ਪੀੜਤਾਂ ਨੂੰ ਬਚਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫਸਟ ਏਡ ਸੇਵਾਵਾਂ ਦੀ ਬੇਹੱਦ ਜਰੂਰਤ - ਪ੍ਰਿੰਸੀਪਲ ਨਰੇਸ਼ ਜੈਨ।

ਪਟਿਆਲਾ:- ਵਿਸ਼ਵ ਮੁਢਲੀ ਸਹਾਇਤਾ ਜਾਗਰੂਕਤਾ ਦਿਵਸ਼ ਮੌਕੇ, ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਹੈਲਥ ਕੇਅਰ ਦੇ ਵਿਦਿਆਰਥੀਆਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪੱਟੀਆਂ ਫੱਟੀਆਂ ਦੀ ਵਰਤੋਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ, ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਮੇਂ ਪੀੜਤਾਂ ਦੀਆਂ ਜਾਨਾਂ ਬਚਾਉਣ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਨੇ ਆਪਣੇ ਸਾਥੀਆਂ ਨਾਲ ਜੰਗ ਦੇ ਮੈਦਾਨ ਵਿੱਚ ਜ਼ਖ਼ਮੀ ਮੁਸਲਿਮ ਸੈਨਿਕਾਂ ਨੂੰ,  ਜ਼ੋ ਗੁਰੂ ਜੀ ਅਤੇ ਸੰਗਤਾਂ ਨੂੰ ਮਾਰਨ ਆਏ ਸਨ, ਨੂੰ ਪਾਣੀ ਪਿਲਾ ਕੇ ਅਤੇ ਮੱਲ੍ਹਮ ਪੱਟੀਆਂ ਕਰਕੇ ਹਜ਼ਾਰਾਂ ਸੈਨਿਕਾਂ ਨੂੰ ਮਰਨ ਤੋਂ ਬਚਾਇਆ। 
ਗੁਰੂ ਜੀ ਦੇ ਹੁਕਮਾਂ ਅਨੁਸਾਰ ਜ਼ਖਮੀ ਮੁਸਲਿਮ ਸੈਨਿਕਾਂ ਦੇ ਠੀਕ ਹੋਣ ਤੇ ਉਨ੍ਹਾਂ ਨੂੰ ਸਨਮਾਨ ਸਹਿਤ ਘਰਾਂ ਨੂੰ ਵਾਪਸ ਜਾਣ ਦੀ ਆਗਿਆ ਦਿੱਤੀ ਪਰ ਮੁਸਲਿਮ ਸੈਨਿਕਾਂ ਨੂੰ ਕੈਂਦੀ ਨਹੀਂ ਬਣਾਇਆ।  ਇਸੇ ਕਰਕੇ ਸੰਸਾਰ ਵਿੱਚ ਫਸਟ ਏਡ ਜਾਗਰੂਕਤਾ ਸਪਤਾਹ ਮਣਾਇਆ ਜਾਂਦਾ ਹੈ। ਇਸ ਲਈ ਉਨ੍ਹਾਂ ਵਲੋਂ ਇਹ ਸਪਤਾਹ ਟ੍ਰੇਨਿੰਗਾਂ ਦੇਕੇ ਗੁਰੂ ਜੀ ਦੀਆਂ ਮਾਨਵਤਾਵਾਦੀ ਸੇਵਾਵਾਂ ਬਾਰੇ ਵਿਦਿਆਰਥੀਆਂ ਨਰਸਾਂ ਖਿਡਾਰੀਆਂ ਅਤੇ ਪਬਲਿਕ ਨੂੰ ਦਸਿਆ ਜਾਵੇਗਾ। 
ਪ੍ਰਿੰਸੀਪਲ ਸ਼੍ਰੀਮਤੀ ਨਰੇਸ਼ ਜੈਨ ਅਤੇ ਵਾਈਸ ਪ੍ਰਿੰਸੀਪਲ ਸ਼੍ਰੀ ਭਗਵੰਤ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ  ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੇ ਮਾਨਵਤਾਵਾਦੀ ਸਿਧਾਂਤਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਅਜ ਦੀਆ ਜੰਗਾਂ ਅਤੇ ਆਪਦਾਵਾਂ ਸਮੇਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਤਰਰਾਸ਼ਟਰੀ ਰੈੱਡ ਕਰਾਸ ਸਿਧਾਂਤਾਂ ਅਨੁਸਾਰ, ਵੱਧ ਤੋਂ ਵੱਧ ਵਿਦਿਆਰਥੀਆਂ ਨੋਜਵਾਨਾਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗਾਂ ਦੇਕੇ ਪੀੜਤਾਂ ਅਤੇ ਸੈਨਿਕਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਤਿਆਰ ਕਰਨੇ ਚਾਹੀਦੇ ਹਨ।   
ਨਰਸ ਅਧਿਆਪਕਾਂ ਨਵਜੋਤ ਕੌਰ ਨੇ ਦੱਸਿਆ ਕਿ ਸਕੂਲ ਦੇ ਹੈਲਥ ਕੇਅਰ ਵਿਦਿਆਰਥੀਆਂ ਨੂੰ, ਫਸਟ ਏਡ, ਹੋਮ ਨਰਸਿੰਗ, ਸੀ ਪੀ ਆਰ, ਸਿਹਤ ਸੰਭਾਲ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਤੋਂ ਇਲਾਵਾ ਬਿਮਾਰੀਆਂ ਤੋਂ ਬਚਣ,  ਪੀੜਤਾਂ ਦੀ ਹੋਮ ਨਰਸਿੰਗ ਕਰਨ ਅਤੇ ਆਪਦਾਵਾਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ।  
ਵਾਈਸ ਪ੍ਰਿੰਸੀਪਲ ਸ਼੍ਰੀ ਭਗਵੰਤ ਸਿੰਘ ਅਤੇ ਡਾਕਟਰ ਪੂਨਮ ਗੁਪਤਾ, ਹਿੰਦੀ ਲੈਕਚਰਾਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਰੋਜ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਬਚਾਉਣ ਦੀ  ਟ੍ਰੇਨਿੰਗਾਂਂ, ਸਬਰ ਸ਼ਾਂਤੀ ਨਿਮਰਤਾ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਵਿਦਿਆਰਥੀਆਂ ਅਤੇ ਹਰੇਕ ਨਾਗਰਿਕਾਂ ਨੂੰ ਇਨਸਾਨੀਅਤ ਨਾਤੇ, ਯਤਨ ਕਰਨੇ ਚਾਹੀਦੇ ਹਨ। 
ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਵਿਖੇ ਕੇਵਲ ਮਾਡਲ ਟਾਊਨ ਸਕੂਲ ਵਿਖੇ, ਇਹ ਟ੍ਰੇਨਿੰਗਾਂ, ਵਿਸ਼ੇਸ਼ ਵਿਸ਼ਿਆਂ ਵਜੋਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ।