ਨਿਆਂ ਪ੍ਰਣਾਲੀ ਵਿੱਚ ਭਰੋਸੇ ਦਾ ਸੁਨਹਿਰਾ ਅਧਿਆਏ - ਕੁਰੂਕਸ਼ੇਤਰ ਬਣਿਆ ਗਵਾਹ
ਚੰਡੀਗੜ੍ਹ, 3 ਅਕਤੂਬਰ:- ਧਰਮਖੇਤਰ ਕੁਰੁਕਸ਼ੇਤਰ, ਜਿਸ ਨੇ ਗੀਤਾ ਦਾ ਅਰਮ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ, ਅੱਜ ਨਿਆਂ ਪ੍ਰਣਾਲੀ ਵਿੱਚ ਭਰੋਸੇ ਦਾ ਸੁਨਹਿਰੇ ਯੁੱਗ ਦਾ ਗਵਾਹ ਬਣਿਆ। ਮੌਕਾ ਸੀ ਸੰਸਦ ਵੱਲੋਂ ਮਈ 2023 ਵਿੱਚ ਪਾਸ ਤਿੰਨ ਵੇਂ ਅਪਰਾਧਿਕ ਕਾਨੂੰਨਾਂ-ਭਾਰਤੀ ਨਿਆ ਸੰਹਿਤ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਏਵੀਡੈਂਸ ਐਕਟ, 2023- 'ਤੇ ਅਧਾਰਿਤ ਪ੍ਰਦਰਸ਼ਨੀ ਦੇ ਉਦਘਾਟਨ ਦਾ। ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕੁਰੂਕਸ਼ੇਤਰ ਵਿੱਚ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਵਿਧੀਵਤ ਉਦਘਾਟਨ ਕੀਤਾ ਅਤੇ ਇਸ ਦੇ ਲਾਗੂ ਕਰਨ ਦੀ ਪ੍ਰਕ੍ਰਿਆ ਦਾ ਲਾਇਵ ਡੇਮੋ ਵੀ ਦੇਖਿਆ।

ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਸ਼ਾਹ ਨੇ ਕਿਹਾ ਕਿ ਸੈਣੀ ਨਾ ਸਿਰਫ ਨਰਮ-ਬੋਲ ਅਤੇ ਹਸਮੁੱਖ ਸਖਸ਼ੀਅਤ ਦੇ ਧਨੀ ਹਨ ਸਗੋ ਮਿਹਨਤੀ ਅਤੇ ਦੂਰਦਰਸ਼ੀ ਨੇਤਾ ਵੀ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਵਿਕਸਿਤ ਭਾਰਤ, 2047 ਨੂੰ ਹਰਿਆਣਾ ਦੀ ਧਰਤੀ 'ਤੇ ਉਤਾਰਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਦੇ ਯਤਨਾਂ ਦੀ ਪ੍ਰਸੰਸਾਂ ਕੀਤੀ।
ਬ੍ਰਹਮਸਰੋਵਰ ਬਣਿਆ ਇਤਿਹਾਸਕ ਪੱਲ ਦਾ ਗਵਾਹ
ਗੀਤਾ ਜੈਯੰਤੀ ਮਹੋਤਸਵ ਲਈ ਪ੍ਰਸਿੱਦ ਪਵਿੱਤਰ ਬ੍ਰਹਮਸਰੋਵਰ ਦੇ ਕੰਢੇ ਇਹ ਆਯੋਜਨ ਵਿਸ਼ੇਸ਼ ਮਹਤੱਵ ਰੱਖਦਾ ਹੈ। ਇੱਥੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਕਰਮ ਦਾ ਸੰਦੇਸ਼ ਦਿੱਤਾ ਸੀ-
''ਕਰਮਣਯੇਵਾਧਿਕਾਰਸਤੇ ਮਾ ਫਲੇਸ਼ੂ ਕਦਾਚਨ''
ਇਸੀ ਭਾਵ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਲਈ ਕੁਰੂਕਸ਼ੇਤਰ ਨੂੰ ਪ੍ਰਤੀਕ ਸਥਾਨ ਵਜੋ ਚੁਣਿਆ ਗਿਆ।
ਜਨਤਾ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ
ਸ੍ਰੀ ਅਮਿਤ ਸ਼ਾਹ ਨੇ ਪ੍ਰੋਗਰਾਮ ਦੌਰਾਨ ਹਰਿਆਣਾ ਦੀ ਜਨਤਾ ਲਈ ਗ੍ਰਹਿ, ਸਹਿਕਾਰਤਾ, ਸਿਖਿਆ, ਸਿਹਤ ਅਤੇ ਸੜਕ ਨਾਲ ਜੁੜੀ ਕਰੋੜਾਂ ਰੁਪਏ ਦੀ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਗਰੀਬ-ਕੇਂਦ੍ਰਿਤ ਯੋਜਨਾਵਾਂ ਰਾਹੀਂ ਸਮਾਜ ਦੇ ਆਖੀਰੀ ਵਿਅਕਤੀ ਤੱਕ ਵਿਕਾਸ ਦੀ ਰੋਸ਼ਨੀ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਨਵੀਂ ਨਿਆਂ ਪ੍ਰਣਾਲੀ ਦਾ ਡੇਮੋ
ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨ ਦੇ ਜਰਇਏ ਦਿਖਾਇਆ ਗਿਆ ਕਿ ਡਾਇਲ 112 'ਤੇ ਸੂਚਨਾ ਮਿਲਦੇ ਹੀ ਪੁਲਿਸ ਕਿਸ ਤੇਜੀ ਨਾਂਲ ਕਾਰਵਾਈ ਕਰਦੀ ਹੈ ਅਤੇ ਕਿਸ ਤਰ੍ਹਾ ਕੋਰਟ ਤੱਕ ਦੋਸ਼ੀ ਨੂੰ ਸਜਾ ਦਿਵਾਉਣ ਦੀ ਪੂਰੀ ਪ੍ਰਕ੍ਰਿਆ ਸਪੰਨ ਹੁੰਦੀ ਹੈ। ਇਸ ਡੇਮੋ ਨੂੰ ਪ੍ਰਦਰਸ਼ੀ ਸਥਾਨ 'ਤੇ ਐਲਈਡੀ ਪੈਨਲਾਂ ਰਾਹੀਂ ਲਾਇਵ ਦਿਖਾਇਆ ਗਿਆ, ਜਿਸ ਨਾਲ ੋਕਾਂ ਵਿੱਚ ਨਿਆਂ ਪ੍ਰਦਾਲੀ ਪ੍ਰਤੀ ਨਵੇਂ ਭਰੋਸੇ ਦੀ ਸਥਾਪਨਾ ਹੋਈ।
ਮਾਣ ਦਾ ਲੰਮ੍ਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਪ੍ਰਦਰਸ਼ਨੀ ਅਤੇ ਹਰਿਆਣਾ ਦੀ ਨਿਆਂ ਵਿਵਸਥਾ ਨੂੰ ਦੇਖ ਕੇ ਗਦਗਦ ਹੋਏ। ਉਨ੍ਹਾਂ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨ ਨਿਆਂਪਾਲਿਕਾ ਵਿੱਚ ਆਮ ਜਨਤਾ ਦਾ ਭਰੋਸਾ ਹੋਰ ਮਜਬੂਤ ਕਰਣਗੇ। ਵਰਨਣਸੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਦੀ ਵਿਸ਼ੇਸ਼ ਪਹਿਲਾਂ ਦੀ ਸ਼ਲਾਘਾ ਕਰ ਚੁੱਕੇ ਹਨ।
ਅੱਜ ਦਾ ਇਹ ਆਯੋਜਨ ਨਾ ਸਿਰਫ ਹਰਿਆਣਾ ਸਗੋ ਪੂਰੇ ਦੇਸ਼ ਲਈ ਮਾਣ ਦਾ ਲੰਮ੍ਹਾ ਹੈ, ਜਦੋਂ ਨਿਆਂ ਪ੍ਰਣਾਲੀ ਵਿੱਚ ਭਰੋਸਾ ਦਾ ਇੱਕ ਨਵਾਂ ਅਧਿਆਏ ਕੁਰੂਕਸ਼ੇਤਰ ਤੋਂ ਸ਼ੁਰੂ ਹੋਇਆ।