ਆਜ਼ਾਦੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ
ਮੌੜ ਮੰਡੀ (ਪੈਗ਼ਾਮ -ਏ-ਜਗਤ) 15 ਅਗਸਤ- ਸਥਾਨਕ ਸ਼ਹਿਰ ਵਿੱਚ ਅੱਜ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਮੌੜ ਵਿਖੇ ਸਬ ਡਵੀਜ਼ਨ ਪੱਧਰ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਉਚੇਚੇ ਤੌਰ ਤੇ ਪਹੁੰਚੇ। ਸ: ਸੁਖਰਾਜ ਸਿੰਘ ਢਿੱਲੋ ਉਪ ਮੰਡਲ ਮੈਜਿਸਟਰੇਟ ਮੌੜ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ।

ਵੱਖ ਵੱਖ ਪਿੰਡਾਂ ਤੋਂ ਲੋਕਾਂ,ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਪਹੁੰਚ ਕੇ ਆਜ਼ਾਦੀ ਦਿਵਸ ਦੀਆਂ ਰੌਣਕਾਂ ਨੂੰ ਵਧਾਇਆ। ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਸੰਗੀਤ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਉਪ ਮੰਡਲ ਮੈਜਿਸਟ੍ਰੇਟ ਸੁਖਰਾਜ ਸਿੰਘ ਢਿੱਲੋਂ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਪੁਲਿਸ ਡੀ ਐੱਸ ਪੀ ਕੁਲਦੀਪ ਸਿੰਘ ਬਰਾੜ ਥਾਣਾ ਮੌੜ ਵੱਲੋਂ ਪੁਲੀਸ ਟੁਕੜੀ ਤੋਂ ਸਲਾਮੀ ਲਈ ਗਈ ਇਸ ਮੌਕੇ ਪਹੁੰਚੇ ਮਹਿਮਾਨਾਂ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਯਾਦ ਕਰਦਿਆਂ ਉਹਨਾਂ ਦੇ ਦੱਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈਸਾਈਕਲ ਵੰਡੇ ਗਏ। ਇਸ ਸਮਾਗਮ ਵਿੱਚ ਰਣਜੀਤ ਸਿੰਘ ਮਠਾੜੂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੂਬਾ ਉਪ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ ਪੰਜਾਬ, ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ, ਬਲਵਿੰਦਰ ਸਿੰਘ ਬੱਲੋ ਚੇਅਰਮੈਨ ਮਾਰਕੀਟ ਕਮੇਟੀ ਮੌੜ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।