ਡਾ. ਕੁਲਵਿੰਦਰ ਪਰਮਾਰ (ਪੀਟੀਯੂ) ਵੱਲੋਂ ਪ੍ਰੇਰਕ ਗੈਸਟ ਲੈਕਚਰ ਦਿੱਤਾ ਗਿਆ

ਹੁਸ਼ਿਆਰਪੁਰ- ਬਾਬਾ ਔਗੜ ਸ਼੍ਰੀ ਫਤਿਹ ਨਾਥ ਜੀ ਗਰਲਜ਼ ਕਾਲਜ, ਜੇਜੋਂ ਦੋਆਬਾ ਹੁਸ਼ਿਆਰਪੁਰ ਵਿਖੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਡਾ. ਕੁਲਵਿੰਦਰ ਪਰਮਾਰ (ਪੀਟੀਯੂ) ਵੱਲੋਂ ਪ੍ਰੇਰਕ ਗੈਸਟ ਲੈਕਚਰ ਦਿੱਤਾ ਗਿਆ। ਇਸ ਦਿਨ ਦਾ ਮੁੱਖ ਉਦਦੇਸ਼ ਵਿਦਿਆਰਥਣਾਂ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕ ਕਰਨਾ ਸੀ।

ਇਸਦੇ ਨਾਲ ਹੀ ਡਾ. ਪਰਮਾਰ ਨੇ ਵਿਦਿਆਰਥਣਾਂ ਨੂੰ "ਵੈਦਿਕ ਗਣਿਤ" ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ 'ਤੇ ਸ਼੍ਰੀ ਅਸ਼ਵਿਨੀ ਖੰਨਾ (ਮਹਾਸਚਿਵ, ਬੀ.ਏ.ਐਸ.ਐਫ.ਐਨ. ਟਰੱਸਟ) ਵੱਲੋਂ ਡਾ. ਕੁਲਵਿੰਦਰ ਪਰਮਾਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। 
ਇਸ ਸਮੇਂ ਕੈਸ਼ੀਅਰ ਸ਼੍ਰੀ ਜੋਤੀ ਭੂਸ਼ਣ ਸੂਦ, ਪ੍ਰਿੰਸੀਪਲ ਮੈਡਮ ਕਰਮਜੀਤ ਕੌਰ, ਮੈਡਮ ਨੀਲਮ, ਮੈਡਮ ਰੀਤਾ ਰਾਣੀ, ਮੈਡਮ ਵਿਸ਼ਾਲੀ, ਮੈਡਮ ਪੂਜਾ ਰਾਣੀ ਤੇ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।