ਸ਼ਹੀਦ ਭਗਤ ਸਿੰਘ ਫੁਟਬਾਲ ਕਲੱਬ ਵੱਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ

ਗੜੵਸ਼ੰਕਰ, 15 ਜੁਲਾਈ- ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁਟਬਾਲ ਕਲੱਬ ਗੜ੍ਹਸ਼ੰਕਰ ਦੇ ਸਮੂਹ ਅਹੁਦੇਦਾਰਾਂ ਵੱਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ (114) ਦੇ ਕੱਲ੍ਹ ਅਮ੍ਰਿਤਸਰ ਜਲੰਧਰ ਹਾਈਵੇਅ ਉੁੱਤੇ ਵਾਪਰੇ ਸੜਕ ਹਾਦਸੇ ਵਿੱਚ ਹੋਏ ਦੇਹਾਂਤ 'ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

 ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਪਿਛਲੇ ਦਿਨੀ ਲਿਵਰਪੂਲ  ਫੁੱਟਬਾਲ ਕਲੱਬ ਦੇ ਪ੍ਰਸਿੱਧ ਖਿਡਾਰੀ ਦਿਓਗਾ ਜੋਟਾ ਅਤੇ  ਉਸ ਦੇ ਭਰਾ ਫੁੱਟਬਾਲ ਖਿਡਾਰੀ ਐਂਡਰੇ ਸਿਲਵਾ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ 'ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਨ੍ਹਾਂ ਮੌਤਾਂ ਨੂੰ ਫੁੱਟਬਾਲ ਜਗਤ ਲਈ ਵੱਡਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖ ਦੌੜਾਕ ਫੌਜਾ ਸਿੰਘ ਨੇ ਸਿੱਖ ਕੌਮ ਦਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦਾ ਪੂਰੀ ਦੁਨੀਆ ਵਿੱਚ ਨਾਮ ਰੌਸ਼ਨ ਕੀਤਾ ਸੀ ਅਤੇ ਉਨ੍ਹਾਂ ਨੇ ਬਜ਼ੁਰਗ ਦੌੜਾਕ ਵਜੋਂ ਵੱਖ-ਵੱਖ ਦੇਸ਼ਾਂ ਵਿੱਚ ਅਨੇਕਾਂ  ਵਿਸ਼ਵ ਰਿਕਾਰਡ ਕਾਇਮ ਕੀਤੇ ਸਨ। 
ਉਨ੍ਹਾਂ ਦੱਸਿਆ ਕਿ 114 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਅੰਦਰ ਇੱਕ ਖਿਡਾਰੀ ਵਾਲੇ ਸਾਰੇ ਜੋਸ਼ ਭਰੇ ਹੋਏ ਸਨ ਜਿਹੜੇ ਕਿ ਪੰਜਾਬ ਦੀਆਂ ਅਗਲੀਆਂ ਪੀੜੀਆਂ ਲਈ ਵੀ ਪ੍ਰੇਰਨਾ ਦੇ ਸਰੋਤ ਰਹਿਣਗੇ। ਉਨ੍ਹਾਂ ਕਿਹਾ  ਕਿ ਇੰਨੀ ਲੰਮੀ ਉਮਰ ਭੋਗ ਕੇ ਸੜਕ ਹਾਦਸੇ ਵਿੱਚ ਚਲਾਣਾ ਕਰ ਜਾਣਾ ਦੇਸ਼ ਦੇ ਖੇਡ ਇਤਿਹਾਸ ਲਈ ਵੱਡਾ ਸਦਮਾ ਹੈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ "ਟਰੈਫਿਕ ਨਿਯਮਾਂ ਦੀ ਪਾਲਣਾ ਸਭ ਦੀ ਜਾਨ ਸੰਭਾਲਣਾ" ਦਾ ਨਾਅਰਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਸਖਤ ਤੋਂ ਸਖਤ ਕਦਮ ਉਠਾਏ ਜਾਣੇ ਚਾਹੀਦੇ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਰੋਜ਼ਾਨਾ ਸੜਕਾਂ ਉੱਤੇ ਵਾਪਰ ਰਹੇ ਹਾਦਸਿਆਂ ਵਿੱਚ ਅਜਾਈ ਜਾਨਾਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਸਰਕਾਰ ਨੂੰ ਸਖਤ ਕਾਨੂੰਨ ਬਣਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ।