
ਕੁਸ਼ਟ ਰੋਗ ਦੇ ਮਰੀਜ਼ਾਂ ਨਾਲ ਨਾ ਕੀਤਾ ਜਾਵੇ ਸਮਾਜਕ ਭੇਦ ਭਾਵ- ਸਹਾਇਕ ਸਿਵਲ ਸਰਜਨ
ਪਟਿਆਲਾ, 3 ਅਕਤੂਬਰ:- ਗਾਂਧੀ ਜਯੰਤੀ ਮੌਕੇ ਕੁਸ਼ਟ ਰੋਗ ਦੀ ਜਾਗਰੁਕਤਾ ਅਤੇ ਖਾਤਮੇ ਸਬੰਧੀ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਮਰੀਜ਼ਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ।
ਪਟਿਆਲਾ, 3 ਅਕਤੂਬਰ:- ਗਾਂਧੀ ਜਯੰਤੀ ਮੌਕੇ ਕੁਸ਼ਟ ਰੋਗ ਦੀ ਜਾਗਰੁਕਤਾ ਅਤੇ ਖਾਤਮੇ ਸਬੰਧੀ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਮਰੀਜ਼ਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਆਖਿਆ ਕਿ ਸਾਨੂੰ ਕੁਸ਼ਟ ਰੋਗੀਆਂ ਨਾਲ ਕਿਸੇ ਤਰਾਂ ਦਾ ਵਿਤਕਰਾ ਅਤੇ ਸਮਾਜਕ ਭੇਦ ਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਆਖਿਆ ਕਿ ਭਾਰਤ ਨੂੰ ਕੁਸ਼ਟ ਮੁਕਤ ਬਣਾਉਣ ਲਈ ਸਰਕਾਰਾਂ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਚਮੜੀ ਦਾ ਰੋਗ ਹੈ ਜੋ ਕਿ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ।
ਇਸ ਮੌਕੇ ਡਾ. ਅਮਨਪ੍ਰੀਤ ਕੌਰ ਨੇ ਆਖਿਆ ਕਿ ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸ਼ਰੀਰ ਦੇ ਅੰਗਾਂ ਦੀ ਕਰੂਪਤਾਂ ਅਤੇ ਅਪਾਹਜਪਣ ਤੋਂ ਬਚਿਆ ਜਾ ਸਕਦਾ ਹੈ। ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥੈਰੈਪੀ ਰਾਹੀਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਜਸਜੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜੁਪਿੰਦਰ ਪਾਲ ਕੌਰ, ਬੀਈਈ ਸ਼ਿਆਨ ਜ਼ਫਰ, ਏਐਨਐਮ ਰਣਜੀਤ ਕੌਰ ਤੇ ਬਿੱਟੂ ਹਾਜ਼ਰ ਸੀ।
