ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਹਵਾਈ ਕਿਰਾਏ ਵਿੱਚ ਭਾਰੀ ਵਾਧਾ

ਨਵੀਂ ਦਿੱਲੀ, 21 ਜੂਨ- ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਟੂਰਿਜ਼ਮ ਐਂਡ ਹਾਸਪਿਟੈਲਿਟੀ ਸਕਿੱਲ ਕੌਂਸਲ ਦੀ ਚੇਅਰਪਰਸਨ ਜੋਤੀ ਮਯਾਲ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਲਗਪਗ 41 ਫੀਸਦੀ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇੱਕ ਟਰੈਵਲ ਏਜੰਟ ਨੇ ਦੱਸਿਆ ਕਿ ਇੱਕ ਟਿਕਟ ਜਿਸ ਦੀ ਕੀਮਤ ਹਾਦਸੇ ਤੋਂ ਪਹਿਲਾਂ 6,000 ਰੁਪਏ ਤੋਂ ਥੋੜ੍ਹੀ ਜ਼ਿਆਦਾ ਸੀ ਹੁਣ ਲਗਪਗ 34,000 ਰੁਪਏ ਵਿੱਚ ਵੇਚੀ ਜਾ ਰਹੀ ਹੈ। ਮਯਾਲ ਨੇ ਕਿਹਾ ਕਿ ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਟਿਕਟਾਂ ਰੱਦ ਕਰਨ ਦੀ ਦਰ ਵਿਚ ਕਾਫੀ ਵਾਧਾ ਹੋਇਆ ਹੈ।
 ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਏਅਰਲਾਈਨ ਦਾ ਨਾਮ ਨਹੀਂ ਲੈਣਾ ਚਾਹੁੰਦੀ ਪਰ ਕੁਝ ਏਅਰਲਾਈਨਾਂ ਨੇ ਆਪਣੀਆਂ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ, ਜੰਮੂ ਅਤੇ ਕਸ਼ਮੀਰ ਸਬੰਧੀ ਵੀ ਹਾਲ ਹੀ ਵਿੱਚ ਇਸੇ ਤਰ੍ਹਾਂ ਦੇ ਰੁਝਾਨ ਦੇਖੇ ਗਏ ਸਨ।