ਐਂਬੂਲੈਂਸ ਡਰਾਈਵਰ ਵੱਲੋਂ ਨਰਸ ਨਾਲ ਬਦਸਲੂਕੀ ਤੇ ਕੁੱਟਮਾਰ, ਮੁਲਜ਼ਮ ਫ਼ਰਾਰ

ਬਾਦੋਹੀ, 22 ਜੂਨ- ਸਥਾਨਕ ਪ੍ਰਾਈਵੇਟ ਹਸਪਤਾਲ ਦੇ ਐਂਬੂਲੈਂਸ ਡਰਾਈਵਰ ਵੱਲੋਂ 22 ਸਾਲਾ ਨਰਸ ਨਾਲ ਬਦਸਲੂਕੀ ਕੀਤੀ ਗਈ। ਡਰਾਈਵਰ ਨੇ ਨਰਸ ਨਾਲ ਛੇੜਛਾੜ ਕੀਤੀ ਅਤੇ ਕੁੱਟਮਾਰ ਤੋਂ ਇਲਾਵਾ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਧੂਹਿਆ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਰੋਹਿਤ ਉਰਫ਼ ਮੋਹਿਤ ਖਿਲਾਫ਼ ਕੇਸ ਦਰਜ ਕਰ ਲਿਆ ਹੈ ਜੋ ਇਸ ਵੇਲੇ ਫ਼ਰਾਰ ਹੈ।

ਬਾਦੋਹੀ, 22 ਜੂਨ- ਸਥਾਨਕ ਪ੍ਰਾਈਵੇਟ ਹਸਪਤਾਲ ਦੇ ਐਂਬੂਲੈਂਸ ਡਰਾਈਵਰ ਵੱਲੋਂ 22 ਸਾਲਾ ਨਰਸ ਨਾਲ ਬਦਸਲੂਕੀ ਕੀਤੀ ਗਈ। ਡਰਾਈਵਰ ਨੇ ਨਰਸ ਨਾਲ ਛੇੜਛਾੜ ਕੀਤੀ ਅਤੇ ਕੁੱਟਮਾਰ ਤੋਂ ਇਲਾਵਾ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਧੂਹਿਆ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਰੋਹਿਤ ਉਰਫ਼ ਮੋਹਿਤ ਖਿਲਾਫ਼ ਕੇਸ ਦਰਜ ਕਰ ਲਿਆ ਹੈ ਜੋ ਇਸ ਵੇਲੇ ਫ਼ਰਾਰ ਹੈ। ਕੋਤਵਾਲੀ ਐੱਸਐੱਚਓ ਸੱਚਿਦਾਨੰਦ ਪਾਂਡੇ ਨੇ ਦੱਸਿਆ ਕਿ 5 ਜੂਨ ਨੂੰ ਨਰਸ ਫੋਨ ’ਤੇ ਗੱਲ ਕਰ ਰਹੀ ਸੀ ਜਦ ਰੋਹਿਤ ਨੇ ਆ ਕੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ।
ਨਰਸ ਨੇ ਵਿਰੋਧ ਕੀਤਾ ਤਾਂ ਰੋਹਿਤ ਨੇ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਧੂਹਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਲਜ਼ਮ ਰੋਹਿਤ ਨੇ ਨਰਸ ਨਾਲ ਇਤਰਾਜ਼ਯੋਗ ਹਰਕਤਾਂ ਵੀ ਕੀਤੀਆਂ। ਨਰਸ ਵੱਲੋਂ ਰੌਲਾ ਪਾਉਣ ਕਰ ਕੇ ਆਸ-ਪਾਸ ਦੇ ਲੋਕ ਉਸ ਦੀ ਮਦਦ ਲਈ ਆ ਗਏ ਅਤੇ ਉਸ ਦਾ ਬਚਾਅ ਕੀਤਾ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।