
ਸਰਕਾਰੀ ਹਸਪਤਾਲਾਂ ਦੇ ਖਸਤਾ ਹਾਲਾਤ ਨੂੰ ਲੈ ਕੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਪਟਿਆਲਾ : ਸਰਕਾਰੀ ਹਸਪਤਾਲਾਂ ਤੇ ਡਿਸਪੈਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਗਰੀਬ ਅਤੇ ਮੱਧ ਵਰਗ ਮਰੀਜ ਬੇ—ਹੱਦ ਦੁੱਖੀ ਤੇ ਪ੍ਰੇਸ਼ਾਨ ਹਨ। ਇਸ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਰੋਸ ਜਤਾ ਕੇ ਪ੍ਰਦਰਸ਼ਨ ਕੀਤਾ।
ਪਟਿਆਲਾ : ਸਰਕਾਰੀ ਹਸਪਤਾਲਾਂ ਤੇ ਡਿਸਪੈਸਰੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਾਰਨ ਗਰੀਬ ਅਤੇ ਮੱਧ ਵਰਗ ਮਰੀਜ ਬੇ—ਹੱਦ ਦੁੱਖੀ ਤੇ ਪ੍ਰੇਸ਼ਾਨ ਹਨ। ਇਸ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਰੋਸ ਜਤਾ ਕੇ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਮਾਨ ਸਰਕਾਰ 42 ਮਹੀਨੇ ਬੀਤ ਜਾਣ ਮਗਰੋਂ ਵੀ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜ਼ੋ ਵਾਅਦਾ ਕੀਤਾ ਸੀ ਅਜੇ ਤੱਕ ਪੂਰਾ ਨਹੀਂ ਹੋਇਆ। ਉਸ ਸਰਕਾਰ ਤੋਂ 10 ਲੱਖ ਰੁਪਏ ਤੱਕ ਦਾ ਮੁਫ਼ਤ ਮੈਡੀਕਲ ਇਲਾਜ ਪ੍ਰਤੀ ਵਿਅਕਤੀ ਦੀ ਕਿ ਆਸ ਕੀਤੀ ਜਾ ਸਕਦੀ ਹੈ।
ਮਾਨ ਸਰਕਾਰ ਦੇ ਸਭ ਖੋਖਲੇ ਤੇ ਝੂਠੇ ਵਾਅਦੇ ਹਨ ਅਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਬੇਵਾਕੂਫ ਬਣਾਕੇ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ੲੈ। ਪੰਜਾਬ ਵਿੱਚ ਖੋਲੇ ਗਏ ਮੁਹੱਲਾ ਕਲੀਨਿੰਗ ਪੀੜਤ ਮਰੀਜਾਂ ਦੇ ਇਲਾਜ ਸਬੰਧੀ ਫੇਲ ਹੀ ਸਾਬਿਤ ਹੋਏ ਹਨ। ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਿਰਫ ਆਪਣਾ ਚਿਹਰਾ ਚਮਕਾਉਣ ਲਈ ਹਸਪਤਾਲਾਂ, ਡਿਸਪੈਂਸਰੀਆਂ ਅਤੇ ਕਲੀਨਿੰਗਾਂ ਤੇ ਆਪਣੀਆਂ ਫੋਟੋਆ ਲਗਾਈਆਂ ਜਾ ਰਹੀਆਂ ਹਨ।
10 ਰੁਪਏ ਦੀ ਮੁੱਢਲੀ ਪਰਚੀ ਮੁਫ਼ਤ ਨਹੀਂ ਸਟੈਂਡ ਕਿਰਾਇਆ ਮੁਫ਼ਤ ਨਹੀਂ, ਕੋਈ ਦਵਾਈ ਮੁਫ਼ਤ ਨਹੀਂ, ਟੈਸਟ ਮੁਫ਼ਤ ਨਹੀਂ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਮੁਫ਼ਤ ਨਹੀਂ, ਡਾਕਟਰਾਂ ਦੀ ਭਾਰੀ ਕਮੀ ਹੈ ਤਾਂ ਸਰਕਾਰ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਨਗਦ ਤੇ ਮੁਫ਼ਤ ਮੈਡੀਕਲ ਇਲਾਜ ਕਿਵੇ ਦੇਵੇਗੀ। ਇਸ ਸਰਕਾਰ ਨੇ ਦੱਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਾ ਐਲਾਨ ਕਰਕੇ ਪ੍ਰਾਈਵੇਟ ਹਸਪਤਾਲਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ।
ਜੇਕਰ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਹੋਣ ਤਾਂ ਲੋਕਾਂ ਨੂੰ ਛੋਟੀਆਂ ਮੋਟੀਆਂ ਬਿਮਾਰੀਆਂ ਨੂੰ ਲੈ ਕੇ ਪ੍ਰ਼ਾਈਵੇਟ ਹਸਪਤਾਲਾਂ ਤੇ ਕਲੀਨਿੰਗਾਂ ਵਿੱਚ ਆਪਣੀ ਲੁੱਟ ਖਸੁੱਟ ਕਿਉਂ ਕਰਵਾਉਣੀ ਪਵੇ। ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਐਲਾਨਾ ਵਿੱਚ ਉਲਝਾ ਕੇ ਮੁਰਖ ਬਣਾ ਰਹੀ ਹੈ । ਅੱਜ ਪੰਜਾਬ ਦੇ ਹਸਪਤਾਲਾਂ ਦੇ ਹਲਾਤ ਬੇਹੱਦ ਖਸਤਾ ਤੇ ਤਰਸਯੋਗ ਬਣੇ ਹੋਏ ਹਨ। ਜਿਸ ਕਰਕੇ ਮਰੀਜਾਂ ਨੂੰ ਇੱਦਰ ਉੱਧਰ ਭਟਕਣਾ ਪੈ ਰਿਹਾ ਹੈ।
ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਹਸਪਤਾਲਾਂ ਤੇ ਡਿਸਪੈਂਸਰੀਆਂ ਦੀ ਖਸਤਾ ਤੇ ਤਰਸਯੋਗ ਬਣੇ ਹਲਾਤਾਂ ਨੂੰ ਲੈ ਕੇ ਲੋਕ ਹਿੱਤ ਵਿੱਚ ਪੰਜਾਬ ਬਚਾਓ ਤੇ ਸਰਕਾਰ ਦੀ ਪੋਲ ਖੋਲ ਮੁਹਿੰਮ ਦੀ ਸ਼ੁਰੂਆਤ ਖੱਲੀਆਂ ਗੱਡੀਆਂ ਦੇ ਕਾਫਲੇ ਨਾਲ ਪਿੰਡਾਂ ਸ਼ਹਿਰਾਂ *ਚ ਜਲਦ ਕੀਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਸੰਤ ਸਿੰਘ, ਵਿਜੇ ਕੁਮਾਰ, ਜਗਤਾਰ ਸਿੰਘ, ਨਰੇਸ਼ ਕੁਮਾਰ, ਮਾਨ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਕਰਮ ਸਿੰਘ, ਪ੍ਰਕਾਸ਼ ਸਿੰਘ, ਰਾਮ ਪਾਲ ਸਿੰਘ, ਨਰਿੰਦਰ ਪਾਲ ਸਿੰਘ, ਜਰਨੈਲ ਸਿੰਘ, ਤਜਿੰਦਰ ਸਿੰਘ, ਸਰਵਨ ਕੁਮਾਰ, ਯਸ਼ ਕੁਮਾਰ, ਪਰਮਜੀਤ ਸਿੰਘ, ਕ੍ਰਿਸ਼ਨ ਕੁਮਾਰ, ਸਤਪਾਲ ਸਿੰਘ, ਅਰੁਣ ਕੁਮਾਰ ਆਦਿ ਹਾਜਰ ਸਨ।
