ਤਲਵਾੜਾ ਵਿੱਚ ਸਮਾਜ ਸੇਵੀਆਂ ਦੀ ਅਗਵਾਈ ਹੇਠ ਤਿਰੰਗਾ ਯਾਤਰਾ, ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

ਹੁਸ਼ਿਆਰਪੁਰ- ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ’ਤੇ ਸਮਾਜ ਸੇਵੀ ਗੁਰਜੀਤ ਸਿੰਘ ਮਿੱਠੀ ਗਿੱਲ ਅਤੇ ਜਗਦੀਸ਼ ਸਿੰਘ ਸੋਈ ਦੀ ਅਗਵਾਈ ਵਿੱਚ ਤਲਵਾੜਾ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਦੂਰ ਰੱਖਣਾ, ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਅਤੇ ਰਾਸ਼ਟਰ ਨਾਲ ਜੋੜਨਾ ਸੀ।

ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਅਤੇ ਦੇਸ਼ ਭਗਤੀ ਭਰੇ ਨਾਅਰਿਆਂ ਨਾਲ ਸ਼ਮੂਲੀਅਤ ਕੀਤੀ, ਜਿਸ ਵਿੱਚ 500 ਤੋਂ ਵੱਧ ਨੌਜਵਾਨਾਂ ਨੇ ਤਿਰੰਗਾ ਲਹਿਰਾਉਂਦੇ ਹੋਏ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਰਾਣਾ ਕਲੋਵਾਲ, ਮੁਨੀਸ਼ ਕੁਮਾਰ ਕੈਂਥ, ਲਖਵੰਤ ਸਿੰਘ ਲੱਖਾ (ਸਾਬਕਾ ਕੌਂਸਲਰ), ਮੁਨੀਸ਼ ਬਿਹਲਖੰਨ, ਪਰਦੀਪ ਕੁਮਾਰ, ਦੀਪਕ ਕੁਮਾਰ ਅਤੇ ਮੋਨੂੰ ਹਾਜ਼ਰ ਸਨ। ਸਭ ਨੇ ਮਿਲ ਕੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਅਤੇ ਨੌਜਵਾਨਾਂ ਨੂੰ ਸਹੀ ਰਾਹ 'ਤੇ ਲੈ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ।
ਯਾਤਰਾ ਦੇ ਅੰਤ ਵਿੱਚ ਦੇਸ਼ ਭਗਤੀ ਗੀਤਾਂ ਨਾਲ ਸਮਾਗਮ ਨੂੰ ਸਮਾਪਤ ਕੀਤਾ ਗਿਆ ਅਤੇ ਸਾਰੇ ਹਾਜ਼ਰ ਲੋਕਾਂ ਨੇ ਇਹ ਸਹੁੰ ਚੁੱਕੀ ਕਿ ਉਹ ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਦੇਸ਼ ਪ੍ਰੇਮ ਦੀ ਜੋਤ ਹਮੇਸ਼ਾਂ ਜਗਾਈ ਰੱਖਣਗੇ।