ਗੁਰਦੁਆਰਾ ਸਿੰਘ ਸਭਾ ਸੋਸਾਇਟੀ ਸੈਕਟਰ 89 ਦੇ ਅਹੁਦੇਦਾਰਾਂ ਅਤੇ ਸੈਕਟਰ ਨਿਵਾਸੀਆਂ ਦਾ ਵਫਦ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ

ਐਸ.ਏ.ਐਸ. ਨਗਰ- ਗੁਰਦੁਆਰਾ ਸਿੰਘ ਸਭਾ ਸੋਸਾਇਟੀ ਸੈਕਟਰ 89 ਮੁਹਾਲੀ ਦੇ ਅਹੁਦੇਦਾਰਾਂ ਅਤੇ ਸਮੂਹ ਸੈਕਟਰ ਨਿਵਾਸੀਆਂ ਦਾ ਇੱਕ ਵਫਦ ਪ੍ਰਧਾਨ ਗੁਰਮੁਖ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸੋਨੀ ਦੀ ਅਗਵਾਈ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੈਕਟਰ 89 ਵਿੱਚ ਗੁਰਦੁਆਰਾ ਸਾਹਿਬ ਬਣਾਉਣ ਲਈ ਰਾਖਵਾਂ ਪਲਾਟ ਗੁਰਦੁਆਰਾ ਸਿੰਘ ਸਭਾ ਸੋਸਾਇਟੀ ਸੈਕਟਰ 89 ਮੁਹਾਲੀ ਨੂੰ ਦਿੱਤਾ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਸੋਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸੈਕਟਰ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਅਤੇ ਗਮਾਡਾ ਵੱਲੋਂ ਇੱਥੇ ਧਾਰਮਿਕ ਸਥਾਨ ਲਈ ਇੱਕ ਪਲਾਟ ਦੀ ਨਿਸ਼ਾਨਦੇਹੀ ਪਹਿਲਾਂ ਤੋਂ ਹੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਸੈਕਟਰ ਦੇ ਵਸਨੀਕਾਂ ਨੂੰ ਪਤਾ ਲੱਗਾ ਹੈ ਕਿ ਕੁਝ ਬਾਹਰਲੀਆਂ ਸੋਸਾਇਟੀਆਂ ਵੱਲੋਂ ਇਹ ਪਲਾਟ ਲੈਣ ਲਈ ਜ਼ੋਰ ਪਾਇਆ ਜਾ ਰਿਹਾ ਹੈ, ਜਦੋਂ ਕਿ ਪਹਿਲਾ ਹੱਕ ਇਸ ਸੈਕਟਰ ਦੇ ਨਿਵਾਸੀਆਂ ਦਾ ਬਣਦਾ ਹੈ।
ਉਹਨਾਂ ਦੱਸਿਆ ਕਿ ਸ੍ਰੀ ਕੰਗ ਨੇ ਉਹਨਾਂ ਦੀ ਬੇਨਤੀ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਤੋਂ ਸਾਰੀ ਜਾਣਕਾਰੀ ਲੈਣ ਉਪਰੰਤ ਵਫਦ ਨੂੰ ਭਰੋਸਾ ਦਿੱਤਾ ਕਿ ਗੁਰਦੁਆਰਾ ਸਾਹਿਬ ਦੇ ਪਲਾਟ ਤੇ ਪਹਿਲਾ ਹੱਕ ਇਸੇ ਸੋਸਾਇਟੀ ਦਾ ਬਣਦਾ ਹੈ। ਸੋਸਾਇਟੀ ਨੇ ਮੰਗ ਕੀਤੀ ਹੈ ਕਿ ਇਹ ਪਲਾਟ ਇਸ ਸੋਸਾਇਟੀ ਨੂੰ ਤੁਰੰਤ ਦਿੱਤਾ ਜਾਵੇ ਤਾਂ ਜੋ ਇੱਥੇ ਲੋਕਾਂ ਦੀ ਸਹੂਲਤ ਲਈ ਗੁਰੂ ਘਰ ਦਾ ਨਿਰਮਾਣ ਛੇਤੀ ਤੋਂ ਛੇਤੀ ਕੀਤਾ ਜਾ ਸਕੇ।