ਸੋਸ਼ਲ ਮੀਡੀਆ ਤੇ ਦੇਵੀ ਕਾਲੀ ਮਾਂ ਦਾ ਰੂਪ ਧਾਰਨ ਕਰਕੇ ਅਰਧ ਨਗਨ ਹਾਲਤ ਵਿੱਚ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਤੇ ਕਾਰਵਾਈ ਦੀ ਮੰਗ
ਐਸ.ਏ.ਐਸ. ਨਗਰ- ਸ਼ਿਵ ਸੈਨਾ ਪੰਜਾਬ ਦੇ ਯੂਥ ਸੂਬਾ ਚੇਅਰਮੈਨ ਅਰਵਿੰਦ ਗੌਤਮ ਨੇ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਵੱਲੋਂ ਦੇਵੀ ਕਾਲੀ ਮਾਂ ਦਾ ਰੂਪ ਧਾਰਨ ਕਰਕੇ ਅਰਧ ਨਗਨ ਹਾਲਤ ਵਿੱਚ ਕੀਤੇ ਗਏ ਪ੍ਰਦਰਸ਼ਨ ਲਈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਪਾਇਲ ਮਲਿਕ ਅਤੇ ਉਸ ਦੇ ਪਤੀ ਅਰਮਾਨ ਮਲਿਕ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਪਾਇਲ ਮਲਿਕ ਅਤੇ ਉਸ ਦੇ ਘਰ ਵਾਲੇ ਅਰਮਾਨ ਮਲਿਕ ਤੇ ਕਾਨੂੰਨੀ ਕਾਰਵਾਈ ਨਹੀਂ ਕਰਦੀ, ਤਾਂ ਸ਼ਿਵ ਸੈਨਾ ਪੰਜਾਬ ਸੜਕਾਂ ਉੱਤੇ ਉਤਰੇਗੀ ਅਤੇ ਆਪਣਾ ਰੋਸ ਪ੍ਰਗਟ ਕਰੇਗੀ। ਇਸ ਸਮੇਂ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਗੌਤਮ ਨੇ ਕਿਹਾ ਕਿ ਸੁਣਨ ਵਿੱਚ ਆਇਆ ਹੈ ਕਿ ਉਸ ਦੇ ਪਤੀ ਅਰਮਾਨ ਮਲਿਕ ਦੁਆਰਾ ਦੋ ਵਿਆਹ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਪਾਇਲ ਮਲਿਕ ਹੈ। ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਦੋ ਵਿਆਹ ਅਰਮਾਨ ਮਲਿਕ ਨੇ ਕਿਸ ਧਰਮ ਦੀ ਆੜ ਵਿੱਚ ਕੀਤੇ ਹਨ।
ਉਹਨਾਂ ਕਿਹਾ ਕਿ ਅਰਮਾਨ ਮਲਿਕ ਵਰਗੇ ਲੋਕ ਆਪਣੇ ਨਿੱਜੀ ਮੁਫਾਦ ਲਈ ਸਨਾਤਨ ਧਰਮ ਨੂੰ ਨੀਵਾਂ ਦਿਖਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਉਹਨਾਂ ਚਿੰਤਾ ਪ੍ਰਗਟ ਕੀਤੀ ਕਿ ਇਹ ਜਿਹਾਦੀ ਤਾਕਤਾਂ ਦਾ ਕੰਮ ਹੋ ਸਕਦਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਵੀ ਉੱਚ ਪੱਧਰੀ ਕਮੇਟੀ ਤੋਂ ਕਰਵਾਉਣੀ ਚਾਹੀਦੀ ਹੈ।