
ਗ਼ਦਰੀ ਗੁਲਾਬ ਕੌਰ ਦੀ 100 ਵੀਂ ਵਰ੍ਹੇਗੰਢ ਮਨਾਉਣ ਲਈ ਜੁੜੀ ਇਕੱਤਰਤਾ
ਮਾਹਿਲਪੁਰ, 23 ਜੂਨ- ਗਦਰ ਪਾਰਟੀ ਵਿੱਚ ਆਪਣਾ ਸਾਰਾ ਜੀਵਨ ਸਮਰਪਿਤ ਕਰ ਗਈ ਗਦਰੀ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ 100 ਵੀਂ ਵਰ੍ਹੇ ਗੰਢ ਮਨਾਉਣ ਸਬੰਧੀ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਕੋਟਲਾ ਨੌਧ ਸਿੰਘ ਨਗਰ ਨਿਵਾਸੀਆਂ ਨਾਲ ਉਚੇਚੀ ਮਿਲਣੀ ਕੀਤੀ। ਚੇਤੇ ਰਹੇ ਕਿ 28 ਜੁਲਾਈ 1925 ਨੂੰ ਬੀਬੀ ਗੁਲਾਬ ਕੌਰ ਨੇ ਪਿੰਡ ਕੋਟਲਾ ਨੌਧ ਸਿੰਘ ਵਿੱਚ ਆਖਰੀ ਸਾਹ ਲਏ ਸਨ। ਉਹਨਾਂ ਦੇ ਵਿਛੋੜੇ ਦੀ 100 ਵੀਂ ਵਰ੍ਹੇਗੰਢ ਦੇਸ਼ ਵਿਦੇਸ਼ ਵਿਚ ਮਨਾਈ ਜਾ ਰਹੀ ਹੈ। ਪਿੰਡ ਬਖਸ਼ੀਵਾਲਾ (ਸੰਗਰੂਰ) ਦੀ ਜੰਮਪਲ ਅਤੇ ਲਾਗਲੇ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ
ਮਾਹਿਲਪੁਰ, 23 ਜੂਨ- ਗਦਰ ਪਾਰਟੀ ਵਿੱਚ ਆਪਣਾ ਸਾਰਾ ਜੀਵਨ ਸਮਰਪਿਤ ਕਰ ਗਈ ਗਦਰੀ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ 100 ਵੀਂ ਵਰ੍ਹੇ ਗੰਢ ਮਨਾਉਣ ਸਬੰਧੀ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਕੋਟਲਾ ਨੌਧ ਸਿੰਘ ਨਗਰ ਨਿਵਾਸੀਆਂ ਨਾਲ ਉਚੇਚੀ ਮਿਲਣੀ ਕੀਤੀ।
ਚੇਤੇ ਰਹੇ ਕਿ 28 ਜੁਲਾਈ 1925 ਨੂੰ ਬੀਬੀ ਗੁਲਾਬ ਕੌਰ ਨੇ ਪਿੰਡ ਕੋਟਲਾ ਨੌਧ ਸਿੰਘ ਵਿੱਚ ਆਖਰੀ ਸਾਹ ਲਏ ਸਨ। ਉਹਨਾਂ ਦੇ ਵਿਛੋੜੇ ਦੀ 100 ਵੀਂ ਵਰ੍ਹੇਗੰਢ ਦੇਸ਼ ਵਿਦੇਸ਼ ਵਿਚ ਮਨਾਈ ਜਾ ਰਹੀ ਹੈ।
ਪਿੰਡ ਬਖਸ਼ੀਵਾਲਾ (ਸੰਗਰੂਰ) ਦੀ ਜੰਮਪਲ ਅਤੇ ਲਾਗਲੇ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਵਿਆਹੀ ਗਈ ਗੁਲਾਬ ਕੌਰ ਮਨੀਲਾ ਫਿਲਪਾਈਨ ਵਿੱਚੋਂ ਗਦਰੀ ਦੇਸ਼ ਭਗਤਾਂ ਦੇ ਨਾਲ ਆਜ਼ਾਦੀ ਦਾ ਪਰਚਮ ਲਹਿਰਾਉਂਦੇ, ਗਦਰੀ ਗੂੰਜਾਂ ਗਾਉਂਦੇ ਆਪਣੇ ਵਤਨ ਆਈ ਸੀ। ਉਸਨੇ ਸਾਰਾ ਜੀਵਨ ਗਦਰੀ ਦੇਸ਼ ਭਗਤਾਂ ਦੇ ਨਾਲ ਕੰਮ ਕੀਤਾ।
ਪਿੰਡ ਕੋਟੜਾ ਨੌਧ ਸਿੰਘ ਦੇ ਹੀ ਹਰਨਾਮ ਸਿੰਘ ਟੁੰਡੀਲਾਟ, ਬਾਬਾ ਅਮਰ ਸਿੰਘ ਅਤੇ ਬਾਬਾ ਸ਼ਿਵ ਸਿੰਘ ਤੋਂ ਇਲਾਵਾ ਇਰਦ ਗਿਰਦ ਦੇ ਦਰਜਨਾਂ ਪਿੰਡਾਂ ਦੇ ਗ਼ਦਰੀ ਦੇਸ਼ ਭਗਤਾਂ ਨਾਲ਼ ਗੁਲਾਬ ਕੌਰ ਨੇ ਆਜ਼ਾਦੀ ਦੀ ਜੱਦੋਜਹਿਦ ਵਿਚ ਸਰਗਰਮ ਭੂਮਿਕਾ ਅਦਾ ਕੀਤੀ।
ਅੱਜ ਕੋਟਲਾ ਨੌਧ ਸਿੰਘ ਵਿੱਚ ਜੁੜੇ ਨਗਰ ਨਿਵਾਸੀਆਂ, ਦੇਸ਼ ਭਗਤ ਯਾਦਗਾਰ ਹਾਲ ਦੇ ਵਫ਼ਦ ਅਤੇ ਗੁਲਾਬ ਕੌਰ ਦੇ ਸੁਪਨਿਆਂ ਦੀ ਪੂਰਤੀ ਲਈ ਕੰਮ ਕਰਦੇ ਇਲਾਕੇ ਦੇ ਪ੍ਰਤੀਨਿਧਾਂ ਵੱਲੋਂ ਮੀਟਿੰਗ ਦਾ ਆਗਾਜ਼ ਗੁਲਾਬ ਕੌਰ ਅਤੇ ਸਮੂਹ ਦੇਸ਼ ਭਗਤਾਂ ਨੂੰ ਸਿਜਦਾ ਕਰਨ ਅਤੇ ਜਸਪ੍ਰੀਤ ਕੌਰ ਨੰਗਲ ਖਿਲਾੜੀਆਂ ਦੇ ਗੀਤ ਨਾਲ਼ ਹੋਇਆ। ਮਾਹਿਲਪੁਰ ਦੇ ਲਾਗਲੇ ਪਿੰਡ ਨੰਗਲ ਖਿਡਾਰੀਆਂ ਦੇ ਕਿਸਾਨ ਆਗੂ ਤਲਵਿੰਦਰ ਹੀਰ ਨੇ ਕਿਹਾ ਕਿ ਨਗਰ ਕੋਟਲਾ ਨੌਧ ਸਿੰਘ ਦੇ ਵਿਸ਼ੇਸ਼ ਉੱਦਮ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ਼ ਹੋਣ ਵਾਲੇ ਬੀਬੀ ਗੁਲਾਬ ਕੌਰ ਯਾਦਗਾਰੀ ਸਮਾਗਮ ਦਾ ਇਤਿਹਾਸਕ ਮਹੱਤਵ ਹੈ ਅਤੇ ਚੜ੍ਹਦੀ ਜਵਾਨੀ ਇਸ ਸਮਾਗਮ ਤੋਂ ਖ਼ੂਬਸੂਰਤ ਜ਼ਿੰਦਗੀ ਦੀ ਪ੍ਰੇਰਨਾ ਲਵੇਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕੋਟਲਾ ਨੌਧ ਸਿੰਘ ਵਿੱਚ ਸਮਾਗਮ ਦੀ ਯਾਦਗਾਰੀ ਭੂਮਿਕਾ,ਗ਼ਦਰ ਲਹਿਰ , ਬੀਬੀ ਗੁਲਾਬ ਕੌਰ, ਅਜੋਕੇ ਸਮੇਂ ਉਹਨਾਂ ਦੀ ਅਦੁੱਤੀ ਕੁਰਬਾਨੀ ਦੀ ਪ੍ਰਸੰਗਿਕਤਾ, ਸਾਡੇ ਸਮਿਆਂ ਅੰਦਰ ਮਘਦੇ ਸੁਆਲਾਂ ਸਮੇਂ ਅੱਜ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ ਦੇ ਬਣਦੇ ਫਰਜ਼ਾਂ ਬਾਰੇ ਵਿਚਾਰਾਂ ਕੀਤੀਆਂ।
ਲੋਕ ਆਗੂ ਤਲਵਿੰਦਰ ਹੀਰ ਦੇ ਵਿਸ਼ੇਸ਼ ਉੱਦਮ ਸਦਕਾ ਕੋਟਲਾ ਨੌਧ ਸਿੰਘ ਦੇ ਹੀ ਗ਼ਦਰੀ ਬਾਬਾ ਅਮਰ ਸਿੰਘ ਦੇ ਪੋਤਰੇ ਮਾਸਟਰ ਜਰਨੈਲ ਸਿੰਘ , ਗ਼ਦਰੀ ਬਾਬਾ ਸ਼ਿਵ ਸਿੰਘ ਦੇ ਪੋਤਰੇ ਭੁਪਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੁਰਿੰਦਰ ਕੁਮਾਰੀ ਕੋਛੜ ਦਾ ਸਨਮਾਨ ਵੀ ਕੀਤਾ ਗਿਆ।
ਇਸ ਇਕੱਤਰਤਾ ਵਿੱਚ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਦੇ ਅਤੇ ਗੁਲਾਬ ਕੌਰ ਦੇ ਮਾਰਗ ਤੇ ਅਗੇਰੇ ਤੁਰਨ ਲਈ ਲੋਕਾਂ ਨੂੰ ਪ੍ਰੇਰਦੇ ਇਸ ਨਗਰ ਤੋਂ ਹੀ ਸੇਵਾ ਮੁਕਤ ਹੋਏ ਮਾਸਟਰ ਮਦਨ ਲਾਲ ਬੁੱਲ੍ਹੋਵਾਲ, ਮਾਸਟਰ ਸ਼ਿੰਗਾਰਾ ਸਿੰਘ, ਰਾਜਿੰਦਰ ਹੁਸ਼ਿਆਰਪੁਰ , ਬਲਵਿੰਦਰ ਕੁਮਾਰ ਮਨੋਲੀਆਂ, ਮਾਸਟਰ ਮਹਿੰਦਰਪਾਲ ਸ਼ਾਮ ਚੁਰਾਸੀ, ਗੁਰਮੇਲ ਸਿੰਘ ਹਾਜ਼ਰ ਸਨ। ਉਹਨਾਂ ਨੇ ਸਮਾਗਮ ਦੀ ਸਫ਼ਲਤਾ ਲਈ ਸਹਿਯੋਗੀ ਮੋਢਾ ਲਾਉਣ ਅਤੇ ਹੋਰ ਭਰਾਤਰੀ ਸੰਸਥਾਵਾਂ ਨੂੰ ਵੀ ਨਾਲ਼ ਜੋੜਨ ਦਾ ਯਤਨ ਕਰਨ ਦਾ ਭਰੋਸਾ ਦਿੱਤਾ।
ਨਗਰ ਨਿਵਾਸੀਆਂ ਨੇ ਬਹੁਤ ਹੀ ਸਮਾਗਮ ਸਬੰਧੀ ਭਰਵਾਂ ਹੁੰਗਾਰਾ ਭਰਿਆ। ਉਹਨਾਂ ਫੈਸਲਾ ਕੀਤਾ ਕਿ ਕਿ ਜਲਦੀ ਹੀ ਗੁਲਾਬ ਕੌਰ ਯਾਦਗਾਰੀ ਸ਼ਤਾਬਦੀ ਸਮਾਗਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ।
