ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਅਤੇ ਐਸ.ਸੀ., ਬੀ.ਸੀ. ਸੰਗਠਨਾਂ ਵੱਲੋਂ ਧਰਨਾ

ਐਸ.ਏ.ਐਸ. ਨਗਰ- ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਅਤੇ ਐਸ.ਸੀ., ਬੀ.ਸੀ. ਸਮਾਜਿਕ ਸੰਗਠਨਾਂ ਵੱਲੋਂ ਐਚ.ਪੀ.ਸੀ.ਐਲ. ਜ਼ੋਨਲ ਦਫਤਰ ਮੁਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਉਹ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਵਿੱਚ ਐਸ.ਸੀ. (ਅਨੁਸੂਚਿਤ ਜਾਤੀ) ਦੇ ਡੀਲਰਾਂ ਨਾਲ ਭੇਦਭਾਵ ਅਤੇ ਤੰਗ ਪ੍ਰੇਸ਼ਾਨ ਵਾਲੇ ਵਿਵਹਾਰ ਅਤੇ ਪੈਟਰੋਲੀਅਮ ਸੈਕਟਰ ਵਿੱਚ ਵਿਤਕਰੇ ਵਾਲੀਆਂ ਨਵੀਆਂ ਨੀਤੀਆਂ ਰਾਹੀਂ ਐਸ.ਸੀ., ਬੀ.ਸੀ. ਭਾਈਚਾਰੇ ਦੀ ਇਸ ਸੈਕਟਰ ਵਿੱਚ ਦਾਖਲੇ ਤੇ ਪਾਬੰਦੀ ਦੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ ਅਤੇ ਇਸ ਸੰਬੰਧੀ ਇੱਕ ਦਿਨ ਦਾ ਸ਼ਾਂਤੀਪੂਰਵਕ ਪ੍ਰਤੀਕਾਤਮਕ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਐਚ.ਪੀ.ਸੀ.ਐਲ. ਮੁਹਾਲੀ ਦੇ ਜ਼ੋਨਲ ਜਨਰਲ ਮੈਨੇਜਰ ਸ੍ਰੀ ਰਜਿੰਦਰ ਕੁਮਾਰ ਨੂੰ ਇੱਕ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਐਸ.ਸੀ. ਡੀਲਰਸ਼ਿਪ ਦੇ ਬਹੁਤੇ ਸਮੇਂ ਤੋਂ ਲੰਬਿਤ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾਵੇ ਅਤੇ ਭੇਦਭਾਵ ਵਾਲੀਆਂ ਨੀਤੀਆਂ ਨੂੰ ਬਦਲ ਕੇ ਐਸ.ਸੀ., ਬੀ.ਸੀ. ਵਰਗ ਦੀ ਭਲਾਈ ਦੀਆਂ ਨੀਤੀਆਂ ਅਪਣਾਈਆਂ ਜਾਣ।
ਇਸ ਮੌਕੇ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਹਿਗਲ, ਸਕੱਤਰ ਜਨਰਲ ਰਾਜੇਸ਼ ਕੁਮਾਰ, ਅੰਬੇਡਕਰ ਫੋਰਸ ਦੇ ਸੂਬਾ ਪ੍ਰਧਾਨ ਅਨਿਲ ਬਾਘਾ, ਸਮਾਜਸੇਵੀ ਸੰਯੋਗਤਾ, ਨਰੇਗਾ ਫਰੰਟ ਦੇ ਪ੍ਰਧਾਨ ਰੇਸ਼ਮ ਕਾਹਲੋ, ਆਰ.ਟੀ.ਈ. ਕਮੇਟੀ ਮੈਂਬਰ ਸਰਬਜੀਤ ਸਿੰਘ, ਆਜ਼ਾਦ ਭਾਰਤ ਮਿਸ਼ਨ ਤੋਂ ਮੇਵਾ ਸਿੰਘ, ਆਪਣੀ ਮਿੱਤੀ ਆਪਣੇ ਲੋਕ ਸੰਸਥਾ ਦੇ ਪ੍ਰਧਾਨ ਅਜੈ ਕੁਮਾਰ, ਰਜਿੰਦਰ ਕੌਰ, ਜੁਗਤ ਸਿੰਘ, ਮੂਲਨਿਵਾਸੀ ਭਾਰਤ ਮੁਕਤੀ ਮੋਰਚਾ ਚੰਡੀਗੜ੍ਹ ਦੇ ਪ੍ਰਧਾਨ ਐਸ.ਐਸ. ਸੁਮਨ, ਬਹੁਜਨ ਕ੍ਰਾਂਤੀ ਮੋਰਚਾ ਚੰਡੀਗੜ੍ਹ ਦੇ ਕਨਵੀਨਰ ਸੁਰਿੰਦਰ ਕੁਮਾਰ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਐਚ.ਪੀ.ਸੀ.ਐਲ. ਡੀਲਰ ਵੀ ਸ਼ਾਮਿਲ ਹੋਏ।