
ਖਾਲਸਾ ਕਾਲਜ ਮਾਹਿਲਪੁਰ ਵਿੱਚ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ
ਗੜ੍ਹਸ਼ੰਕਰ 15 ਮਾਰਚ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਬੀਐਡ ਕਾਲਜ ਅਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਗੜ੍ਹਸ਼ੰਕਰ 15 ਮਾਰਚ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਬੀਐਡ ਕਾਲਜ ਅਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਅਥਲੈਟਿਕ ਮੀਟ ਦੌਰਾਨ ਮੁੱਖ ਮਹਿਮਾਨ ਵਜੋਂ ਏਕ ਨੂਰ ਸਮਾਜ ਸੇਵੀ ਸੰਸਥਾ, ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਸ਼ਿਰਕਤ ਕੀਤੀ ਜਦ ਕਿ ਖੇਡ ਸਮਾਰੋਹ ਦੀ ਪ੍ਰਧਾਨਗੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪ੍ਰਵਾਸੀ ਪੰਜਾਬੀ ਕੁੰਦਨ ਸਿੰਘ ਸੱਜਣ , ਵੀਰਇੰਦਰ ਸ਼ਰਮਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਅਰਜੁਨ ਐਵਾਰਡੀ ਅਥਲੀਟ ਮਾਧੁਰੀ ਏ ਸਿੰਘ, ਸੇਵਕ ਸਿੰਘ ਬੈਂਸ, ਗੁਰਜੀਤ ਸਿੰਘ ਪਾਬਲਾ, ਦਲਜੀਤ ਸਿੰਘ ਬੈਂਸ, ਸੁਰਿੰਦਰਪਾਲ ਸ਼ਰਮਾ, ਅਮਨਦੀਪ ਸਿੰਘ ਬੈਂਸ, ਇੰਜੀਨੀਅਰ ਚੰਦਰ ਸ਼ੇਖਰ ਮੈਨਨ, ਗੁਰਦਿਆਲ ਸਿੰਘ ਕਹਾਰਪੁਰ ਨੇ ਕੀਤੀ।
ਮੁੱਖ ਮਹਿਮਾਨ ਇੰਦਰਜੀਤ ਸਿੰਘ ਵਾਰੀਆ ਨੇ ਖਿਡਾਰੀਆਂ ਦੇ ਵੱਖ ਵੱਖ ਮਾਰਚ ਪਾਸਟ ਤੋਂ ਸਲਾਮੀ ਲਈ। ਮਾਰਚ ਪਾਸਟ ਦੀ ਕਾਲਜ ਫਲੈਗ ਨਾਲ ਅਗਵਾਈ ਖੋ ਖੋ ਖੇਡ ਵਿੱਚ ਵਰਲਡ ਕੱਪ ਵਿੱਚ ਰੈਫਰੀ ਵਜੋਂ ਨਿਯੁਕਤ ਹੋਏ ਕਾਲਜ ਵਿਦਿਆਰਥੀ ਸਰਬਜੀਤ ਸਿੰਘ ਨੇ ਕੀਤੀ। ਮੁੱਖ ਮਹਿਮਾਨ ਇੰਦਰਜੀਤ ਸਿੰਘ ਵਾਰੀਆ ਨੇ ਕਾਲਜ ਨੂੰ 51 ਹਜ਼ਾਰ ਅਤੇ ਪਰਵਾਸੀ ਪੰਜਾਬੀ ਕੁੰਦਨ ਸਿੰਘ ਸੱਜਣ ਨੇ ਕਾਲਜ ਨੂੰ 25 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਾਲਜ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਿਗਰੀ ਕਾਲਜ ਅਤੇ ਬੀਐਡ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਵੰਨਗੀਆਂ ਵਿੱਚ ਹਿੱਸਾ ਲਿਆ ਅਤੇ ਦਰਸ਼ਕਾਂ ਦੀ ਖੂਬ ਪ੍ਰਸ਼ੰਸਾ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਦੇ ਅਧਾਰ 'ਤੇ ਲੜਕਿਆਂ ਦੇ ਵਰਗ ਵਿੱਚੋਂ ਵਧੀਆ ਅਥਲੀਟ ਸੁਹੇਲ ਅਹਿਮਦ ਅਤੇ ਰੋਹਿਤ ਪਾਲ ਐਲਾਨੇ ਗਏ ਜਦਕਿ ਲੜਕੀਆਂ ਦੇ ਵਰਗ ਵਿੱਚ ਬ੍ਰਹਮਜੋਤ ਕੌਰ ਅਤੇ ਬੇਬੀ ਬਸੀ ਨੇ ਵਧੀਆ ਅਸਲੀਟ ਹੋਣ ਦਾ ਖਿਤਾਬ ਜਿੱਤਿਆ। ਇਸ ਮੌਕੇ ਰੱਸਾ ਕੱਸੀ ਦੇ ਕਰਵਾਏ ਮੁਕਾਬਲੇ ਵਿੱਚ ਕਾਲਜ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ ਮਾਹਿਲਪੁਰ ਦੇ ਨਾਨ ਟੀਚਿੰਗ ਸਟਾਫ ਨੂੰ 2-0 ਨਾਲ ਹਰਾਇਆ।
ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਜਕੁਮਾਰ ਨੇ ਮੰਚ ਦੀ ਕਾਰਵਾਈ ਚਲਾਈ ਅਤੇ ਧੰਨਵਾਦੀ ਸ਼ਬਦ ਵੀ ਸਾਂਝੇ ਕੀਤੇ। ਅਥਲੈਟਿਕ ਮੀਟ ਮੌਕੇ ਬੀਐਡ ਕਾਲਜ ਦੇ ਪ੍ਰਿੰਸੀਪਲ ਡਾ ਰੋਹਤਾਂਸ਼, ਡਾ ਜਤਿੰਦਰ ਕੁਮਾਰ, ਪ੍ਰੋ ਇਕਬਾਲ ਸਿੰਘ, ਪ੍ਰੋ ਪ੍ਰਿਆ, ਪ੍ਰੋ ਚਰਨਜੀਤ ਕੁਮਾਰ, ਪ੍ਰੋ ਮਨਪ੍ਰੀਤ ਸੇਠੀ, ਪ੍ਰੋ ਸ਼ੀਤਲ, ਫੁਟਬਾਲ ਕੋਚ ਹਰਿੰਦਰ ਸਿੰਘ, ਪ੍ਰੋ ਰਿਸ਼ਭ ਆਦਿ ਸਮੇਤ ਦੋਹਾਂ ਕਾਲਜਾਂ ਦਾ ਸਮੂਹ ਸਟਾਫ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
