ਸਕਾਊਟ ਗਾਈਡ ਕੈਂਪ ਲਗਾਕੇ 80 ਬੱਚਿਆਂ ਨੂੰ ਆਪਣੇ ਅਤੇ ਮਾਨਵਤਾ ਦੇ ਭਲੇ ਲਈ ਤਿਆਰ ਕੀਤਾ- ਸਰਲਾ ਭਟਨਾਗਰ।

ਪਟਿਆਲਾ:- ਭਾਰਤ ਸਕਾਊਟ ਗਾਈਡ ਦੇ ਜ਼ਿਲ੍ਹਾ ਚੀਫ ਕਮਿਸ਼ਨਰ ਕਮ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸੰਜੀਵ ਸ਼ਰਮਾ ਦੀ ਹਦਾਇਤਾਂ ਅਨੁਸਾਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 80 ਬੱਚਿਆਂ ਨੂੰ ਤ੍ਰਿਤੀਆ ਸਪਾਨ ਕੈਂਪ , ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਦੌਰਾਨ ਸ੍ਰੀ ਜਗਮੋਹਨ ਸਿੰਘ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਧਰਮਪਾਲ, ਸ੍ਰੀਮਤੀ ਨਵਕਿਰਨ ਕੌਰ ਅਤੇ ਹਰਜੀਤ ਸਿੰਘ ਵਲੋਂ ਚਾਰ ਦਿਨਾਂ ਵਿੱਚ ਬੱਚਿਆਂ ਨੂੰ ਸਕਾਊਟ ਗਾਈਡ ਨਿਯਮਾਂ, ਸਕਾਊਟ ਗੀਤ, ਝੰਡੇ ਦਾ ਸਨਮਾਨ, ਸਲੂਟ, ਪ੍ਰੇਡ ਸਲਾਮੀ ਦੇਣਾ, ਐਮਰਜੈਂਸੀ ਦੌਰਾਨ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਗੰਭੀਰ ਹਾਲਾਤਾਂ ਵਿੱਚ ਸਹਾਇਤਾ, ਬਚਾਉ, ਮਦਦ ਕਰਨ ਤੋਂ ਇਲਾਵਾ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੱਟੀਆਂ ਫੱਟੀਆਂ ਦੀ ਵਰਤੋਂ, ਆਫ਼ਤ ਪ੍ਰਬੰਧਨ, ਗੈਸਾਂ ਲੀਕ ਹੋਣ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੀ ਸਮਾਪਤੀ ਸਮੇਂ, ਪੰਜਾਬ ਸਕਾਊਟ ਗਾਈਡ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਦਰਸ਼ਨ ਸਿੰਘ ਨੇ ਟ੍ਰੇਨਿੰਗ ਦੇਣ ਵਾਲੇ ਟ੍ਰੇਨਰਾਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਪਟਿਆਲਾ:- ਭਾਰਤ ਸਕਾਊਟ ਗਾਈਡ ਦੇ ਜ਼ਿਲ੍ਹਾ ਚੀਫ ਕਮਿਸ਼ਨਰ ਕਮ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸੰਜੀਵ ਸ਼ਰਮਾ ਦੀ ਹਦਾਇਤਾਂ ਅਨੁਸਾਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 80 ਬੱਚਿਆਂ ਨੂੰ ਤ੍ਰਿਤੀਆ ਸਪਾਨ ਕੈਂਪ , ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਦੌਰਾਨ ਸ੍ਰੀ ਜਗਮੋਹਨ ਸਿੰਘ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਧਰਮਪਾਲ, ਸ੍ਰੀਮਤੀ ਨਵਕਿਰਨ ਕੌਰ ਅਤੇ ਹਰਜੀਤ ਸਿੰਘ ਵਲੋਂ ਚਾਰ ਦਿਨਾਂ ਵਿੱਚ ਬੱਚਿਆਂ ਨੂੰ ਸਕਾਊਟ ਗਾਈਡ ਨਿਯਮਾਂ, ਸਕਾਊਟ ਗੀਤ, ਝੰਡੇ ਦਾ ਸਨਮਾਨ, ਸਲੂਟ, ਪ੍ਰੇਡ ਸਲਾਮੀ ਦੇਣਾ, ਐਮਰਜੈਂਸੀ ਦੌਰਾਨ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਗੰਭੀਰ ਹਾਲਾਤਾਂ ਵਿੱਚ ਸਹਾਇਤਾ, ਬਚਾਉ, ਮਦਦ ਕਰਨ ਤੋਂ ਇਲਾਵਾ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੱਟੀਆਂ ਫੱਟੀਆਂ ਦੀ ਵਰਤੋਂ, ਆਫ਼ਤ ਪ੍ਰਬੰਧਨ, ਗੈਸਾਂ ਲੀਕ ਹੋਣ ਆਦਿ ਬਾਰੇ ਜਾਣਕਾਰੀ ਦਿੱਤੀ ਗਈ। 
ਕੈਂਪ ਦੀ ਸਮਾਪਤੀ ਸਮੇਂ, ਪੰਜਾਬ ਸਕਾਊਟ ਗਾਈਡ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਦਰਸ਼ਨ ਸਿੰਘ ਨੇ ਟ੍ਰੇਨਿੰਗ ਦੇਣ ਵਾਲੇ ਟ੍ਰੇਨਰਾਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। 
ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਚਪਨ ਵਿੱਚ ਬੱਚਿਆਂ ਨੂੰ ਸਕਾਊਟ ਗਾਈਡ, ਗਤੀਵਿਧੀਆਂ ਨਾਲ ਜੋੜਕੇ ਇਨ੍ਹਾਂ ਦੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚ ਆਪਣਿਆਂ ਅਤੇ ਇਨਸਾਨੀਅਤ ਪ੍ਰਤੀ ਪ੍ਰੇਮ, ਹਮਦਰਦੀ, ਨਿਮਰਤਾ, ਅਨੁਸ਼ਾਸਨ, ਸੁਰੱਖਿਆ ਅਤੇ ਮਦਦ ਦੇ ਗੁਣ, ਗਿਆਨ ਭਰਕੇ, ਬੱਚਿਆਂ ਦੇਸ਼ ਅਤੇ ਦੁਨੀਆਂ ਦੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਅਤੇ ਇਨਸਾਨੀਅਤ ਭਰਪੂਰ ਬਣਾਇਆ ਜਾ ਰਿਹਾ ਹੈ।
 ਸ਼੍ਰੀ ਜਸਪਾਲ ਸਿੰਘ, ਕੈਂਪ ਇੰਚਾਰਜ ਨੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਬਚਪਨ ਵਿੱਚ ਸਕਾਊਟ ਗਾਈਡ, ਜੂਨੀਅਰ ਰੈੱਡ ਕਰਾਸ, ਐਨ ਸੀ ਸੀ, ਐਨ ਐਸ ਐਸ ਗਤੀਵਿਧੀਆਂ ਨਾਲ ਜੋੜਿਆ ਜਾਵੇ ਉਹ ਹਮੇਸ਼ਾ ਨਸ਼ਿਆਂ, ਅਪਰਾਧਾਂ ਅਤੇ ਮਾੜੀਆਂ ਆਦਤਾਂ ਤੋਂ ਬਚਾਕੇ, ਆਪਣੇ ਘਰ ਪਰਿਵਾਰਾਂ, ਮਾਪਿਆਂ, ਵਾਤਾਵਰਨ, ਪਸ਼ੂ ਪੰਛੀਆਂ ਅਤੇ ਮਾਨਵਤਾ ਲਈ ਮਦਦਗਾਰ ਦੋਸਤ ਬਣ ਜਾਂਦੇ ਹਨ।
 ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਵੀ ਬੱਚਿਆਂ ਨੂੰ ਫਸਟ ਏਡ ਦੀ ਏ ਬੀ ਸੀ ਅਤੇ ਸੀ ਪੀ ਆਰ ਦੀ ਟ੍ਰੇਨਿੰਗ ਦਿੱਤੀ। ਨਵਕਿਰਨ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ 9 ਗਰੁਪਾਂ ਵਿਚ ਵੰਡਕੇ, ਲੀਡਰਸ਼ਿਪ, ਸਹਿਯੋਗ, ਸਹਾਇਤਾ, ਆਗਿਆ ਪਾਲਣ, ਅਜ ਦੇ ਕਾਰਜ਼, ਤੁਰੰਤ ਕਰਨ ਅਤੇ ਫਰਜ਼ਾਂ, ਜੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੇ ਦੂਜੇ ਬੱਚਿਆਂ ਨੂੰ ਵੀ ਸਕਾਊਟ ਗਾਈਡ ਗਤੀਵਿਧੀਆਂ ਨਾਲ ਜੋੜਿਆ ਜਾਵੇ। 
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਬਹੁਤ ਵੱਡਭਾਗਾ ਹੈ ਜਿਥੇ,  ਵਿਦਿਆਰਥੀਆਂ ਨੂੰ ਉਚ ਕੋਟੀ ਦੀ ਸਿਖਿਆ ਦੇ ਨਾਲ ਨਾਲ ਐਨ ਸੀ ਸੀ, ਐਨ ਐਸ ਐਸ, ਸਕਾਊਟ ਗਾਈਡ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਅਤੇ ਸਪੋਰਟਸ ਖੇਤਰ ਵਿੱਚ ਸਨਮਾਨ, ਗੁਣ, ਗਿਆਨ ਮਿਲ ਰਹੇ ਹਨ।   ਸਕੂਲ ਵਲੋਂ ਸਾਰੇ ਟ੍ਰੇਨਰਾਂ ਅਤੇ ਗਰੁੱਪ ਲੀਡਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਾਰੇ ਬੱਚਿਆਂ ਨੂੰ ਸਕਾਰਫ਼ ਦੇਕੇ ਸਨਮਾਨਿਤ ਕੀਤਾ।