛੇ ਨਹੀਂ ਹਨ।

ਅਜਿਹੀਆਂ ਤਾਜ਼ੀਆਂ ਉਦਾਹਰਣਾਂ ਵਜੋਂ ਸਿਆਚਿਨ ਗਲੇਸ਼ੀਅਰ ਵਿੱਚ ਕਠਿਨ ਡਿਊਟੀ ਦੇਣ ਵਾਲ੍ਹੇ ਸ੍ਰੀ ਪ੍ਰਿੰਸ ਕੁਮਾਰ ਨੇ ਸਵੈ-ਪ੍ਰੇਰਨਾ ਨਾਲ੍ਹ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਖੂਨਦਾਨ ਕੀਤਾ ਜਿਹਨਾਂ ਦਾ ਸੰਸਥਾ ਵਲੋਂ ਸਨਮਾਨ ਕੀਤਾ ਗਿਆ। ਦੂਸਰਾ ਸਹਿਯੋਗ ਸ੍ਰੀ ਰਵਿੰਦਰ ਸਿੰਘ ਰਟੈਂਡਾ ਵਲੋਂ ਆਪਣੇ ਸਤਿਕਾਰਯੋਗ ਪਿਤਾ ਸਵ: ਸ੍ਰੀ ਕਮਲਜੀਤ ਸਿੰਘ ਲਾਇਲ (ਜਗਤ ਸਟੂਡੀਓ ਅੱਪਰਾ) ਦੀ ਨਿੱਘੀ ਯਾਦ ਵਿੱਚ ਖੂਨਦਾਨੀਆਂ ਲਈ ਇੱਕ ਮਹੀਨੇ ਦੀ ਰਿਫਰੈਸ਼ਮੈਂਟ ਸੇਵਾ ਭੇਟ ਕੀਤੀ ਗਈ। ਡਾ: ਅਜੇ ਬੱਗਾ ਨੇ ਕਿਹਾ ਕਿ ਮਨੁੱਖੀ ਸੇਵਾ ਦੇ ਕਾਰਜ ਵੀ ਚੰਗੇ ਭਾਗਾਂ ਨਾਲ੍ਹ ਪ੍ਰਾਪਤ ਹੁੰਦੇ ਹਨ ਇੱਕ ਤੰਦਰੁਸਤ ਵਿਅਕਤੀ ਹੀ ਡਾਕਟਰੀ ਸ਼ਰਤਾਂ ਤਹਿਤ ਖੂਨਦਾਨੀ ਬਣ ਸਕਦਾ ਹੈ। ਜੇ.ਐਸ. ਗਿੱਦਾ ਨੇ ਖੂਨਦਾਨੀਆਂ ਲਈ ਵਿਤੀ ਸਹਿਯੋਗ ਕਰਨ ਵਾਲ੍ਹੇ ਲਹਿਲ ਪ੍ਰੀਵਾਰ ਦੇ ਪ੍ਰਤੀਨਿਧ ਮਹਾਂਵੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਦਾਨੀ ਪ੍ਰੀਵਾਰ ਦਾ ਸੰਸਥਾ ਵਲੋਂ ਧੰਨਵਾਦ ਕੀਤਾ। ਇਸ ਮੌਕੇ ਜੇ.ਐਸ ਗਿੱਦਾ,ਪੀ.ਆਰ.ਕਾਲ੍ਹੀਆ, ਡਾ:ਅਜੇ ਬੱਗਾ, ਮਨਮੀਤ ਸਿੰਘ ਮੈਨੇਜਰ, ਮਲਕੀਅਤ ਸਿੰਘ, ਰਾਜਿੰਦਰ ਠਾਕੁਰ, ਰਾਜੀਵ ਭਾਰਦਵਾਜ, ਪ੍ਰਿਅੰਕਾ ਸ਼ਰਮਾ,ਗੌਰਵ ਰਾਣਾ, ਦੀਪਕ ਕੁਮਾਰ, ਅਨੀਤਾ ਕੁਮਾਰੀ, ਸੁਨੈਨਾ ਸ਼ਰਮਾ ,ਮੰਦਨਾ, ਸੁਨੈਨਾ ਸਟਾਫ ਨਰਸ ਅਤੇ ਸਟਾਫ ਹਾਜ਼ਰ ਸੀ।