ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਲਈ ਪੂਰੀ ਤਰ੍ਹਾਂ ਸੁਹਿਰਦ-ਪ੍ਰਿੰਸ ਚੌਧਰੀ

ਗੜ੍ਹਸੰਕਰ 3 ਅਗਸਤ- ਪੰਜਾਬ ਸਰਕਾਰ ਵਲੋਂ ਵੱਖ ਵੱਖ ਪਿੰਡਾਂ 'ਚ ਵੱਡੇ ਪੱਧਰ 'ਤੇ ਖੇਡ ਗਰਾਉਂਡ ਬਣਾਉਣ ਦੇ ਨਾਲ-ਨਾਲ ਯੂਥ ਕਲੱਬ ਬਣਾ ਕੇ ਉਨ੍ਹਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਤੇ ਨਸ਼ਿਆਂ ਵਰਗੀਆਂ ਮਾੜੀਆਂ ਆਦਤਾਂ ਤੋਂ ਦੂਰ ਰੱਖਿਆ ਜਾਵੇ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਗੜ੍ਹਸੰਕਰ ਦੇ ਯੂਥ ਪ੍ਰਧਾਨ ਪ੍ਰਿੰਸ ਚੌਧਰੀ ਜੀ ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਗੜ੍ਹਸੰਕਰ ਵਿਖ਼ੇ ਪਿੰਡਾਂ ਦੇ ਨੌਜਵਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰ ਵੀਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਪ੍ਰਤੀ ਸੁਹਿਰਦ ਹੈ ਜਿਸ ਵਲੋਂ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਹਨ।
 ਹਲਕਾ ਗੜ੍ਹਸ਼ੰਕਾਰ ਤੋਂ ਮਾਣਯੋਗ ਡਿਪਟੀ ਸਪੀਕਰ ਵਿਧਨ ਸਭਾ ਪੰਜਾਬ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ  ਦੀ ਅਗਵਾਈ ਹੇਠ ਵੱਡੀ ਪੱਧਰ 'ਤੇ ਵਿਕਾਸ ਹੋ ਰਿਹਾ ਹੈ। ਤੇ ਹਲਕਾ ਵਿਧਾਇਕ ਵਲੋਂ ਲਗਾਤਾਰ ਪਿੰਡਾਂ ਦੀ ਨੁਹਾਰ ਬਦਲ ਰਹੇ ਹਨ। ਜਿਨ੍ਹਾਂ ਦੁਆਰਾ ਪਿੰਡਾਂ 'ਚ ਪਾਰਕ, ਨੌਜਵਾਨਾਂ ਦੇ ਕਲੱਬ, ਖੇਡ ਗਰਾਊਂਡ ਨਵੀਆਂ ਗਲੀਆਂ ਦਾ ਨਿਰਮਾਣ, ਗੰਦੇ ਪਾਣੀ ਦੀ ਨਿਕਾਸੀ ਦੀ ਸਫ਼ਾਈ ਆਦਿ ਕੰਮ ਵੱਡੀ ਪੱਧਰ 'ਤੇ ਆਰੰਭੇ ਹੋਏ ਹਨ।
 ਜਿਨ੍ਹਾਂ ਸਦਕਾ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ। ਇਸ ਮੌਕੇ ਯੂਥ ਦੇ ਪ੍ਰਧਾਨ ਪ੍ਰਿੰਸ ਚੌਧਰੀ, ਸਰਪੰਚ ਹਰਵਿੰਦਰ ਸ਼ਾਹਪੁਰ, ਸਤਵੀਰ ਸਿੰਘ ਅਤੇ ਸੋਸ਼ਲ ਮੀਡੀਆ ਇੰਚਾਰਜ ਹਰਵਿੰਦਰ ਸੈਣੀ ਤੇ ਵੱਖ-ਵੱਖ ਪਿੰਡਾਂ ਦੇ ਯੂਥ ਕੋਆਰਡੀਨੇਟਰ ਹਾਜਰ ਸਨ।