
ਸੀ.ਪੀ.ਆਈ (ਮਾਲੇ) ਵਲੋਂ 25 ਕਿਲੋਮੀਟਰ ਤੱਕ ਮਾਰਚ ਕੱਢਕੇ ਭਾਜਪਾ ਨੂੰ ਹਰਾਉਣ ਦਾ ਦਿੱਤਾ ਸੱਦਾ
ਨਵਾਂਸ਼ਹਿਰ - ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਨੇ ਅੱਜ 25 ਕਿਲੋਮੀਟਰ ਤੱਕ ਮਾਰਚ ਕੱਢਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਮਾਰਚ ਵਿਚ ਮੋਟਰਸਾਈਕਲ, ਕਾਰਾਂ, ਜੀਪਾਂ ਅਤੇ ਆਟੋ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਹ ਮਾਰਚ ਬੱਸ ਅੱਡਾ ਨਵਾਂਸ਼ਹਿਰ ਤੋਂ ਚੱਲਕੇ ਪਿੰਡ ਕਰਿਆਮ, ਹੰਸਰੋਂ, ਧਰਮਕੋਟ, ਰਾਹੋਂ ਸ਼ਹਿਰ, ਛੋਕਰਾਂ, ਕੋਟ ਰਾਂਝਾ, ਪੱਲੀਆਂ ਕਲਾਂ, ਪੱਲੀਆਂ ਖੁਰਦ, ਸਹਿਬਾਜ ਪੁਰ, ਸੋਇਤਾ, ਅਸਮਾਨ ਪੁਰ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਸ਼ਹਾਬ ਪੁਰ ਵਿਖੇ ਖਤਮ ਹੋਇਆ।
ਨਵਾਂਸ਼ਹਿਰ - ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਨੇ ਅੱਜ 25 ਕਿਲੋਮੀਟਰ ਤੱਕ ਮਾਰਚ ਕੱਢਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਮਾਰਚ ਵਿਚ ਮੋਟਰਸਾਈਕਲ, ਕਾਰਾਂ, ਜੀਪਾਂ ਅਤੇ ਆਟੋ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਹ ਮਾਰਚ ਬੱਸ ਅੱਡਾ ਨਵਾਂਸ਼ਹਿਰ ਤੋਂ ਚੱਲਕੇ ਪਿੰਡ ਕਰਿਆਮ, ਹੰਸਰੋਂ, ਧਰਮਕੋਟ, ਰਾਹੋਂ ਸ਼ਹਿਰ, ਛੋਕਰਾਂ, ਕੋਟ ਰਾਂਝਾ, ਪੱਲੀਆਂ ਕਲਾਂ, ਪੱਲੀਆਂ ਖੁਰਦ, ਸਹਿਬਾਜ ਪੁਰ, ਸੋਇਤਾ, ਅਸਮਾਨ ਪੁਰ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਸ਼ਹਾਬ ਪੁਰ ਵਿਖੇ ਖਤਮ ਹੋਇਆ।
ਧਰਮਕੋਟ, ਰਾਹੋਂ, ਅਸਮਾਨ ਪੁਰ ਵਾਸੀਆਂ ਨੇ ਇਸ ਕਾਫਲੇ ਲਈ ਛਬੀਲਾਂ ਲਾਈਆਂ ਅਤੇ ਪਿੰਡ ਸ਼ਹਾਬ ਪੁਰ ਵਾਸੀਆਂ ਨੇ ਲੰਗਰ ਛਕਾਇਆ। ਮਾਰਚ ਦੌਰਾਨ ਵੱਖ ਵੱਖ ਪੜਾਵਾਂ 'ਤੇ ਸੰਬੋਧਨ ਕਰਦੇ ਹੋਏ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਗੁਰਬਖਸ਼ ਕੌਰ ਸੰਘਾ, ਕਮਲਜੀਤ ਸਨਾਵਾ, ਅਵਤਾਰ ਸਿੰਘ ਤਾਰੀ, ਆਟੋ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪੁਨੀਤ ਬਛੌੜੀ ਅਤੇ ਇਫਟੂ ਦੇ ਜਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਭਾਰਤੀ ਜਨਤਾ ਪਾਰਟੀ-ਆਰ ਐਸ ਐਸ ਸਰਕਾਰ ਨੇ ਦੇਸ਼ ਵਿਚ ਧਾਰਮਿਕ ਸਦਭਾਵਨਾ ਨੂੰ ਬੁਰੀ ਤਰ੍ਹਾ ਸੱਟ ਮਾਰੀ ਹੈ। ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠਾਂ ਰੋਲਿਆ ਹੈ, ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ।
ਇਹ ਸਰਕਾਰ ਇਕ ਤੋਂ ਬਾਅਦ ਇਕ ਫਾਸ਼ੀਵਾਦੀ ਕਾਰਵਾਈਆਂ ਕਰਦੀ ਆ ਰਹੀ ਹੈ। ਇਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਅਤੇ ਇਸ ਸਰਕਾਰ ਨੇ ਕਿਸਾਨਾਂ ਦੇ ਸ਼ਾਂਤੀ ਪੂਰਵਕ ਅੰਦੋਲਨਾਂ ਨੂੰ ਵੀ ਜਬਰ ਦੇ ਕੁਹਾੜੇ ਨਾਲ ਕੁਚਲਣ ਦੇ ਯਤਨ ਕੀਤੇ ਹਨ। ਮਜਦੂਰ ਹਿੱਤੂ ਕਿਰਤ ਕੋਡ ਖਤਮ ਕਰਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਾਰ ਕਿਰਤ ਕੋਡ ਲੈ ਆਂਦੇ ਹਨ। ਇਹ ਸਰਕਾਰ ਦੇਸ਼ੀ ਵਿਦੇਸ਼ੀ ਕਾਰਪੋਰੇਟਰਾਂ ਲਈ ਕੰਮ ਕਰ ਰਹੀ ਹੈ। ਜਿਸ ਕਾਰਨ ਦੇਸ਼ ਦਾ ਵਪਾਰੀ ਵਰਗ ਵੀ ਦੁੱਖਾਂ ਦੇ ਪਹਾੜ ਥੱਲੇ ਕਰਾਹ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਪਾਰਟੀ ਦੇ ਦੂਜੇ ਨੇਤਾ ਧੂੰਏ ਦੇ ਪਹਾੜ ਖੜ੍ਹੇ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਬੀਤੇ ਦਸ ਸਾਲਾਂ ਤੋਂ ਦੇਸ਼ ਦੀ ਸੱਤਾ ਉੱਤੇ ਕਾਬਜ਼ ਭਾਜਪਾ ਨੇ ਦੇਸ਼ ਵਾਸੀਆਂ ਵਿਚਕਾਰ ਫਿਰਕੂ ਵੰਡੀਆਂ ਪਾਉਣ, ਜਮਹੂਰੀਅਤ ਨਾਲ ਖਿਲਵਾੜ ਕਰਨ, ਮਨੁੱਖੀ ਅਧਿਕਾਰਾਂ ਦਾ ਗਲਾ ਘੁੱਟਣ,ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੀਆਂ ਤਿਜੌਰੀਆਂ ਭਰਨ ਅਤੇ ਲੋਕਾਂ ਨੂੰ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਦੇ ਅੰਧਕਾਰ ਵਿਚ ਸੁੱਟਣ ਦੇ ਕੰਮ ਹੀ ਕੀਤੇ ਹਨ। ਇਸ ਸਰਕਾਰ ਨੇ ਹੱਕ ਮੰਗਦੇ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ਉੱਤੇ ਰੋਲਿਆ।ਕਿਸਾਨਾਂ ਦੀਆਂ ਮੰਗਾਂ ਮੰਨਕੇ ਉਹਨਾਂ ਨੂੰ ਪੂਰਾ ਨਹੀਂ ਕੀਤਾ। ਜਨਤਕ ਜਾਇਦਾਦਾਂ ਨੂੰ ਆਪਣੇ ਚਹੇਤੇ ਕਾਰਪੋਰੇਟਰਾਂ ਕੋਲ ਕੌਡੀਆਂ ਦੇ ਭਾਅ ਵੇਚਿਆ।
ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਪੱਤਰਕਾਰਾਂ, ਕਾਰਕੁਨਾਂ, ਬੁੱਧੀਜੀਵੀਆਂ, ਲੇਖਕਾਂ, ਆਗੂਆਂ ਅਤੇ ਵਕੀਲਾਂ ਨੂੰ ਸੰਗੀਨ ਅਪਰਾਧਕ ਧਰਾਵਾਂ ਲਾਕੇ ਜੇਲ੍ਹਾਂ ਵਿਚ ਸੁੱਟਿਆ ਗਿਆ। ਇਹ ਸਰਕਾਰ ਦਲਿਤਾਂ, ਔਰਤਾਂ, ਆਦਿਵਾਸੀਆਂ, ਘੱਟਗਿਣਤੀਆਂ ਦੇ ਵਿਰੋਧੀ ਫਾਸ਼ੀਵਾਦੀ ਪਾਰਟੀ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਜਰੂਰੀ ਹੈ। ਭਾਵੇਂ ਵਿਰੋਧੀ ਪਾਰਟੀਆਂ ਵੀ ਕਾਰਪੋਰੇਟਰਾਂ ਦੀਆਂ ਨੀਤੀਆਂ ਲਾਗੂ ਕਰਨ ਵਾਲੀਆਂ ਹਨ, ਪਰ ਫੌਰੀ ਫਾਸ਼ੀਵਾਦੀ ਖਤਰਾ ਭਾਰਤੀ ਜਨਤਾ ਪਾਰਟੀ ਤੋਂ ਹੈ ਜੋ ਸ਼ਰੇਆਮ ਸੰਵਿਧਾਨ ਨੂੰ ਬਦਲਣ ਅਤੇ ਰਾਖਵਾਂਕਰਨ ਖਤਮ ਕਰਨ ਦੇ ਐਲਾਨ ਕਰਦੀ ਆ ਰਹੀ ਹੈ।
ਇਸ ਪਾਰਟੀ ਦੀ ਸਰਕਾਰ ਨਵੀਂ ਵਿਦਿਅਕ ਨੀਤੀ ਲਿਆ ਕੇ ਵਿਦਿਆਰਥੀਆਂ ਨੂੰ ਆਪਣੇ ਪਿੰਜਰੇ ਦੇ ਤੋਤੇ ਬਣਾ ਰਹੀ ਹੈ। ਇਸ ਲਈ ਦੇਸ਼, ਸੰਵਿਧਾਨ, ਰਾਖਵਾਂਕਰਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਫਾਸ਼ੀਵਾਦੀ ਭਾਜਪਾ ਨੂੰ ਇਹਨਾਂ ਚੋਣਾਂ ਵਿਚ ਭਾਂਜ ਦੇਣੀ ਬੜਾ ਜਰੂਰੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ, ਕਿ ਵਿਰੋਧੀ ਪਾਰਟੀਆਂ ਨੂੰ ਉਹ ਬੇਝਿਜਕ ਹੋ ਕੇ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਸਵਾਲ ਕਰਨ। ਉਹਨਾਂ ਕਿਹਾ ਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੀ ਪ੍ਰਾਪਤੀ ਸਿਰਫ ਸੰਘਰਸ਼ਾਂ ਰਾਹੀਂ ਹੀ ਹੋ ਸਕਦੀ ਹੈ ਅਤੇ ਲੋਕ ਇਸ ਲੋਕ ਵਿਰੋਧੀ ਰਾਜਸੀ-ਆਰਥਿਕ ਪ੍ਰਬੰਧ ਨੂੰ ਬਦਲਣ ਦੀ ਜਿੰਮੇਵਾਰੀ ਨਿਭਾਉਣ ਦੀ ਤਿਆਰੀ ਜਾਰੀ ਰੱਖਣ।
